ਗੈਜੇਟ ਡੈਸਕ- ਹਾਲ ਹੀ 'ਚ ChatGPT, X (ਪਹਿਲਾਂ ਟਵਿੱਟਰ) ਅਤੇ Spotify ਸਮੇਤ ਦੁਨੀਆ ਭਰ ਦੀਆਂ ਕਈ ਵੱਡੀਆਂ ਵੈੱਬਸਾਈਟਾਂ ਦੇ ਠੱਪ ਹੋ ਜਾਣ (ਡਾਊਨ) ਦੀ ਘਟਨਾ ਨੇ ਡਿਜੀਟਲ ਸੰਸਾਰ 'ਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਆਊਟੇਜ ਕਾਰਨ ਯੂਜ਼ਰਸ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਕਈ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋਈਆਂ। ਇੰਟਰਨੈੱਟ ਦੀ ਦੁਨੀਆ ਦੇ ਉਸ Invisible Giant 'ਚ ਗੜਬੜ ਸੀ, ਜੋ ਪਰਦੇ ਦੇ ਪਿੱਛੇ ਟਰੈਫਿਕ ਸੰਭਾਲਦਾ ਹੈ। ਇਸ ਦਾ ਨਾਂ ਹੈ Cloudflare।
ਮਾਸਟਰ ਸਵਿੱਚ ਬੰਦ: ਇਕ ਬੱਗ ਅਤੇ ਦੁਨੀਆ ਠੱਪ
ਸਾਡਾ ਮਾਡਰਨ ਇੰਟਰਨੈੱਟ ਭਾਵੇਂ ਹੀ ਤੇਜ਼ ਅਤੇ ਸਮਾਰਟ ਦਿੱਸਦਾ ਹੋਵੇ ਪਰ ਅੰਦਰੋਂ ਕਿੰਨਾ ਨਾਜ਼ੁਕ ਹੈ। Cloudflare ਦੇ ਇਕ ਛੋਟੇ ਜਿਹੇ 'ਬੱਗ' (Bug) ਨੇ ਦੁਨੀਆ ਭਰ 'ਚ ਲੱਖਾਂ ਵੈੱਬਸਾਈਟਾਂ ਅਤੇ ਐਪਸ ਨੂੰ ਅਚਾਨਕ ਰੋਕ ਦਿੱਤਾ, ਜਿਵੇਂ ਕਿਸੇ ਨੇ 'ਮਾਸਟਰ ਸਵਿੱਚ' ਬੰਦ ਕਰ ਦਿੱਤਾ ਹੋਵੇ। ਇਸ ਦੌਰਾਨ, OpenAI, Canva, ਅਤੇ Discord ਵਰਗੇ ਵੱਡੇ ਪਲੇਟਫਾਰਮ ਠੱਪ ਹੋ ਗਏ। ਭਾਰਤ 'ਚ ਵੀ ਆਨਲਾਈਨ ਬ੍ਰੋਕਿੰਗ ਪਲੇਟਫਾਰਮ Zerodha, ਮੀਡੀਆ ਵੈੱਬਸਾਈਟਾਂ ਅਤੇ ਕਈ ਉਤਪਾਦਕਤਾ ਟੂਲਜ਼ (Productivity Tools) ਪ੍ਰਭਾਵਿਤ ਹੋਏ।
Cloudflare ਦਾ ਕੰਮ
Cloudflare ਦਾ ਮੁੱਖ ਕੰਮ ਵੈੱਬਸਾਈਟਾਂ ਲਈ ਸੁਰੱਖਿਆ ਦੀਵਾਰ ਅਤੇ ਟ੍ਰੈਫਿਕ ਮੈਨੇਜਰ ਵਜੋਂ ਸੇਵਾਵਾਂ ਦੇਣਾ ਹੈ। ਇਸ ਨੂੰ ਇੰਟਰਨੈੱਟ ਦਾ ਸੁਰੱਖਿਆ ਗਾਰਡ ਅਤੇ ਟ੍ਰੈਫਿਕ ਪੁਲਿਸ ਕਿਹਾ ਜਾਂਦਾ ਹੈ। ਇਹ ਕੰਪਨੀ CDN (Content Delivery Network) ਰਾਹੀਂ ਦੁਨੀਆ ਭਰ 'ਚ ਫੈਲੇ ਆਪਣੇ ਸਰਵਰਾਂ 'ਤੇ ਵੈੱਬਸਾਈਟ ਦਾ ਡਾਟਾ ਕਾਪੀ ਕਰਕੇ ਰੱਖਦੀ ਹੈ ਤਾਂ ਜੋ ਯੂਜ਼ਰਸ ਨੂੰ ਨੇੜੇ ਦੇ ਸਰਵਰ ਤੋਂ ਤੁਰੰਤ ਡਾਟਾ ਮਿਲ ਸਕੇ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਇਕ ਛੋਟੀ ਜਿਹੀ ਗਲਤੀ, ਵੱਡਾ ਨੁਕਸਾਨ
ਹਾਲ ਹੀ ਦੇ ਆਊਟੇਜ ਦੌਰਾਨ, Cloudflare ਆਪਣੇ ਸਿਸਟਮ 'ਚ ਇਕ ਅਪਡੇਟ ਕਰ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੇ Bot Management System 'ਚ ਮੌਜੂਦ ਇਕ ਅੰਦਰੂਨੀ 'ਬੱਗ' ਐਕਟਿਵ ਹੋ ਗਿਆ। ਇਕ ਛੋਟੀ ਜਿਹੀ ਇੰਟਰਨਲ ਫਾਈਲ ਖਰਾਬ ਹੋ ਗਈ, ਜਿਸ ਦਾ ਆਕਾਰ ਅਚਾਨਕ ਦੁੱਗਣਾ ਹੋ ਗਿਆ। ਸਰਵਰ ਇਸ ਵਾਧੂ ਲੋਡ ਨੂੰ ਸੰਭਾਲ ਨਹੀਂ ਸਕੇ, ਜਿਸ ਕਾਰਨ ਦੁਨੀਆ ਭਰ ਦੀਆਂ Cloudflare-ਸਮਰਥਿਤ ਸਾਈਟਾਂ ਇਕ-ਇਕ ਕਰਕੇ ਫੇਲ੍ਹ ਹੋਣ ਲੱਗੀਆਂ। ਇਹ ਕੋਈ ਸਾਈਬਰ ਹਮਲਾ ਨਹੀਂ ਸੀ, ਬਲਕਿ ਇਹ ਇਸ ਗੱਲ ਦੀ ਮਿਸਾਲ ਹੈ ਕਿ ਇੱਕ ਛੋਟੀ ਜਿਹੀ ਤਕਨੀਕੀ ਗਲਤੀ ਵੀ ਪੂਰੇ ਇੰਟਰਨੈੱਟ ਟ੍ਰੈਫਿਕ ਨੂੰ ਰੋਕ ਸਕਦੀ ਹੈ।
ਕੇਂਦਰੀਕਰਨ ਹੈ ਅਸਲੀ ਖ਼ਤਰਾ
ਇਸ ਆਊਟੇਜ ਦਾ ਅਸਲ ਮੁੱਦਾ ਤਕਨੀਕੀ ਗਲਤੀ ਨਾਲੋਂ ਵੀ ਵੱਡਾ ਹੈ: ਇੰਟਰਨੈੱਟ ਦਾ ਜ਼ਿਆਦਾ ਕੇਂਦਰੀਕਰਨ (Centralization)। ਅੱਜ ਇੰਟਰਨੈੱਟ ਦਾ ਬੁਨਿਆਦੀ ਢਾਂਚਾ ਕੁਝ ਗਿਣੀਆਂ-ਚੁਣੀਆਂ ਕੰਪਨੀਆਂ ਜਿਵੇਂ AWS, Google Cloud, Microsoft Azure, ਅਤੇ Cloudflare ਦੇ ਹੱਥਾਂ 'ਚ ਹੈ। ਇਸ ਸਥਿਤੀ ਨੂੰ 'ਸਿੰਗਲ ਪੁਆਇੰਟ ਆਫ ਫੇਲੀਅਰ' ਕਿਹਾ ਜਾਂਦਾ ਹੈ। ਜੇਕਰ AWS ਜਾਂ Cloudflare ਵਰਗਾ ਕੋਈ ਇੱਕ ਵੱਡਾ ਪਲੇਅਰ ਫੇਲ੍ਹ ਹੋ ਜਾਂਦਾ ਹੈ, ਤਾਂ ਲੱਖਾਂ ਵੈੱਬਸਾਈਟਾਂ, ਐਪਸ ਅਤੇ APIs ਇੱਕ ਲਾਈਨ 'ਚ ਠੱਪ ਹੋ ਜਾਂਦੇ ਹਨ।
ਭਾਰਤ ਲਈ ਚਿਤਾਵਨੀ
ਭਾਰਤ, ਜੋ ਹੁਣ ਇਕ 'ਡਿਜੀਟਲ ਫਸਟ ਇਕਾਨਮੀ' ਬਣ ਚੁੱਕਾ ਹੈ, ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਸਾਡੀਆਂ UPI ਪੇਮੈਂਟਸ, ਸਟਾਕ ਟ੍ਰੇਡਿੰਗ, ਅਤੇ ਖ਼ਬਰਾਂ ਦੀ ਖਪਤ ਸਭ ਕੁਝ ਕਲਾਊਡ 'ਤੇ ਚੱਲਦਾ ਹੈ। ਜਦੋਂ ਅਜਿਹਾ ਫੇਲੀਅਰ ਹੁੰਦਾ ਹੈ, ਤਾਂ ਕਾਰੋਬਾਰ ਨੂੰ ਹਰ ਮਿੰਟ ਲੱਖਾਂ-ਕਰੋੜਾਂ ਦਾ ਨੁਕਸਾਨ ਹੁੰਦਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਨੂੰ 'Multi-CDN' ਅਤੇ 'Multi Cloud' ਰਣਨੀਤੀ ਅਪਣਾਉਣੀ ਚਾਹੀਦੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ Cloudflare ਬੰਦ ਹੋ ਜਾਵੇ, ਤਾਂ ਟ੍ਰੈਫਿਕ ਦੂਜੇ ਰਸਤਿਆਂ ਜਿਵੇਂ Akamai ਜਾਂ AWS CloudFront ਤੋਂ ਵੀ ਜਾ ਸਕੇ। ਜਦੋਂ ਤੱਕ ਇੰਟਰਨੈੱਟ ਕੇਂਦਰੀਕ੍ਰਿਤ ਰਹੇਗਾ, ਅਜਿਹੇ ਗਲੋਬਲ ਸ਼ਟਡਾਊਨ ਦਾ ਅਸਰ ਦੁਨੀਆ ਭਰ 'ਚ ਮਹਿਸੂਸ ਹੁੰਦਾ ਰਹੇਗਾ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
Samsung ਦਾ ਧਮਾਕੇਦਾਰ ਆਫਰ, TV ਨਾਲ ਫ੍ਰੀ ਮਿਲੇਗਾ 93 ਹਜ਼ਾਰ ਰੁਪਏ ਦਾ ਇਹ ਖਾਸ ਗੈਜੇਟ
NEXT STORY