ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ IndiGo ਵੱਡੇ ਪੱਧਰ 'ਤੇ ਉਡਾਣਾਂ ਰੱਦ ਹੋਣ ਕਾਰਨ ਪੈਦਾ ਹੋਏ ਸੰਚਾਲਨ ਸੰਕਟ ਨਾਲ ਜੂਝ ਰਹੀ ਹੈ। ਇਸ ਸੰਕਟ ਦੇ ਚੱਲਦਿਆਂ ਏਅਰਲਾਈਨ ਨੇ 827 ਕਰੋੜ ਰੁਪਏ ਦੀਆਂ ਟਿਕਟਾਂ ਦਾ ਰਿਫੰਡ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ 21 ਨਵੰਬਰ ਤੋਂ 7 ਦਸੰਬਰ ਦੇ ਵਿਚਕਾਰ ਕੁੱਲ 9,55,591 ਟਿਕਟਾਂ ਰੱਦ ਕੀਤੀਆਂ ਗਈਆਂ ਤੇ ਉਨ੍ਹਾਂ ਦਾ ਰਿਫੰਡ ਕੀਤਾ ਗਿਆ ਹੈ। ਖਾਸ ਤੌਰ 'ਤੇ 1 ਦਸੰਬਰ ਤੋਂ 7 ਦਸੰਬਰ ਦਰਮਿਆਨ ਲਗਭਗ ਛੇ ਲੱਖ ਟਿਕਟਾਂ ਰੱਦ ਹੋਈਆਂ, ਜਿਨ੍ਹਾਂ ਦੀ ਕੀਮਤ 569 ਕਰੋੜ ਰੁਪਏ ਸੀ।ਦਿੱਲੀ, ਸ਼੍ਰੀਨਗਰ, ਹੈਦਰਾਬਾਦ, ਬੈਂਗਲੁਰੂ ਅਤੇ ਅਹਿਮਦਾਬਾਦ ਸਮੇਤ ਕਈ ਪ੍ਰਮੁੱਖ ਹਵਾਈ ਅੱਡਿਆਂ ਤੋਂ 500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਸੰਕਟ ਨਾਲ ਨਜਿੱਠਣ ਲਈ IndiGo ਦੀ ਮੂਲ ਕੰਪਨੀ, ਇੰਟਰਗਲੋਬ ਐਵੀਏਸ਼ਨ ਦੇ ਬੋਰਡ ਨੇ ਇੱਕ ਕ੍ਰਾਈਸਿਸ ਮੈਨੇਜਮੈਂਟ ਗਰੁੱਪ (CMG) ਦਾ ਗਠਨ ਕੀਤਾ ਹੈ, ਜੋ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਇਹ ਗਰੁੱਪ 4 ਦਸੰਬਰ ਨੂੰ ਬੋਰਡ ਦੀ ਪਹਿਲੀ ਮੀਟਿੰਗ ਵਿੱਚ ਸਥਾਪਿਤ ਕੀਤਾ ਗਿਆ ਸੀ।
CMG ਦੀ ਮੁੱਖ ਤਰਜੀਹ 100% ਸੰਚਾਲਨ ਅਖੰਡਤਾ ਨੂੰ ਬਹਾਲ ਕਰਨਾ ਹੈ। ਇਸ ਤੋਂ ਇਲਾਵਾ ਗਰੁੱਪ ਦਾ ਉਦੇਸ਼ ਸਮੇਂ ਸਿਰ ਜਾਣਕਾਰੀ ਪ੍ਰਵਾਹ ਨੂੰ ਯਕੀਨੀ ਬਣਾਉਣਾ, ਪੂਰੇ ਰਿਫੰਡ/ਰੀ-ਸ਼ਡਿਊਲਿੰਗ ਵਿੱਚ ਤੇਜ਼ੀ ਲਿਆਉਣਾ, ਅਤੇ ਯਾਤਰੀਆਂ ਦੇ ਬੈਗੇਜ ਵਾਪਸ ਕਰਨ ਵਿੱਚ ਤੇਜ਼ੀ ਲਿਆਉਣਾ ਹੈ।
ਸੰਕਟ ਸ਼ੁਰੂ ਹੋਣ ਤੋਂ ਪਹਿਲਾਂ IndiGo ਰੋਜ਼ਾਨਾ ਲਗਭਗ 2,200 ਉਡਾਣਾਂ ਦਾ ਸੰਚਾਲਨ ਕਰ ਰਹੀ ਸੀ। ਹਾਲਾਂਕਿ ਸੋਮਵਾਰ ਨੂੰ ਏਅਰਲਾਈਨ ਨੇ 138 ਵਿੱਚੋਂ 137 ਮੰਜ਼ਿਲਾਂ ਲਈ 1,802 ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਹੈ। ਬੈਗੇਜ ਦੀ ਸਮੱਸਿਆ ਦੇ ਸੰਬੰਧ ਵਿੱਚ, ਲਗਭਗ 9,000 ਬੈਗਾਂ ਵਿੱਚੋਂ 4,500 ਬੈਗ ਗਾਹਕਾਂ ਨੂੰ ਪਹੁੰਚਾ ਦਿੱਤੇ ਗਏ ਹਨ, ਅਤੇ ਬਾਕੀ ਬੈਗਾਂ ਨੂੰ ਅਗਲੇ 36 ਘੰਟਿਆਂ ਵਿੱਚ ਡਿਲੀਵਰ ਕਰਨ ਦਾ ਟੀਚਾ ਹੈ।
ਲੱਡੂ ਨੇ ਦੋ ਮਾਸੂਮ ਭੈਣ-ਭਰਾਵਾਂ ਦੀ ਜਾਨ ਲੈ ਲਈ! ਜ਼ਹਿਰੀਲੀ ਮਠਿਆਈ ਖਾਣ ਮਗਰੋਂ ਵਿਗੜੀ ਸਿਹਤ
NEXT STORY