ਆਟੋ ਡੈਸਕ— ਭਾਰਤ 'ਚ ਲਗਾਤਾਰ ਕੋਵਿਡ-19 ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਮੁੰਬਈ 'ਚ ਇਕ ਬੱਸ ਨੂੰ ਚਲਦੇ-ਫਿਰਦੇ ਟੈਸਟਿੰਗ ਸੈਂਟਰ 'ਚ ਬਦਲਿਆ ਗਿਆ ਹੈ। ਪੁਣੇ ਦੀ ਇਕ ਫਰਮ ਕ੍ਰਿਸ਼ਣਾ ਡਾਇਗਨੋਸਟਿਕ ਨੇ ਭਾਰਤ ਦੀ ਪਹਿਲੀ ਕੋਵਿਡ-19 ਟੈਸਟਿੰਗ ਬੱਸ ਤਿਆਰ ਕੀਤ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਮਹਾਰਾਸ਼ਟਰ 'ਚ ਕੀਤੀ ਜਾ ਸਕੇ। ਇਸ ਟੈਸਟਿੰਗ ਸਹੂਲਤ ਨੂੰ ਤਿਆਰ ਕਰਨ 'ਚ ਆਈ.ਆਈ.ਟੀ ਐਲੂਮਨੀ ਪ੍ਰੀਸ਼ਦ ਨੇ ਵੀ ਸਹਿਯੋਗ ਦਿੱਤਾ ਹੈ।
ਬੱਸ 'ਚ ਮਿਲਣਗੀਆਂ ਇਹ ਸਹੂਲਤਾਂ
ਇਸ ਬੱਸ 'ਚ ਆਨ ਬੋਰਡ ਜੈਨੇਟਿਕ ਟੈਸਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਟੈਲੀਰੇਡੀਓਲੋਜੀ ਅਤੇ ਡਿਜੀਟਲ ਐਕਸਰੇ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੂਨ ਟੈਸਟ ਅਤੇ ਆਕਸੀਜਨ ਸੈਚੁਰੇਸ਼ਨ ਟੈਸਟ ਦੀ ਸਹੂਲਤ ਵੀ ਮਿਲੇਗੀ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਬੱਸ ਕੋਰੋਨਾਵਾਇਰਸ ਟੈਸਟਿੰਗ ਦੇ ਖਰਚੇ ਨੂੰ 80 ਫੀਸਦੀ ਤਕ ਘੱਟ ਕਰੇਗੀ।

ਇਕ ਦਿਨ 'ਚ ਟੈਸਟ ਕਰ ਰਹੀ 10 ਤੋਂ 15 ਸੈਂਪਲ
ਇਹ ਬੱਸ ਅਜੇ ਸਿਰਫ 10 ਤੋਂ 15 ਟੈਸਟ ਸੈਂਪਲ ਲੈਣ 'ਚ ਸਮਰੱਥ ਹੈ ਕਿਉਂਕਿ ਹਰ ਇਕ ਸੈਂਪਲ ਇਕੱਠਾ ਕਰਨ ਤੋਂ ਬਾਅਦ ਇਸ ਨੂੰ ਕੀਟਾਣੂ-ਰਹਿਤ ਕੀਤਾ ਜਾਂਦਾ ਹੈ।
ਇਸ ਲਈ ਸ਼ੁਰੂ ਕੀਤੀ ਇਹ ਸੇਵਾ
ਦੇਸ਼ 'ਚ ਜਲਦੀ ਹੀ ਮਾਨਸੂਨ ਆਉਣ ਵਾਲਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਇਹ ਬੱਸ ਰਾਜ ਅਤੇ ਸ਼ਹਿਰ 'ਚ ਥਾਂ-ਥਾਂ 'ਤੇ ਜਾ ਕੇ ਅਸਾਨੀ ਨਾਲ ਸੈਂਪਲ ਲੈ ਸਕੇਗੀ।
ਇਨ੍ਹਾਂ ਲੋਕਾਂ ਦੀ ਹੋ ਰਹੀ ਟੈਸਟਿੰਗ
ਇਸ ਬੱਸ ਰਾਹੀਂ ਅਜੇ ਕੋਰੋਨਾ ਯੋਧੇ ਜਿਵੇਂ- ਪੁਲਸ, ਸੈਨੀਟਾਈਜੇਸ਼ਨ ਕਾਮੇਂ ਅਤੇ ਜ਼ਰੂਰੀ ਸੇਵਾ ਮੁਹੱਈਆ ਕਰਾਉਣ ਵਾਲੇ ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਸਮਰੱਥਾ ਵਧਣ ਦੇ ਨਾਲ ਹੀ ਇਸ ਦੀ ਵਰਤੋਂ ਆਮ ਲੋਕਾਂ ਲਈ ਵੀ ਕੀਤੀ ਜਾਵੇਗੀ।
ਤੇਲੰਗਾਨਾ: ਬੋਰਵੈੱਲ 'ਚ ਡਿੱਗੇ 3 ਸਾਲ ਦੇ ਮਾਸੂਮ ਦੀ ਮੌਤ
NEXT STORY