ਨਵੀਂ ਦਿੱਲੀ— ਸੰਚਾਰ ਸੈਟੇਲਾਈਟ ਜੀਸੈੱਟ-6ਏ ਨੂੰ ਲਾਂਚ ਕਰਨ ਤੋਂ ਬਾਅਦ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਹੁਣ ਆਪਣਾ ਨੈਵੀਗੇਸ਼ਨ ਸੈਟੇਲਾਈਟ (INRSS-1I) ਲਾਂਚ ਕਰਨ ਵਾਲਾ ਹੈ। ਇਸਰੋ 12 ਅਪ੍ਰੈਲ ਨੂੰ ਇਸ ਲਾਂਚ ਕਰੇਗਾ। ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਸੰਚਾਰ ਸੈਟੇਲਾਈਟ ਜੀਸੈੱਟ-6ਏ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਨੂੰ ਵਿਗਿਆਨੀਆਂ ਦੇ ਨਾਲ-ਨਾਲ ਹਥਿਆਰਬੰਦ ਫੌਜਾਂ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ ਪਰ ਹੁਣ ਇਸਰੋ ਸਵਦੇਸ਼ੀ ਤਕਨੀਕ 'ਤੇ ਬਣੇ INRSS-1I ਸੈਟੇਲਾਈਟ ਦੇ ਲਾਂਚ 'ਤੇ ਫੋਕਸ ਕਰ ਰਿਹਾ ਹੈ। ਇਸ ਨੂੰ ਪੀ.ਐੱਸ.ਐੱਲ.ਵੀ.-ਸੀ41 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ।
ਆਓ ਜਾਣਦੇ ਨਾਲ (INRSS-1I) ਦੇ ਲਾਂਚ ਨਾਲ ਜੁੜੀਆਂ ਜ਼ਰੂਰੀ ਗੱਲਾਂ
1- INRSS-1I ਨੂੰ ਵੀਰਵਾਰ (12 ਅਪ੍ਰੈਲ) ਨੂੰ ਪੀ.ਐੱਸ.ਐੱਲ.ਵੀ.-ਸੀ41 ਰਾਹੀਂ ਲਾਂਚ ਕੀਤਾ ਜਾਵੇਗਾ। ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ 'ਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 4 ਵਜੇ ਹੋਵੇਗਾ।
2- INRSS-1I ਨੂੰ ਆਈ.ਆਰ.ਐੱਨ.ਐੱਸ.ਐੱਸ.-1ਐੱਚ ਸੈਟੇਲਾਈਟ ਦੀ ਜਗ੍ਹਾ 'ਤੇ ਛੱਡਿਆ ਜਾਵੇਗਾ, ਜਿਸ ਦਾ ਲਾਂਚ ਅਸਫ਼ਲ ਰਿਹਾ ਸੀ।
3- ਨਾਵਿਕ ਦੇ ਅਧੀਨ ਇਸਰੋ ਦੇ ਹੁਣ ਤੱਕ 8 ਆਈ.ਆਰ.ਐੱਨ.ਐੱਸ.ਐੱਸ. ਸੈਟੇਲਾਈਟ ਛੱਡੇ ਜਾ ਚੁਕੇ ਹਨ, ਇਨ੍ਹਾਂ 'ਚ IRNSS-1A, IRNSS-1B, IRNSS-1C, IRNSS-1D, IRNSS-1E, IRNSS-1D, IRNSS-1F, IRNSS-1G ਅਤੇ IRNSS-1H ਸ਼ਾਮਲ ਹਨ। IRNSS-1H ਨੂੰ ਛੱਡ ਕੇ ਹੋਰ ਸਾਰੇ ਲਾਂਚ ਸਫ਼ਲ ਰਹੇ ਸਨ।
4- ਆਈ.ਆਰ.ਐੱਨ.ਐੱਸ.ਐੱਸ. ਮਤਲਬ ਇੰਡੀਆ ਰੀਜ਼ਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ, ਇਸਰੋ ਵੱਲੋਂ ਵਿਕਸਿਤ ਇਕ ਸਿਸਟਮ ਹੈ, ਜੋ ਸਵਦੇਸ਼ੀ ਤਕਨੀਕ 'ਤੇ ਆਧਾਰਤ ਹੈ। ਇਸ ਦਾ ਮੁੱਖ ਮਕਸਦ ਦੇਸ਼ ਅਤੇ ਉਸ ਦੀ ਸਰਹੱਦ ਤੋਂ 1500 ਕਿਲੋਮੀਟਰ ਦੀ ਦੂਰੀ ਦੇ ਹਿੱਸੇ 'ਚ ਇਸ ਦੀ ਉਪਯੋਗਕਰਤਾ ਨੂੰ ਸਹੀ ਜਾਣਕਾਰੀ ਦੇਣਾ ਹੈ।
5- INRSS-1I ਇਸਰੋ ਦੀ ਨਾਵਿਕ ਪ੍ਰਣਾਲੀ ਦਾ ਹਿੱਸਾ ਹੋਵੇਗਾ। ਇਹ ਸੈਟੇਲਾਈਟ ਮੈਪ ਤਿਆਰ ਕਰਨ, ਸਮੇਂ ਦਾ ਬਿਲਕੁੱਲ ਸਹੀ ਪਤਾ ਲਗਾਉਣ, ਨੈਵੀਗੇਸ਼ਨ ਦੀ ਪੂਰੀ ਜਾਣਕਾਰੀ, ਸਮੁੰਦਰੀ ਨੈਵੀਗੇਸ਼ਨ ਤੋਂ ਇਲਾਵਾ ਹੋਰ ਫੌਜ ਖੇਤਰ 'ਚ ਵੀ ਮਦਦ ਕਰੇਗੀ।
6- ਜਗ੍ਹਾ, ਨੈਵੀਗੇਸ਼ਨ ਅਤੇ ਸਮੇਂ-ਸੀਮਾ ਦੱਸਣ ਲਈ ਇਹ ਸੈਟੇਲਾਈਟ ਸਿਗਨਲ ਭੇਜੇਗੀ। ਇਸ 'ਚ ਐੱਲ5 ਅਤੇ S-band ਨੈਵੀਗੇਸ਼ਨ ਪੇਲੋਡ ਨਾਲ ਰੂਬੇਡੀਅਮ ਅਟਾਮਿਕ ਕਲਾਕਸ ਹੋਵੇਗੀ। ਇਹ ਇਸਰੋ ਦੀ ਆਈ.ਆਰ.ਐੱਨ.ਐੱਸ.ਐੱਸ. ਪ੍ਰਾਜੈਕਟ ਦੀ 9ਵੀਂ ਸੈਟੇਲਾਈਟ ਹੋਵੇਗੀ। ਹੁਣ ਤੱਕ ਇਸ ਪ੍ਰਾਜੈਕਟ ਦੀ ਸਾਰੇ ਸੈਟੇਲਾਈਟ ਦਾ ਲਾਂਚ (ਇਸ ਤੋਂ ਇਲਾਵਾ) ਸਫ਼ਲ ਰਿਹਾ ਹੈ।
ਉਨਾਵ ਗੈਂਗਰੇਪ : ਯੂ.ਪੀ. ਸਰਕਾਰ ਨੇ SIT ਦਾ ਕੀਤਾ ਗਠਨ, ਵਿਧਾਇਕ ਤੋਂ ਹੋਵੇਗੀ ਪੁੱਛਗਿਛ
NEXT STORY