ਨਵੀਂ ਦਿੱਲੀ– ਵੱਡੇ ਸੰਸਥਾਨਾਂ ’ਚ ਪੜ੍ਹਾਈ ਲਈ ਦਾਖਲਾ ਕਰਵਾਉਣ ਤੇ ਫਰਜ਼ੀ ਡਿਗਰੀ ਵੇਚਣ ਵਾਲੇ ਅੰਤਰਰਾਜੀ ਗੈਂਗ ਦੇ ਇਕ ਸ਼ਾਤੀਰ ਧੋਖੇਬਾਜ਼ ਨੂੰ ਰੋਹਿਣੀ ਸਾਈਬਰ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗੈਂਗ ਹੁਣ ਤੱਕ ਕਈ ਪ੍ਰਸਿੱਧ ਯੂਨੀਵਰਸਿਟੀਆਂ ਤੇ ਸਕੂਲ ਬੋਰਡਾਂ ਦੇ 1000 ਤੋਂ ਵੱਧ ਜਾਅਲੀ ਸਰਟੀਫਿਕੇਟ ਤੇ ਮਾਰਕਸ਼ੀਟਸ ਵੇਚ ਚੁੱਕਿਆ ਹੈ, ਜਿਨ੍ਹਾਂ ਤੋਂ ਗੈਂਗ ਕਰੋੜਾਂ ਰੁਪਏ ਠੱਗ ਚੁੱਕਿਆ ਹੈ। ਗੈਂਗ ਪੂਰੇ ਦੇਸ਼ ’ਚ ਫੈਲਿਆ ਹੋਇਆ ਹੈ, ਜਿਸ ’ਚ ਦਰਜਨਾਂ ਦੋਸ਼ੀ ਇਸ ਧੰਦੇ ’ਚ ਲੱਗੇ ਹੋਏ ਹਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਦੋਸ਼ੀ ਕਾਫ਼ੀ ਪੜ੍ਹੇ-ਲਿਖੇ ਨੌਜਵਾਨ ਹਨ, ਜਿਨ੍ਹਾਂ ਨੇ ਸੰਸਥਾਨਾਂ ’ਚ ਸਿੱਖਿਆ ਦਿੰਦੇ ਹੀ ਇਸ ਧੰਦੇ ਨੂੰ ਅਪਣਾਇਆ ਤੇ ਲੱਖਾਂ ਕਰੋੜਾਂ ਰੁਪਏ ਹੁਣ ਉਹ ਕਮਾ ਰਹੇ ਹਨ। ਪੁਲਸ ਨੂੰ ਭਰੋਸਾ ਹੈ ਕਿ ਫਰਜ਼ੀ ਡਿਗਰੀ ਦੀ ਸਹਾਇਤਾ ਨਾਲ ਨੌਜਵਾਨਾਂ ਨੇ ਵੱਖ-ਵੱਖ ਵੱਡੇ ਸੰਸਥਾਨਾਂ ’ਚ ਨੌਕਰੀ ਵੀ ਲਈ ਹੈ। ਪੁਲਸ ਪਹਿਲਾਂ ਗੈਂਗ ’ਚ ਸ਼ਾਮਲ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਤੋਂ ਪੁੱਛਗਿਛ ਕਰਨ ’ਤੇ ਉਨ੍ਹਾਂ ਲੋਕਾਂ ਬਾਰੇ ਪਤਾ ਲੱਗ ਪਾਵੇਗਾ।
ਫੜੇ ਗਏ ਦੋਸ਼ੀ ਦੀ ਪਛਾਣ ਸ਼ਕਰਪੁਰ ਦੇ ਰਹਿਣ ਵਾਲੇ ਜਿਤੇਂਦਰ ਕੁਮਾਰ ਸਾਹੂ ਦੇ ਰੂਪ ’ਚ ਹੋਈ ਹੈ ਜੋ ਮੂਲ ਰੂਪ ਨਾਲ ਉਡਿਸ਼ਾ ਦਾ ਰਹਿਣ ਵਾਲਾ ਹੈ। ਦੋਸ਼ੀ ਦੇ ਕਬਜ਼ੇ ਤੋਂ ਲੈਪਟਾਪ, ਸੀ. ਪੀ. ਯੂ., ਵਾਈ-ਫਾਈ ਡੋਂਗਲ, 5 ਮੋਬਾਇਲ ਫੋਨ, ਪੰਜ ਸਿਮ ਕਾਰਡ, ਏ. ਟੀ. ਐੱਮ. ਕਾਰਡ ਤੇ 65 ਨਕਲੀ ਮਾਰਕਸ਼ੀਟਾਂ ਜ਼ਬਤ ਕੀਤੀਆਂ ਗਈਆਂ ਹਨ। ਪੁਲਸ ਦੋਸ਼ੀ ਦੇ ਫੋਨ ਦੀ ਕਾਲ ਡਿਟੇਲ ਤੇ ਉਸ ਦੇ ਨੰਬਰਾਂ ਦੀ ਵੀ ਜਾਂਚ ਕਰ ਰਹੀ ਹਨ। ਦੋਸ਼ੀ ਆਪਣੇ ਗੈਂਗ ਦੇ ਲੋਕਾਂ ਨਾਲ ਵੀ ਜ਼ਿਆਦਾਤਰ ਵ੍ਹਹਟਸਐਪ ’ਤੇ ਗੱਲਾਂ ਕਰਦਾ ਸੀ। ਦੋਸ਼ੀ ਤੋਂ ਪੁੱਛਗਿੱਛ ਕਰਨ ’ਤੇ ਪਤਾ ਚੱਲਿਆ ਕਿ ਉਹ ਵੇਦਾਂਗ ਆਈ. ਏ. ਐੱਸ. ਅਕਾਦਮੀ ’ਚ ਮੈਥ ਤੇ ਲਾਜਿਕ ਪੜ੍ਹਾਉਂਦਾ ਸੀ। ਕੋਰੋਨਾ ਕਾਰਨ ਉਸ ਦੀ ਨੌਕਰੀ ਚਲੀ ਗਈ ਸੀ।
ਦੱਖਣੀ ਰਾਜਸਥਾਨ ’ਚ ਆਦਿਵਾਸੀ ਖੇਤਰ ਬਣਿਆ ਸਿਆਸਤ ਦਾ ਗੜ੍ਹ
NEXT STORY