ਸ਼ਿਮਲਾ- ਔਰਤਾਂ ਨੂੰ 'ਇੰਦਰਾ ਗਾਂਧੀ ਪਿਆਰੀ ਬਹਿਨਾ ਸੁੱਖ ਸਨਮਾਨ ਨਿਧੀ' ਸਕੀਮ ਤਹਿਤ ਮਿਲਣ ਵਾਲੀ ਸਨਮਾਨ ਰਾਸ਼ੀ ਲਈ ਹੋਰ ਉਡੀਕ ਕਰਨੀ ਪਵੇਗੀ। ਅਗਲੇ ਸਾਲ ਹੋਣ ਵਾਲੀਆਂ ਗ੍ਰਾਮ ਸਭਾਵਾਂ 'ਚ ਹੀ 1500 ਰੁਪਏ ਦੀ ਸਨਮਾਨ ਰਾਸ਼ੀ ਲਈ ਫਾਰਮ ਵੈਰੀਫਾਈ ਹੋ ਸਕਣਗੇ, ਅਜਿਹੇ 'ਚ ਹੁਣ ਪਾਤਰ ਔਰਤਾਂ ਨੂੰ ਅਗਲੇ ਸਾਲ ਸਨਮਾਨ ਰਾਸ਼ੀ ਜਾਰੀ ਹੋ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ 10 ਜਨਵਰੀ ਤੋਂ ਬਾਅਦ ਸੂਬੇ ਵਿਚ ਗ੍ਰਾਮ ਸਭਾਵਾਂ ਹੋਣਗੀਆਂ ਅਤੇ ਇਨ੍ਹਾਂ ਗ੍ਰਾਮ ਸਭਾਵਾਂ 'ਚ ਉਪਰੋਕਤ ਫਾਰਮ ਵੈਰੀਫਾਈ ਕੀਤੇ ਜਾਣਗੇ।
ਸੂਤਰਾਂ ਦੀ ਮੰਨੀਏ ਤਾਂ ਤਹਿਸੀਲ ਦਫ਼ਤਰਾਂ ਤੋਂ ਇਨ੍ਹਾਂ ਅਰਜ਼ੀਆਂ ਨੂੰ ਪੰਚਾਇਤਾਂ ਨੂੰ ਭੇਜਿਆ ਜਾ ਰਿਹਾ ਹੈ। ਹਾਲਾਂਕਿ ਬੀਤੇ ਮਹੀਨੇ ਹੋਈ ਗ੍ਰਾਮ ਸਭਾਵਾਂ ਵਿਚ ਉਕਤ ਅਰਜ਼ੀਆਂ ਨਹੀਂ ਭੇਜੀਆਂ ਗਈਆਂ ਸਨ, ਜਿਸ ਕਾਰਨ ਵੈਰੀਫਿਕੇਸ਼ਨ ਨਹੀਂ ਹੋ ਸਕਿਆ। ਸਰਕਾਰ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਗ੍ਰਾਮ ਸਭਾਵਾਂ ਵਿਚ ਫਾਰਮ ਵੈਰੀਫਾਈ ਹੋਣ ਮਗਰੋਂ ਹੀ ਔਰਤਾਂ ਨੂੰ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
ਔਰਤਾਂ ਨੂੰ ਗ੍ਰਾਮ ਪੰਚਾਇਤਾਂ ਜਾਂ ਨਗਰ ਕੌਂਸਲਾਂ ਦੀਆਂ ਮੀਟਿੰਗਾਂ ਵਿਚ ਫਾਰਮ ਵੈਰੀਫਿਕੇਸ਼ਨ ਦੀ ਤਾਰੀਖ਼ ਤੋਂ 1500 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਜੇਕਰ ਔਰਤਾਂ ਇਸ ਸਕੀਮ ਲਈ ਯੋਗ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਲਾਭ ਮਿਲੇਗਾ, ਇਸ ਲਈ ਇਹ ਸਪੱਸ਼ਟ ਹੈ ਕਿ ਜਨਵਰੀ ਵਿਚ ਹੋਣ ਵਾਲੀਆਂ ਗ੍ਰਾਮ ਸਭਾਵਾਂ 'ਚ ਫਾਰਮ ਦੀ ਵੈਰੀਫਾਈ ਹੋਣ ਤੋਂ ਬਾਅਦ ਹੀ ਔਰਤਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ ਨੇ ਮਈ ਅਤੇ ਜੂਨ ਜਾਂ ਇਸ ਤੋਂ ਬਾਅਦ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਇਸ ਮਿਆਦ ਦਾ ਲਾਭ ਨਹੀਂ ਮਿਲੇਗਾ ਭਾਵ ਉਨ੍ਹਾਂ ਨੂੰ ਕੋਈ ਏਰੀਅਰ ਨਹੀਂ ਮਿਲੇਗਾ।
ਸੰਭਲ ਮਾਮਲੇ 'ਚ ਸੁਪਰੀਮ ਕੋਰਟ ਨੂੰ ਤੁਰੰਤ ਦੇਣਾ ਚਾਹੀਦਾ ਦਖ਼ਲ : ਰਾਹੁਲ ਗਾਂਧੀ
NEXT STORY