ਨੈਸ਼ਨਲ ਡੈਸਕ- ਕਤਰ ਦੀ ਸਟੇਟ ਏਜੰਸੀ ਵੱਲੋਂ ਦੋਹਾ 'ਚ ਟੈਕ ਮਹਿੰਦਰਾ ਦੇ ਸੀਨੀਅਰ ਕਰਮਚਾਰੀ ਅਮਿਤ ਗੁਪਤਾ ਨੂੰ ਡਾਟਾ ਚੋਰੀ ਕਰਨ ਦੇ ਇਲਜ਼ਾਮ 'ਚ ਪਿਛਲੇ ਕਰੀਬ 3 ਮਹੀਨੇ ਤੋਂ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਜਦੋਂ ਇਸ ਗੱਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਕੱਲੇ ਅਮਿਤ ਹੀ ਨਹੀਂ, ਉਨ੍ਹਾਂ ਦੇ ਨਾਲ 7 ਹੋਰ ਭਾਰਤੀ ਨਾਗਰਿਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਟੈਕ ਮਹਿੰਦਰਾ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ, ਪਰ ਇਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ਹੇਠ ਹਿਰਾਸਤ 'ਚ ਲਿਆ ਗਿਆ ਹੈ। ਕਾਰਵਾਈ ਦਾ ਇਹ ਸਿਲਸਿਲਾ ਨਵੰਬਰ 2024 'ਚ ਸ਼ੁਰੂ ਹੋਇਆ ਸੀ, ਜਦੋਂ ਭੋਪਾਲ ਦੇ ਨਿਤੇਸ਼ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਕਾਰਨ ਹਾਲੇ ਤੱਕ ਵੀ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਕ ਮਹੀਨੇ ਬਾਅਦ ਹੀ ਦਸੰਬਰ 'ਚ ਕੋਲਕਾਤਾ ਦੇ ਬੀਤੇਸ਼ ਰਾਏ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਸੀ। ਇਸ ਤੋਂ ਇਲਾਵਾ ਰਾਜਸਥਾਨ ਦੇ ਇਕ ਨੌਜਵਾਨ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ- Momos ਖਾ ਰਹੇ ਨੌਜਵਾਨ ਨੂੰ ਪੈ ਗਈਆਂ ਭਾਜੜਾਂ, ਪਲਾਂ 'ਚ ਹੋ ਗਿਆ ਅਜਿਹਾ ਕਾਂਡ ਕਿ ਉੱਡ ਗਏ ਹੋਸ਼
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਮਿਤ ਗੁਪਤਾ ਦੇ ਪਿਤਾ ਜੇ.ਪੀ. ਗੁਪਤਾ ਨੇ ਦੱਸਿਆ ਕਿ ਮਾਮਲੇ 'ਚ ਟੈਕ ਮਹਿੰਦਰਾ ਨੇ 2 ਵਕੀਲਾਂ ਨੂੰ ਕੰਮ 'ਤੇ ਲਗਾਇਆ ਹੋਇਆ ਹੈ, ਜੋ ਕਿ ਮਾਮਲੇ ਨੂੰ ਸੁਲਝਾਉਣ 'ਚ ਮਦਦ ਕਰ ਰਹੇ ਹਨ। ਇਸ ਬਾਰੇ ਕੰਪਨੀ ਟੈਕ ਮਹਿੰਦਰਾ ਨੇ ਦੱਸਿਆ ਹੈ ਕਿ ਫਿਲਹਾਲ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਕੰਪਨੀ ਲਈ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਤਰ 'ਚ ਭਾਰਤੀ ਦੂਤਾਵਾਸ ਕੋਲ ਅਮਿਤ ਗੁਪਤਾ ਦੀ ਜਾਣਕਾਰੀ ਹੈ ਤੇ ਵਿਭਾਗ ਉਸ ਦਾ ਮਾਮਲਾ ਦੇਖਣ ਵਾਲੇ ਵਕੀਲਾਂ ਨਾਲ ਵੀ ਲਗਾਤਾਰ ਸਪੰਰਕ 'ਚ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉਪ ਰਾਸ਼ਟਰਪਤੀ ਸਣੇ ਅਮਰੀਕਾ ਦੇ ਕਈ ਉੱਚ ਅਧਿਕਾਰੀ ਅਗਲੇ ਮਹੀਨੇ ਆਉਣਗੇ ਭਾਰਤ
NEXT STORY