ਨਵੀਂ ਦਿੱਲੀ (ਏਜੰਸੀਆਂ)- ਇਨੀਂ ਦਿਨੀਂ ਸਰਹੱਦ 'ਤੇ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਤਣਾਅ ਦੀ ਸਥਿਤੀ ਹੈ। ਇਸੇ ਦੌਰਾਨ ਫੌਜ ਦੇ ਕੁਝ ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਅਤੇ ਚੀਨੀ ਫੌਜਾਂ ਆਪਣੇ ਬੇਸ 'ਤੇ ਹਥਿਆਰ ਅਤੇ ਜੰਗ ਦੇ ਮੈਦਾਨ ਵਿਚ ਇਸਤੇਮਾਲ ਹੋਣ ਵਾਲੇ ਟੈਂਕ ਅਤੇ ਹੋਰ ਗੱਡੀਆਂ ਲਿਆ ਰਹੀ ਹੈ। ਇਥੋਂ ਤੱਕ ਕਿ ਆਰਟਲਰੀ ਗਨ ਵੀ ਫੌਜ ਆਪਣੇ ਬੇਸ 'ਤੇ ਲਿਆ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲ਼ੇ ਤਕਰੀਬਨ 25 ਦਿਨਾਂ ਤੋਂ ਦੋਹਾਂ ਫੌਜਾਂ ਵਿਚਾਲੇ ਤਣਾਅ ਦੀ ਸਥਿਤੀ ਹੈ।
ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੀ ਜੰਗੀ ਸਮਰੱਥਾ ਉਸ ਵੇਲੇ ਵਧਾ ਰਹੀਆਂ ਹਨ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਮਿਲਟਰੀ ਅਤੇ ਰਣਨੀਤਕ ਪੱਧਰ 'ਤੇ ਗੱਲਬਾਤ ਨਾਲ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨ ਦੀ ਫੌਜ ਆਰਟਲਰੀ ਗਨ ਅਤੇ ਕਾਮਬੈਟ ਪੂਰਬੀ ਲੱਦਾਖ ਵਿਚ ਲਾਈਨ ਆਫ ਐਕਚੂਅਲ ਕੰਟਰੋਲ ਨੇੜੇ ਲਿਆ ਰਹੀ ਹੈ ਤਾਂ ਭਾਰਤੀ ਫੌਜ ਵੀ ਸਰਹੱਦ ਦੇ ਨੇੜੇ ਆਪਣੇ ਬੇਸ 'ਤੇ ਚੀਨੀ ਫੌਜ ਨੂੰ ਟੱਕਰ ਦੇਣ ਲਾਇਕ ਹਥਿਆਰ ਅਤੇ ਗੱਡੀਆਂ ਲਿਆ ਰਹੀ ਹੈ। ਇੰਨਾ ਹੀ ਨਹੀਂ, ਭਾਰਤੀ ਏਅਰ ਫੋਰਸ ਵੀ ਇਸ ਇਲਾਕੇ ਦਾ ਲਗਾਤਾਰ ਸਰਵੀਲਾਂਸ ਕਰ ਰਹੀ ਹੈ।
ਚੀਨ ਦੇ ਨਾਲ ਰਾਜਨੀਤਕ ਅਤੇ ਫੌਜੀ ਵਾਰਤਾ ਜਾਰੀ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੌਜੂਦਾ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਦੇ ਨਾਲ ਰਣਨੀਤਕ ਅਤੇ ਫੌਜੀ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਸਪੱਸ਼ਟ ਚਿਤਾਵਨੀ ਵਿਚ ਸ਼ਾਹ ਨੇ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ 'ਤੇ ਕਿਸੇ ਵੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਅਜਿਹੇ ਕਦਮਾਂ ਦਾ ਉਚਿਤ ਜਵਾਬ ਦਿੱਤਾ ਜਾਵੇਗਾ।
ਤਾਮਿਲਨਾਡੂ, ਮਹਾਰਾਸ਼ਟਰ, ਬਿਹਾਰ ਨੇ ਵੀ 30 ਜੂਨ ਤਕ ਵਧਾਇਆ ਲਾਕਡਾਊਨ
NEXT STORY