ਹੈਦਰਾਬਾਦ: ਅਮਰੀਕਾ ਵਿਚ ਪੜ੍ਹਾਈ ਕਰਨ ਗਏ ਇਕ ਭਾਰਤੀ ਵਿਦਿਆਰਥੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਸ ਵੱਲੋਂ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਧਰ ਅਮਰੀਕਾ ਵਿਚ ਕਥਿਤ ਤੌਰ 'ਤੇ ਗੋਲ਼ੀ ਲੱਗਣ ਨਾਲ ਮਰੇ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਵਿਦਿਆਰਥੀ ਦੇ ਮਾਪਿਆਂ ਨੇ ਸਰਕਾਰ ਤੋਂ ਆਪਣੇ ਪੁੱਤਰ ਦੀ ਲਾਸ਼ ਵਾਪਸ ਲਿਆਉਣ ਦੀ ਮਦਦ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ - ਭੱਜਣ ਦੀ ਕੋਸ਼ਿਸ਼ 'ਚ ਤਸਕਰ ਨੇ ਸਾਈਕਲ ਸਣੇ ਕਈ ਗੱਡੀਆਂ ਨੂੰ ਮਾਰੀ ਟੱਕਰ, ਪੁਲਸ ਨੇ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ
ਪੁਲਸ ਨੇ ਦੱਸਿਆ ਕਿ ਖੰਮਮ ਜ਼ਿਲ੍ਹੇ ਦੇ ਮਧਿਰਾ ਕਸਬੇ ਦੇ ਰਹਿਣ ਵਾਲੇ ਅਖਿਲ ਸਾਈ ਮਹਾਨਕਲੀ (25) ਦਾ ਅਮਰੀਕਾ ਦੇ ਅਲਬਾਮਾ ਸੂਬੇ ਵਿਚ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ ਅਤੇ ਇਸ ਸਿਲਸਿਲੇ ਵਿਚ ਉੱਥੇ ਦੀ ਪੁਲਸ ਨੇ ਇਕ ਭਾਰਤੀ ਨਾਗਰਿਕ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਦਿਆਰਥੀ ਦੇ ਮਾਪਿਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਅਖਿਲ ਅਮਰੀਕਾ ਵਿਚ ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਉੱਹ 13 ਮਹੀਨੇ ਪਹਿਲਾਂ ਉੱਥੇ ਗਿਆ ਸੀ ਅਤੇ ਪਾਰਟ ਟਾਈਮ ਕੰਮ ਵੀ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼
ਉਸ ਦੀ ਮਾਂ ਨੇ ਰੋਂਦੇ ਹੋਏ ਕਿਹਾ, ‘‘ਅਸੀਂ ਆਪਣੇ ਪੁੱਤਰ ਨੂੰ ਪੜ੍ਹਣ ਲਈ ਭੇਜਿਆ ਸੀ। ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਗੁਆ ਦੇਵਾਂਗੇ।'' ਅਖਿਲ ਦੇ ਮਾਪਿਆਂ ਨੇ ਤੇਲੰਗਾਨਾ, ਭਾਰਤ ਅਤੇ ਅਮਰੀਕਾ ਸਰਕਾਰ ਨੂੰ ਪੁੱਤਰ ਦੀ ਲਾਸ਼ ਘਰ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਨੇ ਬਚਾਅ ਉਪਕਰਨਾਂ, ਰਾਹਤ ਸਮੱਗਰੀ ਤੇ ਮੈਡੀਕਲ ਟੀਮਾਂ ਨਾਲ ਭੇਜੇ 4 ਜਹਾਜ਼, ਤੁਰਕੀ ਨੇ ਦੱਸਿਆ ਚੰਗਾ...
NEXT STORY