ਇੰਦੌਰ- ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ ਦੀ ਮਸ਼ਹੂਰ ਚਾਟ-ਚੌਪਾਟੀ '56 ਦੁਕਾਨ' ਦੇ ਦੁਕਾਨਦਾਰਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਇਕ ਅਨੋਖੀ ਪਹਿਲ ਕੀਤੀ ਹੈ। ਦੁਕਾਨਦਾਰਾਂ ਨੇ ਐਲਾਨ ਕੀਤਾ ਹੈ ਕਿ ਵੋਟਿੰਗ ਵਾਲੇ ਦਿਨ ਭਾਵ 17 ਨਵੰਬਰ ਨੂੰ ਵੋਟ ਪਾਉਣ ਵਾਲੇ ਹਰੇਕ ਵਿਅਕਤੀ ਨੂੰ ਇਸ ਚਾਟ-ਚੌਪਾਟੀ 'ਤੇ ਪੋਹਾ-ਜਲੇਬੀ ਦਾ ਮੁਫਤ ਨਾਸ਼ਤਾ ਦਿੱਤਾ ਜਾਵੇਗਾ, ਜੋ ਆਪਣੀ ਉਂਗਲ 'ਤੇ ਅਮਿਟ ਸਿਆਹੀ ਦਾ ਨਿਸ਼ਾਨ ਵਿਖਾਏਗਾ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
56 ਦੁਕਾਨ ਵਪਾਰੀ ਸੰਘ ਦੇ ਪ੍ਰਧਾਨ ਗੁੰਜਨ ਸ਼ਰਮਾ ਨੇ ਸ਼ਨੀਵਾਰ ਨੇ ਦੱਸਿਆ ਕਿ ਸਫ਼ਾਈ ਦੇ ਮਾਪਦੰਡਾਂ 'ਚ ਇੰਦੌਰ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਵੋਟਿੰਗ ਦੇ ਮਾਮਲੇ ਵਿਚ ਵੀ ਸਿਖਰ 'ਤੇ ਰਹੇ। ਇਸ ਦੇ ਲਈ ਅਸੀਂ ਵੋਟ ਪਾਉਣ ਤੋਂ ਬਾਅਦ ਆਉਣ ਵਾਲੇ ਵੋਟਰਾਂ ਨੂੰ ਮੁਫਤ ਪੋਹਾ-ਜਲੇਬੀ ਖੁਆਉਣ ਦਾ ਫੈਸਲਾ ਕੀਤਾ ਹੈ। ਸ਼ਰਮਾ ਨੇ ਦੱਸਿਆ ਕਿ ਵੋਟਰਾਂ ਨੂੰ 17 ਨਵੰਬਰ ਨੂੰ ਸਵੇਰੇ 9 ਵਜੇ '56 ਦੁਕਾਨ' ਚਾਟ-ਚੌਪਾਟੀ 'ਤੇ ਮੁਫਤ ਪੋਹਾ-ਜਲੇਬੀ ਖੁਆਈ ਜਾਵੇਗੀ। ਹਰ ਵੋਟਰ ਨੂੰ ਪੂਰਾ ਦਿਨ ਪੋਹੇ-ਜਲੇਬੀ ਦੀ ਕੀਮਤ 'ਤੇ 10 ਫੀਸਦੀ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਭਾਰਤ ਦੇ ਫੂਡ ਸੇਫਟੀ ਰੈਗੂਲੇਟਰ (FSSAI) ਨੇ ਸੰਬੰਧਿਤ ਮਾਪਦੰਡਾਂ ਨੂੰ ਪੂਰਾ ਕਰਨ ਦੇ ਕਾਰਨ "56 ਦੁਕਾਨ" ਨੂੰ "ਕਲੀਨ ਸਟ੍ਰੀਟ ਫੂਡ ਹੱਬ" ਦਾ ਦਰਜਾ ਦਿੱਤਾ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ
ਇਸ ਚਾਟ-ਚੌਪਾਟੀ 'ਤੇ ਹਮੇਸ਼ਾ ਸੁਆਦ ਸ਼ੌਕੀਨਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਸ਼ਨੀਵਾਰ-ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ। ਇਨ੍ਹੀਂ ਦਿਨੀਂ ਵਿਧਾਨ ਸਭਾ ਚੋਣਾਂ ਦਾ ਜੋਸ਼ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ, ਉਥੇ ਹੀ ਸੁਆਦੀ ਪਕਵਾਨਾਂ ਦੇ ਨਾਲ-ਨਾਲ ਚੋਣ ਮੁੱਦਿਆਂ 'ਤੇ ਚਰਚਾ ਖੂਬ ਹੋ ਰਹੀ ਹੈ। '56 ਦੁਕਾਨ' 'ਤੇ ਪਹੁੰਚੇ ਜ਼ਿਆਦਾਤਰ ਸਥਾਨਕ ਵੋਟਰਾਂ ਦਾ ਮੰਨਣਾ ਹੈ ਕਿ ਸ਼ਹਿਰ ਦੀ ਸਾਲਾਂ ਤੋਂ ਖਰਾਬ ਟ੍ਰੈਫਿਕ ਵਿਵਸਥਾ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਅਤੇ ਸੂਬੇ ਦੀ ਅਗਲੀ ਸਰਕਾਰ ਨੂੰ ਇਸ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ- ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ
ਨੌਜਵਾਨ ਵੋਟਰ ਅੰਕਿਤ ਯਾਦਵ ਨੇ ਕਿਹਾ ਕਿ ਇੰਦੌਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੌਖਾਲਾ ਬਣਾਇਆ ਜਾਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਖਾਸ ਕਰਕੇ ਚੌਰਾਹਿਆਂ 'ਤੇ ਜਿਸ ਕਾਰਨ ਜਾਨਲੇਵਾ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 2018 ਦੌਰਾਨ ਸ਼ਹਿਰੀ ਖੇਤਰ ਦੀਆਂ 5 ਸੀਟਾਂ 'ਤੇ ਕੁੱਲ 14.72 ਲੱਖ ਵੋਟਰ ਵੋਟ ਪਾਉਣ ਦੇ ਯੋਗ ਸਨ। ਇੰਦੌਰ 'ਚ ਔਸਤਨ 67 ਫੀਸਦੀ ਵੋਟਿੰਗ ਹੋਈ ਸੀ। ਮੌਜੂਦਾ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ 5 ਵਿਧਾਨ ਸਭਾ ਹਲਕਿਆਂ 'ਚ ਕੁੱਲ 15.55 ਲੱਖ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸੀ ਸੰਸਦ ਦੇ ਸਪੀਕਰ ਮੇਟਵੀਨਕੋ ਨੇ ਓਮ ਬਿਰਲਾ ਨਾਲ ਕੀਤੀ ਮੁਲਾਕਾਤ
NEXT STORY