ਮੁੰਬਈ (ਭਾਸ਼ਾ) – ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ (6E 911) ਵਿਚ ਉਸ ਵੇਲੇ 8 ਘੰਟੇ ਤੋਂ ਵੱਧ ਦੀ ਦੇਰੀ ਹੋਈ, ਜਦੋਂ ਜਹਾਜ਼ ਵਿਚ ‘ਖਤਰਾ’ ਲਿਖਿਆ ਇਕ ਟਿਸ਼ੂ ਪੇਪਰ ਮਿਲਿਆ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਜ ਜਹਾਜ਼ ਵਿਚ ਹਫ਼ੜਾ-ਦਫ਼ੜੀ ਮਚ ਗਈ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਹਾਜ਼ ਨੂੰ ਵੱਖਰੀ ਥਾਂ ’ਤੇ ਲਿਜਾਇਆ ਗਿਆ, ਜਿਥੇ ਯਾਤਰੀਆਂ, ਉਨ੍ਹਾਂ ਦੇ ਸਾਮਾਨ ਅਤੇ ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਅਧਿਕਾਰੀਆਂ ਮੁਤਾਬਕ ਜਹਾਜ਼ ਦੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਸੂਤਰਾਂ ਅਨੁਸਾਰ ਰਾਤ 1.32 ਵਜੇ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਨਾ ਦਿੱਤੀ ਕਿ ਟਿਸ਼ੂ ਪੇਪਰ ਜਹਾਜ਼ ਦੇ ਅਗਲੇ ਕਿਚਨ ਏਰੀਆ ਵਿਚ ਕਰੂ ਫੋਲਡਰ ਦੇ ਹੇਠਾਂ ਮਿਲਿਆ। ਇਸ ਘਟਨਾ ਤੋਂ ਬਾਅਦ ਫਲਾਈਟ, ਜੋ ਰਾਤ 1.30 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ, ਸਵੇਰੇ 9.48 ਵਜੇ ਰਵਾਨਾ ਹੋ ਸਕੀ ਅਤੇ ਅਹਿਮਦਾਬਾਦ ਸਵੇਰੇ 10.36 ਵਜੇ ਪਹੁੰਚੀ। ਮੁੰਬਈ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਡੀਗੋ ਨੇ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ੁਵੇਂਦੂ ਅਧਿਕਾਰੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਮੌਜੂਦ ਰਹਿਣਗੇ ਅਮਿਤ ਸ਼ਾਹ
NEXT STORY