ਨੈਸ਼ਨਲ ਡੈਸਕ- ਨਵੀਂ ਦਿੱਲੀ ਵਿੱਚ ਇਜ਼ਰਾਇਲੀ ਦੂਤਘਰ ਦੇ ਪਿੱਛੇ ਖਾਲੀ ਪਲਾਟ 'ਚ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਦੋਂ ਤੋਂ ਹੀ ਸਪੈਸ਼ਲ ਸੈੱਲ ਦੀ ਟੀਮ ਮੌਕੇ 'ਤੇ ਮੌਜੂਦ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਵਿਭਾਗ ਅਤੇ ਪੁਲਸ ਟੀਮ ਨੇ ਇਕ ਘੰਟੇ ਤੱਕ ਜਾਂਚ ਕੀਤੀ, ਪਰ ਅਜੇ ਤੱਕ ਅਜਿਹਾ ਕੁਝ ਨਹੀਂ ਮਿਲਿਆ ਹੈ। ਇਸ ਧਮਾਕੇ ਸਬੰਧੀ ਕਾਲ ਕਿਸ ਨੇ ਕੀਤੀ ਅਤੇ ਕਿਉਂ ਕੀਤੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਕੂਟਰੀ ਚਲਾ ਰਹੇ 10 ਸਾਲਾ ਮੁੰਡੇ ਦਾ ਟ੍ਰੈਫਿਕ ਪੁਲਸ ਨੇ ਕੀਤਾ ਚਲਾਨ, ਉਮਰ ਜਾਣ ਖੁਦ ਅਧਿਕਾਰੀ ਵੀ ਰਹਿ ਗਏ ਹੈਰਾਨ
ਦਰਅਸਲ ਅੱਜ ਸ਼ਾਮ ਕਰੀਬ 6 ਵਜੇ ਕਿਸੇ ਅਣਪਛਾਤੇ ਕਾਲਰ ਨੇ ਦਿੱਲੀ ਫਾਇਰ ਸਰਵਿਸ ਵਿਭਾਗ ਨੂੰ ਫੋਨ ਕਰ ਕੇ ਧਮਾਕੇ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਸਪੈਸ਼ਲ ਸੈੱਲ ਦੀ ਟੀਮ ਬੰਬ ਨਿਰੋਧਕ ਦਸਤੇ ਦੇ ਨਾਲ ਜਾਂਚ ਲਈ ਮੌਕੇ 'ਤੇ ਪਹੁੰਚੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣ ਮੋਡ ’ਚ ਕਾਂਗਰਸ, ਪੰਜਾਬ ਸਮੇਤ 4 ਸੂਬਿਆਂ ਦੇ ਨੇਤਾਵਾਂ ਨਾਲ ਰਾਹੁਲ ਨੇ ਕੀਤੀ ਬੈਠਕ
NEXT STORY