ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੀ.ਐੱਨ.ਜੀ. ਦੀ ਕੀਮਤ 'ਚ ਵਾਧੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ 'ਤੇ ਤੰਜ ਕੱਸਦੇ ਹੋਏ ਦੋਸ਼ ਲਗਾਇਆ ਕਿ ਮਹਿੰਗਾਈ ਦਾ ਵਿਕਾਸ ਜਾਰੀ ਹੈ, ਜਿਸ ਕਾਰਨ 'ਚੰਗੇ ਦਿਨ' ਦੇਸ਼ 'ਤੇ ਭਾਰੀ ਪੈ ਰਹੇ ਹਨ। ਉਨ੍ਹਾਂ ਨੇ ਸੀ.ਐੱਨ.ਜੀ. ਦੀ ਕੀਮਤ 'ਚ ਵਾਧੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,''ਮਹਿੰਗਾਈ ਦਾ ਵਿਕਾਸ ਜਾਰੀ, 'ਚੰਗੇ ਦਿਨ' ਦੇਸ਼ 'ਤੇ ਭਾਰੀ, ਪ੍ਰਧਾਨ ਮੰਤਰੀ ਦੀ ਸਿਰਫ਼, ਦੋਸਤਾਂ ਨੂੰ ਜਵਾਬਦਾਰੀ!''
ਦੱਸਣਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਦਰਮਿਆਨ ਦਿੱਲੀ ਸਮੇਤ ਨੇੜੇ ਦੇ ਸ਼ਹਿਰਾਂ 'ਚ ਵੀਰਵਾਰ ਨੂੰ ਕੰਪਰੈਸਡ ਕੁਦਰਤੀ ਗੈਸ (ਸੀ.ਐੱਨ.ਜੀ.) ਵੀ ਮਹਿੰਗੀ ਹੋ ਗਈ। ਲਾਗਤ ਵਧਣ ਕਾਰਨ ਸੀ.ਐੱਨ.ਜੀ. ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਦਿੱਲੀ 'ਚ ਸੀ.ਐੱਨ.ਜੀ. ਅਤੇ ਘਰੇਲੂ ਰਸੋਈ ਗੈਸ ਦੀ ਪਰਚੂਨ ਵਿਕਰੀ ਕਰਨ ਵਾਲੀ ਕੰਪਨੀ ਇੰਦਰਪਸਥ ਗੈਸ ਲਿਮਟਿਡ (ਆਈ.ਜੀ.ਐੱਲ.) ਨੇ ਵੀਰਵਾਰ ਨੂੰ ਸੀ.ਐੱਨ.ਜੀ. ਦੀ ਕੀਮਤ 90 ਪੈਸੇ ਪ੍ਰਤੀ ਕਿਲੋ ਅਤੇ ਰਸੋਈ ਗੈਸ ਦੀ ਕੀਮਤ 1.25 ਰੁਪਏ ਪ੍ਰਤੀ ਘਨ ਮੀਟਰ ਵਧਾ ਦਿੱਤੀ।
ਸ਼੍ਰੀਨਗਰ ਏਅਰਪੋਰਟ 'ਤੇ ਜਲਦ ਸ਼ੁਰੂ ਹੋਵੇਗੀ ਰਾਤ ਨੂੰ ਉਡਾਣ ਸੇਵਾ
NEXT STORY