ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿਵੇਂ-ਜਿਵੇਂ ਆਜ਼ਾਦੀ ਦਿਹਾੜਾ ਨੇੜੇ ਆ ਰਿਹਾ ਹੈ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਤੇ ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀਆਂ ਆਪਣੇ ਸੁਭਾਅ ਅਨੁਸਾਰ ਜਸ਼ਨਾਂ ਵਿਚ ਵਿਘਨ ਪਾਉਣ ਦੀ ਫਿਰਾਕ ਵਿਚ ਹਨ। ਪਾਕਿਸਤਾਨ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ’ਚ ਲਗਾਤਾਰ ਡਰੋਨ ਦੀਆਂ ਗਤੀਵਿਧੀਆਂ ਕਰ ਰਿਹਾ ਹੈ ਅਤੇ ਪਿਛਲੇ ਇਕ ਹਫ਼ਤੇ ਤੋਂ ਇਹ ਗਤੀਵਿਧੀਆਂ ਕਾਫ਼ੀ ਤੇਜ਼ ਹੁੰਦੀਆਂ ਵੇਖੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਡਰੋਨਾਂ ਦੁਆਰਾ ਫੈਲਾਈ ਜਾਣ ਵਾਲੀ ਹੈਰੋਇਨ ਦੇ ਨਾਲ-ਨਾਲ ਜਿਗਾਨਾ, ਗਲੌਕ, 9 ਐੱਮ. ਐੱਮ., ਸਟਾਰ ਮਾਰਕਾ ਆਦਿ ਸਮੇਤ ਅਤਿ-ਆਧੁਨਿਕ ਪਿਸਤੌਲਾਂ ਤੋਹਫ਼ੇ ਵਜੋਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ ਵੱਡੀ ਖ਼ਬਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ
ਪਿਛਲੇ ਇਕ ਹਫ਼ਤੇ ਦੌਰਾਨ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨਾਂ ਦੌਰਾਨ ਵੱਡੀ ਗਿਣਤੀ ਵਿਚ ਹੈਰੋਇਨ ਅਤੇ ਹਥਿਆਰਾਂ ਦੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦਰਜਨਾਂ ਆਧੁਨਿਕ ਹਥਿਆਰ ਜ਼ਬਤ ਕੀਤੇ ਗਏ ਹਨ। ਅੰਮ੍ਰਿਤਸਰ ਦੇ ਸਭ ਤੋਂ ਬਦਨਾਮ ਪਿੰਡਾਂ ਵਿਚੋਂ ਇਕ ਮੋਦੇ, ਬੈਰੋਪਾਲ, ਨੇਸ਼ਟਾ, ਅਟਾਰੀ, ਧਨੌਆਂ ਕਲਾਂ, ਧਨੌਆਂ ਖੁਰਦ, ਰਤਨ ਖੁਰਦ, ਮੁਹਾਵਾ, ਰਤਨ ਖੁਰਦ, ਬੱਲਡਵਾਲ, ਕੱਕੜ ਅਤੇ ਹੋਰ ਪਿੰਡਾਂ ਦੇ ਨੇੜੇ ਬੀ. ਐੱਸ. ਐੱਫ. ਦੀਆਂ ਚੌਕੀਆਂ ’ਤੇ ਗਸ਼ਤ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ ‘ਚ ਅਗਲੇ 5 ਦਿਨਾਂ ਦੀ ਪੜ੍ਹੋ Weather Update, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਮੌਸਮ
ਪੁਲਸ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਜਨਤਕ ਥਾਵਾਂ 'ਤੇ ਵੀ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ ਅਤੇ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਇਕ ਧਾਰਮਿਕ ਅਸਥਾਨ ਨੇੜੇ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਹੋਰ ਵੀ ਸੰਵੇਦਨਸ਼ੀਲ ਹੋ ਗਈ ਹੈ।
ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਣ ਲੱਗੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ
ਬੀ. ਐੱਸ. ਐੱਫ., ਏ. ਐੱਨ. ਟੀ. ਐੱਫ. ਅਤੇ ਪੁਲਸ ਨੇ ਪਿਛਲੇ ਕੁਝ ਮਹੀਨਿਆਂ ਵਿਚ ਦਰਜਨਾਂ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਮੱਗਲਰ 17 ਤੋਂ 25 ਸਾਲ ਦੀ ਉਮਰ ਦੇ ਹਨ ਅਤੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੋਂ ਧੋਖਾ ਖਾ ਕੇ ਉਨ੍ਹਾਂ ਲਈ ਕੰਮ ਕਰ ਰਹੇ ਹਨ ਕਿਉਂਕਿ ਸਰਹੱਦੀ ਖੇਤਰ ਹੋਣ ਕਰ ਕੇ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰ ਹਨ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਮਿਲਦਾ, ਜਦੋਂ ਕਿ ਕੁਝ ਆਸਾਨੀ ਨਾਲ ਪੈਸੇ ਦੇ ਜਾਲ ਵਿਚ ਫਸ ਜਾਂਦੇ ਹਨ।
ਇਹ ਵੀ ਪੜ੍ਹੋ-PUNJAB: ਲੈਂਡਸਲਾਈਡ ਕਾਰਨ ਹਾਈਵੇ ‘ਤੇ ਡਿੱਗਿਆ ਪੱਥਰ, ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
ਗ੍ਰਾਮ ਰੱਖਿਆ ਕਮੇਟੀਆਂ ਦੇ ਬਾਵਜੂਦ ਹੈਰੋਇਨ ਦੀ ਸਮੱਗਲਿੰਗ ਜਾਰੀ
ਸਰਕਾਰ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਸਮੇਤ ਪੂਰੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਗ੍ਰਾਮ ਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ। ਇਹ ਕਮੇਟੀਆਂ ਰਾਤ ਨੂੰ ਵੀ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ। ਇਸ ਦੇ ਬਾਵਜੂਦ ਡਰੋਨਾਂ ਦੀ ਆਵਾਜਾਈ ਜਾਰੀ ਹੈ ਅਤੇ ਹੈਰੋਇਨ ਦੀ ਰਿਕਵਰੀ ਵੀ ਜਾਰੀ ਹੈ। ਹਾਲ ਹੀ ਵਿਚ ਸ਼ਹਿਰ ਪੁਲਸ ਵੱਲੋਂ ਵੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਐਂਟੀ ਡਰੋਨ ਸਿਸਟਮ ਨਹੀਂ ਹੋ ਰਿਹਾ ਕਾਰਗਰ ਸਾਬਤ
ਕੇਂਦਰ ਸਰਕਾਰ ਨੇ ਅੰਮ੍ਰਿਤਸਰ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਲਗਾਏ ਹਨ ਅਤੇ ਪੰਜਾਬ ਸਰਕਾਰ ਨੇ ਵੀ ਅੰਮ੍ਰਿਤਸਰ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਲਗਾਏ ਹਨ। ਇਸ ਵਿਚ ਤਰਨਤਾਰਨ ਜ਼ਿਲ੍ਹੇ ਦਾ ਨਾਮ ਵੀ ਜੋੜਿਆ ਗਿਆ ਹੈ, ਪਰ ਇਹ ਸਭ ਕਰਨ ਤੋਂ ਬਾਅਦ ਵੀ ਡਰੋਨਾਂ ਦੀ ਆਵਾਜਾਈ ਰੁਕ ਨਹੀਂ ਰਹੀ ਹੈ। ਹਰ ਰੋਜ਼ ਛੇ ਡਰੋਨ ਬਰਾਮਦ ਕੀਤੇ ਜਾ ਰਹੇ ਹਨ।
ਗੁਜਰਾਤ ਅਤੇ ਮੁੰਬਈ ਬੰਦਰਗਾਹਾਂ ’ਚ ਵੀ ਵੱਡੀਆਂ ਖੇਪਾਂ ਦਾ ਪਤਾ ਲਗਾਇਆ
ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਰਸਤੇ ਦੇ ਨਾਲ-ਨਾਲ ਗੁਜਰਾਤ ਅਤੇ ਮੁੰਬਈ ਦੀਆਂ ਬੰਦਰਗਾਹਾਂ ਨੂੰ ਵੀ ਨਸ਼ਾ ਸਮੱਗਲਰਾਂ ਦੁਆਰਾ ਤਸਕਰੀ ਲਈ ਵਰਤਿਆ ਜਾ ਰਿਹਾ ਹੈ। 3300 ਕਿਲੋਗ੍ਰਾਮ ਦੀ ਸਭ ਤੋਂ ਵੱਡੀ ਖੇਪ ਗੁਜਰਾਤ ਦੀ ਬੰਦਰਗਾਹ ’ਤੇ ਹੀ ਫੜੀ ਗਈ ਹੈ, ਜਦੋਂ ਕਿ ਮੁੰਬਈ ਬੰਦਰਗਾਹਾਂ ’ਤੇ ਵੱਖ-ਵੱਖ ਮਾਮਲਿਆਂ ਵਿਚ 350 ਅਤੇ 300 ਕਿਲੋਗ੍ਰਾਮ ਹੈਰੋਇਨ ਦੇ ਵੱਖ-ਵੱਖ ਮਾਮਲੇ ਫੜੇ ਗਏ ਹਨ, ਜਿਸ ਵਿਚ ਪੰਜਾਬ ਦੇ ਤਸਕਰਾਂ ਨੂੰ ਫੜਿਆ ਗਿਆ ਹੈ।
ਜੇਲਾਂ ਵਿਚ ਅਜੇ ਵੀ ਸੁਰੱਖਿਆ ਖਾਮੀਆਂ
ਅੰਮ੍ਰਿਤਸਰ ਜ਼ਿਲੇ ਸਮੇਤ ਸੂਬੇ ਦੀਆਂ ਹੋਰ ਜੇਲ੍ਹਾਂ ’ਚ ਅਜੇ ਵੀ ਸੁਰੱਖਿਆ ਖਾਮੀਆਂ ਵੇਖੀਆਂ ਜਾ ਰਹੀਆਂ ਹਨ ਅਤੇ ਗੈਂਗਸਟਰਾਂ ਅਤੇ ਤਸਕਰਾਂ ਤੋਂ ਮੋਬਾਈਲ ਫੋਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ। ਜੇਲ੍ਹਾਂ ਦੇ ਅੰਦਰ ਜੋ ਤਕਨਾਲੋਜੀ ਲਗਾਈ ਜਾਣੀ ਚਾਹੀਦੀ ਹੈ, ਉਸ ਦੇ ਜੈਮਰ ਨਹੀਂ ਲਗਾਏ ਜਾ ਰਹੇ, ਜਿਸ ਕਾਰਨ ਨੈੱਟਵਰਕ ਜੇਲਾਂ ਦੇ ਅੰਦਰੋਂ ਹੀ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ
NEXT STORY