ਚੰਡੀਗੜ੍ਹ-ਹਰਿਆਣਾ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਸੂਬੇ ਦੇ ਮਾਮਲਿਆਂ ਦਾ ਗਿਣਤੀ ਵੱਧ ਕੇ 179 ਤੱਕ ਪਹੁੰਚ ਚੁੱਕੀ ਹੈ। ਸੂਬੇ ਦੇ ਸਿਹਤ ਵਿਭਾਗ ਮੁਤਾਬਕ 14 ਨਵੇਂ ਮਾਮਲਿਆਂ 'ਚੋਂ 7 ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲੇ ਨੂਹ ਤੋਂ ਸਾਹਮਣੇ ਆਏ ਹਨ। ਕਰੂਕਸ਼ੇਤਰ ਜ਼ਿਲਾ ਹੁਣ ਤੱਕ ਕੋਰੋਨਾਵਾਇਰਸ ਤੋਂ ਮੁਕਤ ਸੀ ਪਰ ਹੁਣ ਉੱਥੋ ਵੀ 2 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਫਰੀਦਾਬਾਦ ਅਤੇ ਯੁਮਨਾਨਗਰ ਜ਼ਿਲਿਆਂ 'ਚੋਂ 2-2 ਮਾਮਲੇ ਸਾਹਮਣੇ ਆਏ ਸੀ। ਇਕ ਮਾਮਲਾ ਕਰਨਾਲ ਤੋਂ ਸਾਹਮਣੇ ਆਇਆ ਹੈ।
ਸਿਹਤ ਵਿਭਾਗ ਦੇ ਰੋਜ਼ਾਨਾ ਬੁਲੇਟਿਨ ਮੁਤਾਬਕ ਸੂਬੇ 'ਚ ਹੁਣ ਤੱਕ 151 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ 26 ਮਰੀਜ਼ ਠੀਕ ਹੋ ਚੁੱਕੇ ਹਨ ਜਿਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਹਾਮਾਰੀ ਕਾਰਨ 2 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ 3675 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 2472 ਨਤੀਜੇ ਨੈਗੇਟਿਵ ਅਤੇ 1026 ਨਮੂਨਿਆਂ ਦੀ ਰਿਪੋਰਟ ਪੈਂਡਿੰਗ ਹੈ।
ਹਰਿਆਣਾ 'ਚੋਂ ਸਾਹਮਣੇ ਆਏ ਕੁੱਲ ਮਾਮਲਿਆਂ 'ਚੋਂ 10 ਵਿਦੇਸ਼ੀ ਨਾਗਰਿਕ ਹਨ ਜਦਕਿ 64 ਹੋਰ ਸੂਬਿਆਂ ਤੋਂ ਹਨ। ਨੂਹ ਸੂਬੇ ਦਾ ਸਭ ਤੋਂ ਪ੍ਰਭਾਵਿਤ ਜ਼ਿਲਾ ਹੈ, ਜਿੱਥੋ ਹੁਣ ਤੱਕ 45 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਗੁਰੂਗ੍ਰਾਮ 32, ਫਰੀਦਾਬਾਦ 31 ਅਤੇ ਪਲਵਲ ਦੇ 29 ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਬੀਮਾਰੀ ਦੇ ਮਾਮਲਿਆਂ 'ਚੋਂ ਵਾਧਾ ਤਬਲੀਗੀ ਜਮਾਤ ਦੇ ਕਈ ਮੈਂਬਰਾਂ ਦੇ ਇਸ ਵਾਇਰਸ ਨਾਲ ਇਨਫੈਕਟਡ ਹੋਣ ਕਾਰਨ ਹੋਈ ਹੈ।
ਲਾਕਡਾਊਨ : ਫਰਿਸ਼ਤਾ ਬਣ ਪੁੱਜੀ ਪੁਲਸ, ਗਰਭਵਤੀ ਔਰਤ ਨੇ ਵੈਨ 'ਚ ਬੱਚੀ ਨੂੰ ਦਿੱਤਾ ਜਨਮ
NEXT STORY