ਮੁਜ਼ੱਫਰਪੁਰ/ਰਾਂਚੀ, (ਭਾਸ਼ਾ)- ਬਿਹਾਰ ’ਚ ਮੁਜ਼ੱਫਰਪੁਰ ਜ਼ਿਲਾ ਦੀਵਾਨੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਕਪਤਾਨ (ਏ. ਐੱਸ. ਪੀ.) ਸੁਰੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਬੰਬ ਦੀ ਧਮਕੀ ਜ਼ਿਲਾ ਜੱਜ ਦੇ ਫ਼ੋਨ ’ਤੇ ਮਿਲੀ ਸੀ।’’ ਉਨ੍ਹਾਂ ਦੱਸਿਆ ਕਿ ਕੰਪਲੈਕਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਬੰਬ ਨਕਾਰਾ ਕਰਨ ਵਾਲਾ ਦਸਤਾ, ਡੌਗ ਸਕੁਐਡ ਅਤੇ ਕਈ ਪੁਲਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਏ. ਐੱਸ. ਪੀ. ਨੇ ਕਿਹਾ, ‘‘ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।’’
ਓਧਰ, ਝਾਰਖੰਡ ਦੇ ਧਨਬਾਦ ਕੋਰਟ ਕੰਪਲੈਕਸ ’ਚ ਵੀਰਵਾਰ ਨੂੰ ਇਕ ਵਾਰ ਫਿਰ ਹਫੜਾ-ਦਫੜੀ ਦੀ ਸਥਿਤੀ ਬਣ ਗਈ, ਜਦੋਂ ਈ-ਮੇਲ ਦੇ ਜ਼ਰੀਏ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਤੀਜੀ ਵਾਰ ਹੈ ਜਦੋਂ ਕਿਸੇ ਅਣਪਛਾਤੇ ਵਿਅਕਤੀ ਨੇ ਧਨਬਾਦ ਕੋਰਟ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।
ਨਕਸਲਵਾਦ ਦੇ ਖ਼ਾਤਮੇ ਲਈ ਸੁਰੱਖਿਆ ਫੋਰਸਾਂ ਨੇ ਸ਼ੁਰੂ ਕੀਤੀ ਵੱਡੀ ਮੁਹਿੰਮ
NEXT STORY