ਸੋਨਭੱਦਰ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਕਈ ਹਜ਼ਾਰ ਨਾਗਰਿਕਾਂ ਨੂੰ ‘ਆਪ੍ਰੇਸ਼ਨ ਗੰਗਾ’ ਤਹਿਤ ਵਾਪਸ ਲਿਆ ਚੁੱਕੀ ਹੈ। ਮੋਦੀ ਨੇ ਇੱਥੇ ਇਕ ਚੁਣਾਵੀ ਰੈਲੀ ’ਚ ਯੂਕ੍ਰੇਨ ਮਾਮਲੇ ਦਾ ਜ਼ਿਕਰ ਕਰਦੇ ਹੋਏ ਆਪਣੀ ਸਰਕਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ’ਚ ਜੋ ਹਾਲਾਤ ਬਣੇ ਹਨ, ਉਹ ਤੁਸੀਂ ਵੇਖ ਰਹੇ ਹੋ। ਇਹ ਭਾਰਤ ਦੀ ਵੱਧਦੀ ਸ਼ਕਤੀ ਹੀ ਹੈ ਕਿ ਅਸੀਂ ਯੂਕ੍ਰੇਨ ’ਚ ਫਸੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਇੰਨੀ ਵੱਡੀ ਮੁਹਿੰਮ ਚਲਾ ਰਹੇ ਹਾਂ।
ਆਪ੍ਰੇਸ਼ਨ ਗੰਗਾ ਤਹਿਤ ਕਈ ਹਜ਼ਾਰ ਨਾਗਰਿਕਾਂ ਨੂੰ ਉੱਥੋਂ ਵਾਪਸ ਭਾਰਤ ਲਿਆਂਦਾ ਜਾ ਚੁੱਕਾ ਹੈ। ਇਸ ਮਿਸ਼ਨ ਨੂੰ ਰਫ਼ਤਾਰ ਦੇਣ ਲਈ ਸਾਡੀ ਸਰਕਾਰ ਨੇ ਆਪਣੇ 4 ਮੰਤਰੀਆਂ ਨੂੰ ਉੱਥੇ ਭੇਜ ਦਿੱਤਾ ਹੈ। ਸੰਕਟ ’ਚ ਫਸੇ ਭਾਰਤੀਆਂ ਨੂੰ ਜ਼ਿਆਦਾ ਤੇਜ਼ੀ ਨਾਲ ਕੱਢਣ ਲਈ ਸਾਡੀ ਫ਼ੌਜ, ਹਵਾਈ ਫ਼ੌਜ ਨੂੰ ਵੀ ਲਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੱਜ ਦੇਸ਼ ਦੇ ਲੋਕਾਂ ਨੂੰ ਵੀ ਇਹ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਕੋਈ ਕੋਰ ਕਸਰ ਨਹੀਂ ਛੱਡੇਗੀ। ਬਦਲਦੇ ਹੋਏ ਸਮੇਂ ’ਚ ਭਾਰਤ ਨੂੰ ਹੋਰ ਜ਼ਿਆਦਾ ਤਾਕਤਵਰ ਬਣਨਾ ਹੀ ਹੋਵੇਗਾ। ਭਾਰਤ ਤਾਂ ਹੀ ਤਾਕਤਵਰ ਬਣੇਗਾ, ਜਦੋਂ ਦੂਜੇ ਦੇਸ਼ਾਂ ’ਤੇ ਭਾਰਤ ਦੀ ਨਿਰਭਤਾ ਘੱਟ ਤੋਂ ਘੱਟ ਹੋਵੇਗੀ।
ਊਨਾ 'ਚ ਪਟਾਕਾ ਕਾਰਖਾਨੇ 'ਚ ਹੋਏ ਧਮਾਕੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ : ਜੈਰਾਮ ਠਾਕੁਰ
NEXT STORY