ਨੈਸ਼ਨਲ ਡੈਸਕ- ਲੋਕ ਸਭਾ ਮੈਂਬਰ ਮੀਸਾ ਭਾਰਤੀ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਦੀ ਥਾਂ ਰਾਜਦ ਪ੍ਰਧਾਨ ਬਣਨਾ ਚਾਹੁੰਦੀ ਹੈ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਹਾਲਾਂਕਿ, ਉਹ ਖੁਦ ਪਰਿਵਾਰ ਦੇ ਹੋਰ ਮੈਂਬਰਾਂ ਨਾਲ ‘ਜ਼ਮੀਨ ਦੇ ਬਦਲੇ ਨੌਕਰੀ’ ਘਪਲੇ ਵਿਚ ਈ. ਡੀ. ਅਤੇ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰ ਰਹੀ ਹੈ। ਪਰ, ਇਹ ਉੱਚਾ ਅਹੁਦਾ ਪਾਉਣ ਵਿਚ ਕੋਈ ਰੁਕਾਵਟ ਨਹੀਂ ਹੈ। ਉਸ ਦੇ ਛੋਟੇ ਭਰਾ ਤੇਜਸਵੀ ਯਾਦਵ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ ਅਤੇ ਚੋਟੀ ਦੇ ਅਹੁਦੇ ਦੇ ਦਾਅਵੇਦਾਰ ਹਨ ਪਰ ਮੀਸਾ ਭਾਰਤੀ ਇਹ ਮਨਭਾਉਂਦਾ ਅਹੁਦਾ ਚਾਹੁੰਦੀ ਹੈ ਅਤੇ ਉਸ ਦੇ ਦੂਜੇ ਭਰਾ ਤੇਜ ਪ੍ਰਤਾਪ ਯਾਦਵ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਉਸਦਾ ਸਮਰਥਨ ਕੀਤਾ ਹੈ।
ਲਾਲੂ ਯਾਦਵ ਇਸ ਸਮੇਂ ਏਮਜ਼ ਵਿਚ ਦਾਖਲ ਹਨ ਅਤੇ ਪਰਿਵਾਰ ਇਸ ਅਹੁਦੇ ਲਈ ਲੜ ਰਿਹਾ ਹੈ ਪਰ, ਤੇਜਸਵੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਅਤੇ ਲਾਲੂ ਯਾਦਵ ਨੂੰ ਆਪਣੀ ਲੀਡਰਸ਼ਿਪ ’ਤੇ ਭਰੋਸਾ ਹੈ। ਹਾਲਾਂਕਿ, ਇਕ ਸਮਾਂ ਅਜਿਹਾ ਵੀ ਸੀ ਜਦੋਂ ਮੀਸਾ ਭਾਰਤੀ ਪਰਿਵਾਰ ਦੀ ਲਾਡਲੀ ਸੀ ਪਰ, ਹੁਣ ਸਮਾਂ ਬਦਲ ਗਿਆ ਹੈ ਅਤੇ ਹੁਣ ਲਾਲੂ ਤੇਜਸਵੀ ਪ੍ਰਤੀ ਆਪਣੇ ਪਿਆਰ ਦਾ ਸੰਕੇਤ ਦਿੰਦੇ ਹੋਏ ਚੁੱਪ ਹਨ ਪਰ ਸੀਮਾ ਹਾਰ ਨਹੀਂ ਮੰਨ ਰਹੀ ਹੈ। ਇਹ ਵੀ ਵੱਖਰੀ ਗੱਲ ਹੈ ਕਿ ਪ੍ਰਮੁੱਖ ਅਹੁਦੇ ਲਈ ਅਜਿਹੇ ਦਾਅਵਿਆਂ ਦੇ ਬਾਵਜੂਦ, ਤੇਜਸਵੀ ਯਾਦਵ ਆਪਣੀ ਹਿੰਮਤ ਨਹੀਂ ਹਾਰ ਰਹੇ ਹਨ ਅਤੇ ਬਿਹਾਰ ਦੀ ਲੜਾਈ ਵਿਚ ਸਭ ਤੋਂ ਮੂਹਰੇ ਹਨ।
ਭਾਜਪਾ ਦੇ 101 ਬੁਲਾਰਿਆਂ ਦਰਮਿਆਨ ਅੰਦਰੂਨੀ ਕਲੇਸ਼
ਕੀ ਤੁਹਾਨੂੰ ਪਤਾ ਹੈ ਕਿ ਬਿਹਾਰ ਵਿਚ ਭਾਜਪਾ ਦੇ ਕਿੰਨੇ ਬੁਲਾਰੇ ਹਨ? ਇਸ ਅੰਕੜੇ ’ਤੇ ਯਕੀਨ ਕਰਨਾ ਹੀ ਹੋਵੇਗਾ। ਬਿਹਾਰ ਵਿਚ ਭਾਜਪਾ ਦੇ 101 ਬੁਲਾਰੇ ਹਨ, ਜਿੱਥੇ ਇਸ ਸਾਲ ਦੇ ਅਖੀਰ ਵਿਚ ਚੋਣਾਂ ਹੋਣੀਆਂ ਹਨ। ਇਹ ਗਿਣਤੀ ਵਧ ਵੀ ਸਕਦੀ ਹੈ ਕਿਉਂਿਕ ਪਾਰਟੀ ਕਿਸੇ ਧਿਰ ਜਾਂ ਜਾਤ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਹ ਵੱਖਰੀ ਗੱਲ ਹੈ ਕਿ ਇੰਨੇ ਸਾਰੇ ਬੁਲਾਰੇ ਹੋਣ ਨਾਲ ਨੁਕਸਾਨ ਹੀ ਹੋਇਆ ਹੈ ਕਿਉਂਕਿ ਉਹ ਆਪਸ ਵਿਚ ਹੀ ਝਗੜਦੇ ਰਹਿੰਦੇ ਹਨ। ਭਾਜਪਾ ਦੇ ਸੀਨੀਅਰ ਨੇਤਾ ਉਮੀਦ ਲਗਾਈ ਬੈਠੇ ਹਨ ਕਿ ‘ਬਹੁਤ ਸਾਰੇ ਰਸੋਈਏ ਹੋਣ ਨਾਲ ਸੂਪ ਤਾਂ ਖਰਾਬ ਹੋਣਾ ਹੀ ਹੈ।’
ਪਿਤਾ ਦੀ ਝਿੜਕ ਤੋਂ ਦੁਖੀ 11 ਸਾਲਾ ਬੱਚੇ ਨੇ ਕੀਤੀ ਖੁਦਕੁਸ਼ੀ
NEXT STORY