ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਲੰਬੀ ਵੀਜ਼ਾ ਪ੍ਰਕਿਰਿਆ ਕਾਰਨ ਆਪਣੇ ਵਿਦੇਸ਼ੀ ਦੌਰੇ ਦੀਆਂ ਯੋਜਨਾਵਾਂ ਨੂੰ ਮੁਲਤਵੀ ਕਰ ਦਿੰਦੇ ਹੋ, ਤਾਂ ਹੁਣ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ। ਫਿਲੀਪੀਨਜ਼ ਸਰਕਾਰ ਨੇ 14 ਦਿਨਾਂ ਲਈ ਵੀਜ਼ਾ-ਫ੍ਰੀ ਐਂਟਰੀ ਨੂੰ ਮਨਜ਼ੂਰੀ ਦੇ ਕੇ ਭਾਰਤੀ ਸੈਲਾਨੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਇਹ ਨਵੀਂ ਸਹੂਲਤ 8 ਜੂਨ, 2025 ਤੋਂ ਲਾਗੂ ਹੋਵੇਗੀ ਅਤੇ ਭਾਰਤੀ ਯਾਤਰੀਆਂ ਨੂੰ ਬਿਨਾਂ ਕਿਸੇ ਵੀਜ਼ਾ ਅਰਜ਼ੀ ਦੇ ਸਿੱਧੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।
ਇਹ ਪਹਿਲੀ ਵਾਰ ਹੈ ਜਦੋਂ ਫਿਲੀਪੀਨਜ਼ ਨੇ ਭਾਰਤ ਵਰਗੇ ਵੱਡੇ ਸੈਰ-ਸਪਾਟਾ ਬਾਜ਼ਾਰ ਲਈ ਵੀਜ਼ਾ ਫ੍ਰੀ ਨੀਤੀ ਲਾਗੂ ਕੀਤੀ ਹੈ। ਇਸ ਪਿੱਛੇ ਉਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਤੋਂ ਦੱਖਣ-ਪੂਰਬੀ ਏਸ਼ੀਆ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣਾ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ, ਭਾਰਤ ਤੋਂ ਫਿਲੀਪੀਨਜ਼ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਰੀਬ 12 ਫੀਸਦੀ ਸੀ।
ਇਹ ਵੀ ਪੜ੍ਹੋ- ਪਤਨੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜ ਗਿਆ ਪਤੀ, ਖ਼ੌਫਨਾਕ ਕਹਾਣੀ ਸੁਣ ਪੁਲਸ ਦੇ ਵੀ ਉੱਡੇ ਹੋਸ਼
ਅਮਰੀਕਰਾ, ਯੂਕੇ ਵਰਗੇ ਵੀਜ਼ਾ ਧਾਰਕਾਂ ਨੂੰ ਮਿਲੇਗੀ ਜ਼ਿਆਦਾ ਛੋਟ
ਇੰਨਾ ਹੀ ਨਹੀਂ, ਜਿਨ੍ਹਾਂ ਭਾਰਤੀਆਂ ਕੋਲ ਅਰੀਕਾ, ਬ੍ਰਿਟੇਨ, ਜਾਪਾਨ, ਕੈਨੇਡਾ, ਆਸਟ੍ਰੇਲੀਆ ਜਾਂ ਸ਼ੈਨਗੈਨ ਦੇਸ਼ ਦਾ ਯੋਗ ਵੀਜ਼ਾ ਹੈ, ਉਨ੍ਹਾਂ ਨੂੰ ਫਿਲੀਪੀਨਜ਼ 'ਚ 30 ਦਿਨਾਂ ਤਕ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਯਾਨੀ ਜੋ ਲੋਕ ਪਹਿਲਾਂ ਤੋਂ ਇੰਟਰਨੈਸ਼ਨਲ ਵੀਜ਼ਾ ਹੋਲਡਰ ਹਨ, ਉਨ੍ਹਾਂ ਲਈ ਇਹ ਹੋਰ ਵੀ ਵੱਡਾ ਮੌਕਾ ਬਣ ਜਾਂਦਾ ਹੈ।
ਸੈਰ-ਸਪਾਟਾ ਉਦਯੋਗ ਨੂੰ ਮਿਲੇਗੀ ਨਵੀਂ ਰਫਤਾਰ
ਫਿਲੀਪੀਨਜ਼ ਦਾ ਇਹ ਕਦਮ ਨਾ ਸਿਰਫ ਭਾਰਤੀ ਸੈਲਾਨੀਆਂ ਲਈ ਵਿਦੇਸ਼ ਯਾਤਰਾ ਦੀ ਰਾਹ ਆਸਾਨ ਕਰੇਗਾ, ਸਗੋਂ ਦੋਵਾਂ ਦੇਸ਼ਾਂ ਵਿਚਾਲੇ ਸੈਰ-ਸਪਾਟਾ, ਵਪਾਰ ਅਤੇ ਸੱਭਿਆਚਾਰਕ ਸਬੰਧਾਂ ਨੂੰ ਵੀ ਮਜ਼ਬੂਤੀ ਦੇਵੇਗਾ। ਦੀਪਾਂ ਅਤੇ ਖ਼ੂਬਸੂਰਤ ਸਮੁੰਦਰੀ ਤੱਟਾਂ ਲਈ ਮਸ਼ਹੂਰ ਫਿਲੀਪੀਨਜ਼ ਹੁਣ ਭਾਰਤੀ ਟ੍ਰੈਵਲਰਾਂ ਦੀ ਟਾਪ ਲਿਸਟ 'ਚ ਸ਼ਾਮਲ ਹੋ ਸਕਦਾ ਹੈ।
ਸੰਖੇਪ 'ਚ
- ਨਵੀਂ ਨੀਤੀ ਲਾਗੂ : 8 ਜੂਨ 2025 ਤੋਂ
- ਵੀਜ਼ਾ-ਫ੍ਰੀ ਯਾਤਰਾ ਦੀ ਮਿਆਦ : 14 ਦਿਨ
- ਹੋਰ ਦੇਸ਼ਾਂ ਦਾ ਵੀਜ਼ਾ ਹੋਵੇ ਤਾਂ : 30 ਦਿਨਾਂ ਤਕ ਦੀ ਵਾਧੂ ਮਨਜ਼ੂਰੀ
- ਉਦੇਸ਼ : ਭਾਰਤੀ ਸੈਲਾਨੀਆਂ ਦੀ ਗਿਣਤੀ ਵਧਾਉਣਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣਾ।
ਇਹ ਵੀ ਪੜ੍ਹੋ- ਜਿਹਦੇ ਕਤਲ ਪਿੱਛੇ ਕੱਟੀ 3 ਸਾਲ ਦੀ ਜੇਲ੍ਹ, ਉਹ ਨਿਕਲਿਆ ਜਿਊਂਦਾ
Heavy Rain Alert : ਮੌਸਮ ਦੀ ਮਾਰ ਝੱਲਣਗੇ ਇਹ ਇਲਾਕੇ, IMD ਵੱਲੋਂ ਚਿਤਾਵਨੀ ਜਾਰੀ
NEXT STORY