ਨਵੀਂ ਦਿੱਲੀ — ਭਾਰਤ ’ਚ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਅਤੇ ਸਰਦੀ ਸ਼ੁਰੂ ਹੋਣ ਨਾਲ ਵੱਧ ਰਹੇ ਅਸਥਮਾ ਦੇ ਮਾਮਲਿਆਂ ਦੇ ਮੱਦੇਨਜ਼ਰ ਮਾਹਿਰਾਂ ਦੀ ਪ੍ਰਭਾਵਿਤਾਂ ਨੂੰ ਸਲਾਹ ਹੈ ਕਿ ਉਨ੍ਹਾਂ ਦੇ ਲਈ ਇਨਹੇਲੇਸ਼ਨ ਥੈਰੇਪੀ ਪ੍ਰੇਸ਼ਾਨੀ ਤੋਂ ਬਚਣ ਦਾ ਇਕ ਬਿਹਤਰ ਉਪਾਅ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਅਨੁਸਾਰ ਦੁਨੀਆ ਭਰ ’ਚ ਕਰੀਬ 30 ਕਰੋੜ ਲੋਕ ਅਸਥਮਾ ਤੋਂ ਪੀੜਤ ਹਨ ਅਤੇ ਸਰਦੀਆਂ ਦੇ ਮੌਸਮ ’ਚ ਮਰੀਜ਼ਾਂ ’ਚ ਇਸ ਦੇ ਲੱਛਣ ਜ਼ਿਆਦਾ ਵੇਖਣ ਨੂੰ ਮਿਲਦੇ ਹਨ। ਹਰ ਸਾਲ ਅਸਥਮਾ ਨਾਲ 1 ਕਰੋੜ 38 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਅਸਥਮਾ ਦੇ ਅਟੈਕ ਤੋਂ ਬਚਾਅ ਦੇ ਲਈ ਕਈ ਇਲਾਜ ਹਨ, ਜਿਨ੍ਹਾਂ ’ਚ ਫਿਸ਼ ਥੈਰੇਪੀ, ਦਵਾਈਆਂ ਅਤੇ ਯੋਗ ਸ਼ਾਮਲ ਹਨ। ਇਨ੍ਹਾਂ ’ਚ ਇਨਹੇਲੇਸ਼ਨ ਥੈਰੇਪੀ ਨਾਲ ਘੱਟ ਤੋਂ ਘੱਟ ਸਾਈਡ ਇਫੈਕਟ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਚੈਸਟ ਰੋਗ ਮਾਹਿਰ ਹਰੀਸ਼ ਭਾਟੀਆ ਅਨੁਸਾਰ ਠੰਡ ’ਚ ਅਸਥਮਾ ਅਤੇ ਸਾਹ ਨਾਲ ਸਬੰਧਿਤ ਰੋਗਾਂ ’ਚ 30 ਤੋਂ 40 ਫੀਸਦੀ ਦਾ ਵਾਧਾ ਹੁੰਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਇਨਹੇਲੇਸ਼ਨ ਥੈਰੇਪੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇਸ ਦੇ ਸਾਈਡ ਇਫੈਕਟ ਘੱਟ ਅਤੇ ਅਸਰ ਜਲਦੀ ਹੁੰਦਾ ਹੈ।
ਬੱਚਿਆਂ ਦੇ ਰੋਗਾਂ ਦੇ ਮਾਹਿਰ ਸੀਤਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਇਨਹੇਲੇਸ਼ਨ ਥੈਰੇਪੀ ਨਾਲ ਕਾਰਟੀਕੋਸਟੇਰਾਈਡਸ ਸਿੱਧਾ ਸਰੀਰ ਅੰਦਰ ਪਹੁੰਚਦੇ ਹਨ। ਅਸਥਮਾ ਨੂੰ ਕਾਬੂ ਰੱਖਣ ਲਈ ਸਹੀ ਮਾਤਰਾ ’ਚ ਕਾਰਟੀਕੋਸਟੇਰਾਈਡਸ ਦੇਣ ਦੀ ਲੋੜ ਹੁੰਦੀ ਹੈ।
ਮੋਦੀ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਦਾ ਬਲਿਊ ਪ੍ਰਿੰਟ ਬਣਾਏ ਜਾਣ ਦੀ ਕੀਤੀ ਸਿਫਾਰਿਸ਼
NEXT STORY