ਨਵੀਂ ਦਿੱਲੀ- ਯੂਕ੍ਰੇਨ 'ਚ ਰੂਸ ਦੇ ਹਮਲੇ ਤੋਂ ਬਾਅਦ ਉੱਥੋਂ ਦੇ ਹਾਲਾਤ ਬੇਹੱਦ ਭਿਆਨਕ ਹੋ ਗਏ ਹਨ। ਅਜਿਹੇ 'ਚ ਹਜ਼ਾਰਾਂ ਭਾਰਤੀਆਂ ਉੱਥੇ ਫਸੇ ਹੋਏ ਹਨ। ਜਿਨ੍ਹਾਂ 'ਚੋਂ ਜ਼ਿਆਦਾ ਲੋਕ ਉੱਥੋਂ ਕਿਸੇ ਵੀ ਹਾਲ 'ਚ ਨਿਕਲਣ ਲਈ ਰਸਤੇ ਲੱਭਣ 'ਚ ਲੱਗੇ ਹਨ। ਯੂਕ੍ਰੇਨ ਤੋਂ ਰੈਸਕਿਊ ਕੀਤੇ ਗਏ ਵਿਦਿਆਰਥੀਆਂ 'ਚੋਂ ਇਕ ਆਪਣੇ ਨਾਲ ਪਾਲਤੂ ਬਿੱਲੀਆਂ ਵੀ ਲਿਆਇਆ ਹੈ। ਇਕ ਵਿਦਿਆਰਥੀ ਨੇ ਦੱਸਿਆ,''ਭਾਰਤੀ ਦੂਤਘਰ ਨੇ ਮੇਰੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਵਾਪਸ ਲਿਆਉਣ 'ਚ ਮਦਦ ਕੀਤੀ। ਉਸ ਨੇ ਕਿਹਾ ਕਿ ਮੇਰੀ ਬਿੱਲੀਆਂ ਮੇਰੀ ਜ਼ਿੰਦਗੀ ਹਨ, ਮੈਂ ਉਨ੍ਹਾਂ ਨੂੰ ਯੂਕ੍ਰੇਨ 'ਚ ਪਿੱਛੇ ਨਹੀਂ ਛੱਡ ਸਕਦਾ ਸੀ। ਮੈਂ ਉੱਥੇ ਫਸੇ ਸਾਰੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਵਾਪਸ ਲਿਆਉਣ ਦੀ ਅਪੀਲ ਕਰਦਾ ਹਾਂ।''
ਐਤਵਾਰ ਸਵੇਰੇ 182 ਭਾਰਤੀਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਰੋਮਾਨੀਆ ਦੇ ਬੁਖਾਰੈਸਟ ਤੋਂ ਮੁੰਬਈ ਪਹੁੰਚੀ। ਉੱਥੇ ਇਕ ਹੋਰ ਫਲਾਈ 183 ਵਿਦਿਆਰਥੀਆਂ ਨੂੰ ਲੈ ਕੇ ਬੁਡਾਪੇਸਟ ਤੋਂ ਦਿੱਲੀ 'ਚ ਲੈਂਡ ਹੋਈ। ਇਸ ਤੋਂ ਇਲਾਵਾ ਏਅਰਫ਼ੋਰਸ ਦਾ ਸੀ-17 ਜਹਾਜ਼ 210 ਯਾਤਰੀਆਂ ਨੂੰ ਲੈ ਕੇ ਦਿੱਲੀ ਦੇ ਕੋਲ ਹਿੰਡਨ ਏਅਰਬੇਸ 'ਤੇ ਉਤਰਿਆ। ਅੱਜ ਦੇ ਦਿਨ ਹੁਣ ਤੱਕ ਤਿੰਨ ਜਹਾਜ਼ 575 ਯਾਤਰੀ ਲੈ ਕੇ ਦਿੱਲੀ ਅਤੇ ਮੁੰਬਈ ਪੁੱਜੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂਕ੍ਰੇਨ ’ਚ ਫਸੇ 182 ਭਾਰਤੀਆਂ ਦੀ ਵਤਨ ਵਾਪਸੀ, ਬੁਖਾਰੈਸਟ ਦੇ ਰਸਤਿਓਂ ਪਹੁੰਚੇ ਮੁੰਬਈ
NEXT STORY