Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    2:16:56 PM

  • body of sarpanch missing for three days found in bushes

    ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ...

  • tarn taran large consignment of foreign weapons along with a drone

    ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ...

  • punjab police asi controversy video viral on social media

    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ...

  • marriage helicopter

    ਵਿਆਹ 'ਤੇ ਬੁੱਕ ਕੀਤਾ ਹੈਲੀਕਾਪਟਰ ਹੋ ਗਿਆ ਕ੍ਰੈਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Jalandhar
  • 'ਅੰਤਰ ਰਾਸ਼ਟਰੀ ਮੀਡੀਆ ਤੇ ਵਿਦੇਸ਼ੀ ਆਗੂਆਂ ਦੀ ਨਜ਼ਰ 'ਚ ਕਿਸਾਨੀ ਸੰਘਰਸ਼'

AGRICULTURE News Punjabi(ਖੇਤੀਬਾੜੀ)

'ਅੰਤਰ ਰਾਸ਼ਟਰੀ ਮੀਡੀਆ ਤੇ ਵਿਦੇਸ਼ੀ ਆਗੂਆਂ ਦੀ ਨਜ਼ਰ 'ਚ ਕਿਸਾਨੀ ਸੰਘਰਸ਼'

  • Edited By Rajwinder Kaur,
  • Updated: 03 Dec, 2020 11:29 AM
Jalandhar
international media foreign leaders sight farmers struggle
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਮਲੇਰਕੋਟਲਾ । 
Abbasdhaliwal72@gmail.com 

ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਨਵੇਂ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਸੰਦਰਭ ਵਿੱਚ ਸੰਘਰਸ਼ ਕਰ ਰਹੇ ਸਨ। ਕਿਸਾਨਾਂ ਦੇ ਇਸ ਸੰਘਰਸ਼ ਵੱਲ ਸਰਕਾਰ ਨੇ ਕੋਈ ਵਿਸ਼ੇਸ਼ ਧਿਆਨ ਦੇਣ ਦੀ ਥਾਂ ਆਪਣੇ ਕਾਨੂੰਨਾਂ ਨੂੰ ਸਹੀ ਠਹਿਰਾਉਣ ’ਤੇ ਹੀ ਅੜੀ ਹੋਈ ਹੈ। ਸਰਕਾਰ ਦਾ ਉਕਤ ਢੁਲਮੁਲ ਰਵੱਈਆ ਵੇਖਦਿਆਂ ਪਿਛਲੇ ਦਿਨੀਂ ਦੇਸ਼ ਦੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ 26 - 27 ਨਵੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਮੋਦੀ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ। ਪਿਛਲੇ ਦਿਨੀਂ ਅਸੀਂ ਸਾਰਿਆਂ ਨੇ ਹੀ ਵੇਖਿਆ ਕਿ ਕਿਸਾਨਾਂ ਨੂੰ ਦਿੱਲੀ ਨਾ ਪਹੁੰਚਣ ਦੇਣ ਲਈ ਹਰਿਆਣਾ ਸਮੇਤ ਕਈ ਸੂਬਾਈ ਸਰਕਾਰਾਂ ਨੇ ਉਨ੍ਹਾਂ ਦੇ ਰਸਤਿਆਂ ਵਿੱਚ ਜੋ ਅਡਿੱਕੇ ਡਾਹੇ, ਉਸ ਦੀ ਉਦਾਹਰਣ ਸਾਫ ਹੈ ਕਿਸਾਨ ਨੇ ਤਮਾਮ ਔਕੜਾਂ ਨੂੰ ਦੂਰ ਕਰਦਿਆਂ ਆਖਰ ਦਿੱਲੀ ਦੇ ਬੂਹੇ ਜਾ ਖੜ੍ਹਕਾਏ ਅਤੇ ਵੱਖ-ਵੱਖ ਬਾਡਰਾਂ ’ਤੇ ਪਹੁੰਚ ਚਾਰੋ ਪਾਸੋਂ ਦਿੱਲੀ ਨੂੰ ਘੇਰ ਕੇ ਆਪਣੇ ਮੋਰਚੇ ਲਾ ਲਏ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਭਾਵੇਂ ਇਸ ਸੰਘਰਸ਼ ਨੂੰ ਦੇਸ਼ ਦੇ ਇਕ ਐੱਨ.ਡੀ.ਟੀ. ਵੀ ਤੋਂ ਛੁੱਟ ਕਿਸੇ ਦੂਸਰੇ ਚੈਨਲ ਨੇ ਬਣਦੀ ਕਵਰੇਜ ਨਹੀਂ ਦਿੱਤੀ ਸਗੋਂ ਸੰਘਰਸ਼ ਨੂੰ ਤਾਰਪੀੜੋ ਕਰਨ ਲਈ ਅਖੌਤੀ ਮੀਡੀਆ ਨੇ ਇਸ ਨੂੰ ਵੱਖ-ਵੱਖ ਲਹਿਰਾਂ ਨਾਲ ਜੋੜ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਸੰਘਰਸ਼ ਨੂੰ ਰਾਸ਼ਟਰੀ ਮੀਡੀਆ ਦੇ ਨਾਲ-ਨਾਲ ਸਰਕਾਰ ਵਿੱਚ ਬੈਠੇ ਮੰਤਰੀਆਂ ਨੇ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਸੰਘਰਸ਼ 32 ਸਾਲ ਪਹਿਲਾਂ ਵਿੱਢੇ ਮਹਿੰਦਰ ਟਕੈਤ ਵਾਲੇ ਇਤਿਹਾਸਕ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਦਾ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਉਕਤ ਸੰਘਰਸ਼ ਦੀ ਹਮਾਇਤ ਵਿਚ, ਜਿੱਥੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਆਗੂ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਅੰਤਰ-ਰਾਸ਼ਟਰੀ ਮੀਡੀਆ ’ਚ ਵੀ ਇਸ ਸੰਘਰਸ਼ ਨੂੰ ਵਿਸ਼ੇਸ਼ ਕਵਰੇਜ ਮਿਲਦੀ ਨਜ਼ਰ ਆ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਇਸ ਉਕਤ ਕਿਸਾਨੀ ਸੰਘਰਸ਼ ਨੂੰ ਅਮਰੀਕਾ ਦੇ ਅਖਬਾਰ 'ਦਿ ਨਿਊਯਾਰਕ ਟਾਈਮਜ਼' ਅਤੇ ਲੰਡਨ ਦੇ 'ਦਿ ਗਾਰਡਿਅਨ' ਦੇ ਨਾਲ-ਨਾਲ ਹੋਰ ਕੌਮਾਂਤਰੀ ਪ੍ਰੈਸ ਨੇ ਆਪਣੀ ਕਵਰੇਜ ਵਿੱਚ ਪ੍ਰਮੁੱਖਤਾ ਦਿੱਤੀ ਹੈ। ਇਸ ਸੰਦਰਭ ਵਿੱਚ 'ਦਿ ਨਿਊਯਾਰਕ ਟਾਈਮਜ਼' ਦੀ ਰਿਪੋਰਟ 'ਚ ਲਿਖਿਆ ਹੈ ਕਿ ਪਿਛਲੇ ਦਿਨੀਂ ਜਿਨ੍ਹਾਂ ਕਿਸਾਨਾਂ ਨਾਲ ਉਨ੍ਹਾਂ ਦੇ ਨੁਮਾਇੰਦਿਆਂ ਨੇ ਗੱਲਬਾਤ ਕੀਤੀ, ਉਨ੍ਹਾਂ ਕਿਸਾਨਾਂ ਨੂੰ ਇਹੋ ਡਰ ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੀ ਕਮਾਂਡ ਪੀ.ਐੱਮ. ਮੋਦੀ ਦੇ ਖ਼ਾਸ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਕਾਰਪੋਰੇਟਾਂ ਘਰਾਣਿਆਂ ਦੇ ਹੱਥ ਨਾ ਚਲੀ ਜਾਵੇ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ, "ਮੋਦੀ ਦੀ ਪਾਰਟੀ ਅਤੇ ਸੱਜੇ ਪੱਖੀ ਨਿਊਜ਼ ਚੈਨਲ ਨੇ ਕਿਸਾਨਾਂ ਦੇ ਸੰਘਰਸ਼ ਨੂੰ "ਦੇਸ਼ ਵਿਰੋਧੀ" ਆਖਿਆ ਹੈ।" ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਅਜਿਹੇ ਹੀ ਇਲਜ਼ਾਮ ਉਨ੍ਹਾਂ ਮੁਸਲਿਮ ਪ੍ਰਦਰਸ਼ਨਕਾਰੀਆਂ 'ਤੇ ਵੀ ਲੱਗੇ ਸਨ, ਜਦ ਉਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਜਦੋਂਕਿ 'ਦਿ ਗਾਰਡਿਅਨ ਲੰਡਨ' ਦੀ ਰਿਪੋਰਟ ਮੁਤਾਬਕ ਜਦੋਂ ਹੀ ਕਿਸਾਨ ਦਿੱਲੀ ਵੱਲ ਕੂਚ ਕਰਨ ਲੱਗੇ, ਕੁਝ ਤਾਂ ਦਿੱਲੀ ਵੱਲ ਨੂੰ ਵੱਧ ਗਏ ਪਰ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਮੁੱਖ ਬਾਰਡਰਾਂ 'ਤੇ ਬੈਰੀਕੇਡ ਲਗਾ ਕੇ ਜਾਂ ਕੰਟੀਲੀ ਤਾਰਾਂ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਉਪਰੰਤ ਕਿਸਾਨਾਂ ਨੇ ਦਿੱਲੀ ਨਾਲ ਲੱਗਦੇ ਮੁੱਖ ਮਾਰਗਾਂ 'ਤੇ ਹੀ ਡੇਰੇ ਲਾ ਲਏ, ਕਿਉਂਕਿ ਖੁਦ ਆਪ ਹੀ ਖਾਣ-ਪੀਣ ਨੂੰ ਲੈ ਕੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਹਨ। ਜਦੋਂਕਿ ਇਸ ਤੋਂ ਪਹਿਲਾਂ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਨਾ ਸਿਰਫ਼ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਗੋਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਅਤੇ ਇਸ ਨਾਲੋਂ ਨਾਲ ਜ਼ਮੀਨ ਪੁੱਟ ਕੇ ਉਨ੍ਹਾਂ ਦਾ ਰਾਹ ਰੋਕਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। 

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਉਧਰ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਸੱਜਣ ਸਿੰਘ, ਐੱਨ.ਡੀ.ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਅਤੇ ਕੈਨੇਡਾ ਤੇ ਬ੍ਰਿਟੇਨ ਦੇ ਕਈ ਸੰਸਦ ਮੈਂਬਰਾਂ ਨੇ ਵੀ ਕਿਸਾਨਾਂ ਦੇ ਸੰਘਰਸ਼ ਨਾਲ ਨਜਿੱਠਣ ਲਈ ਪੁਲਸ ਤੇ ਪ੍ਰਸ਼ਾਸਨ ਦੇ ਰਵੈਇਏ 'ਤੇ ਸਵਾਲ ਖੜ੍ਹੇ ਕੀਤੇ ਹਨ। ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਆਖਣਾ ਹੈ ਕਿ, "ਭਾਰਤ ਤੋਂ ਕਿਸਾਨਾਂ ਦੇ ਅੰਦੋਲਨ ਦੀ ਖ਼ਬਰ ਮਿਲ ਰਹੀ ਹੈ। ਹਾਲਾਤ ਤਣਾਅਪੂਰਨ ਹਨ ਅਤੇ ਅਸੀਂ ਆਪਣੇ ਪਰਿਵਾਰਾਂ ਅਤੇ ਦੋਸਤਾਂ ਬਾਰੇ ਚਿੰਤਤ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਕੈਨੇਡਾ ਸ਼ਾਤਮਈ ਵਿਰੋਧ ਦੇ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾਂ ਖੜਾ ਹੈ।"

ਇਧਰ ਭਾਰਤ ਸਰਕਾਰ ਟਰੂਡੋ ਦੀਆਂ ਉਕਤ ਟਿਪਣੀਆਂ ਬੇਲੋੜਾ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਸਥਿਤੀ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ਼੍ਰੀਵਾਸਤਵ ਨੇ ਟਰੂਡੋ ਦੇ ਉਕਤ ਬਿਆਨ ਨੂੰ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਕਰਾਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਇਸ ਸੰਦਰਭ ਵਿੱਚ ਕੈਨੇਡਾ ਦੇ ਐੱਨ.ਡੀ.ਪੀ. ਦੇ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਆਪਣੇ ਇਕ ਟਵੀਟ ’ਚ ਉਨ੍ਹਾਂ ਕਿਹਾ ‘ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ਼ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਹਿੰਸਾ ਹੈਰਾਨ ਕਰਨ ਵਾਲੀ ਹੈ। ਮੈਂ ਪੰਜਾਬ ਅਤੇ ਪੂਰੇ ਭਾਰਤ ਦੇ ਕਿਸਾਨਾਂ ਨਾਲ ਡਟ ਕੇ ਖੜ੍ਹਾ ਹਾਂ। ਮੈਂ ਭਾਰਤ ਸਰਕਾਰ ਨੂੰ ਹਿੰਸਾ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਦੀ ਅਪੀਲ ਕਰਦਾ ਹਾਂ।"
ਦਰਅਸਲ ਉਹ ਕੈਨੇਡਾ ਦੇ ਐੱਮ.ਪੀ. ਜੈਕ ਹੈਰਿਸ ਦੇ ਟਵੀਟ ਦਾ ਜਵਾਬ ਦੇ ਰਹੇ ਸਨ।

ਜੈਕ ਹੈਰਿਸ ਨੇ ਟਵੀਟ ਕੀਤਾ ਸੀ, "ਰੋਜ਼ੀ-ਰੋਟੀ ਖ਼ਤਰੇ ਵਿੱਚ ਪਾਉਣ ਵਾਲੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਭਾਰਤ ਸਰਕਾਰ ਦੇ ਦਮਨ ਨੂੰ ਦੇਖ ਕੇ ਅਸੀਂ ਹੈਰਾਨ ਹਾਂ। ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਥਾਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਲੋੜ ਹੈ।"

ਇਸ ਤੋਂ ਇਲਾਵਾ ਐੱਨ.ਡੀ.ਪੀ. ਦੀ ਲੀਡਰ ਰੇਚਲ ਨੋਟਲੀ ਨੇ ਵੀ ਆਖਿਆ ਹੈ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਅਤੇ ਸਰਕਾਰ ਨਾਲ ਕਿਸਾਨਾਂ ਦੀ ਉਚਿਤ ਗੱਲਬਾਤ ਜ਼ਰੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਕਿਸਾਨਾਂ ਉੱਤੇ ਤਸ਼ੱਦਦ ਢਾਹਣਾ ਗਲਤ ਸੀ।

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਇਸ ਦੇ ਇਲਾਵਾ ਐੱਨ.ਡੀ.ਪੀ. ਦੇ ਇੱਕ ਹੋਰ ਲੀਡਰ ਗੁਰਰਤਨ ਸਿੰਘ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਿਸਾਨਾਂ ਨਾਲ ਹਰਿਆਣਾ 'ਚ ਹੋਈ ਕਾਰਵਾਈ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਢਿੱਡ ਭਰਨ ਵਾਲਿਆਂ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ, ਉਨ੍ਹਾਂ 'ਤੇ ਤਸ਼ਦੱਦ ਢਾਹਿਆ ਜਾਣਾ ਗਲਤ ਹੈ। 

ਦੂਜੇ ਪਾਸੇ ਯੂ.ਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਨੇ ਆਪਣੇ ਟਵੀਟ ’ਚ ਕਿਹਾ ਕਿ "ਕੁੱਟਮਾਰ ਕਰਨ ਅਤੇ ਦਬਾਉਣ ਵਾਲੇ ਲੋਕਾਂ ਨੂੰ ਖਾਣਾ ਖਵਾਉਣ ਲਈ ਖਾਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ।" ਉਨ੍ਹਾਂ ਅੱਗੇ ਕਿਹਾ, "ਮੈਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ, ਜਿਸ ਵਿੱਚ ਸਾਡੇ ਪਰਿਵਾਰ ਅਤੇ ਦੋਸਤ ਵੀ ਸ਼ਾਮਲ ਹਨ, ਜੋ ਸ਼ਾਂਤਮਈ ਢੰਗ ਨਾਲ ਨਿੱਜੀਕਰਨ ਵਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।"

ਯੂ.ਕੇ. ਦੀ ਹੀ ਇੱਕ ਹੋਰ ਐੱਮ.ਪੀ. ਪ੍ਰੀਤ ਕੌਰ ਗਿੱਲ ਨੇ ਕਿਸਾਨਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ। ਆਪਣੇ ਟਵੀਟ ’ਚ ਗਿਲ ਨੇ ਕਿਹਾ ਕਿ "ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਹਾਮਣੇ ਆਈਆਂ ਹਨ। ਰੋਜ਼ੀ-ਰੋਟੀ 'ਤੇ ਅਸਰ ਪਾਉਣ ਵਾਲੇ ਵਿਵਾਦਤ ਕਾਨੂੰਨਾਂ ਖਿਲਾਫ਼ ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।"

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਕਿਹਾ ਕਿ ਭਾਰਤ ਵਿੱਚ ਸ਼ਾਂਤਮਈ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੁੱਖ ਦੇਣ ਵਾਲੀ ਕਰਾਰ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ "ਭਾਰਤ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਬੇਰਹਿਮੀ ਕਰਨ ਦੀਆਂ ਖ਼ਬਰਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਚੋਣ ਖੇਤਰ ਦੇ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਉੱਥੇ ਹਨ ਅਤੇ ਉਹ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਲਈ ਚਿੰਤਤ ਹਨ।’ ਸਿਹਤਮੰਦ ਲੋਕਤੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿੰਦੇ ਹਨ। ਮੈਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੁਨਿਆਦੀ ਅਧਿਕਾਰ ਨੂੰ ਕਾਇਮ ਰੱਖਣ।

ਪ੍ਰਸਿੱਧ ਕੈਨੇਡੀਅਨ ਕਾਮੇਡੀਅਨ ਲਿੱਲੀ ਸਿੰਘ ਨੇ ਕਿਸਾਨਾਂ 'ਤੇ ਪੁਲਸ ਦੀ ਕਾਰਵਾਈ 'ਤੇ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ ਇਹ ਭਿਆਨਕ ਹੈ ਅਤੇ ਅਸੀਂ ਜ਼ਿਆਦਾਤਰ ਨਿਆਂ ਮਿਲਦਿਆਂ ਨਹੀਂ ਵੇਖਿਆ।

ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਆਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' 'ਚ ਇਹ ਕਿਹਾ ਸੀ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਵੇਂ ਵਿਕਲਪ ਲੈਕੇ ਆਉਣਗੇ ਪਰ ਜਿਥੋਂ ਤਕ ਕਿਸਾਨਾਂ ਦਾ ਸੁਆਲ ਹੈ ਉਹ ਸ਼ੁਰੂ ਤੋਂ ਹੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਉਕਤ ਕਾਨੂੰਨ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ 'ਤੇ ਡਾਕੇ ਦੇ ਸਮਾਨ ਹਨ।

  • International Media
  • Foreign Leaders
  • Sight
  • Farmers
  • Struggle
  • ਅੰਤਰ ਰਾਸ਼ਟਰੀ ਮੀਡੀਆ
  • ਵਿਦੇਸ਼ੀ ਆਗੂਆਂ
  • ਨਜ਼ਰ
  • ਕਿਸਾਨੀ
  • ਸੰਘਰਸ਼

ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਅੱਜ ਵੀ ਕੇਂਦਰ ਸਰਕਾਰ ਨਾਲ ਹੋਵੇਗੀ ਗੱਲਬਾਤ

NEXT STORY

Stories You May Like

  • rbi  s next mpc meeting in focus of interest rate
    RBI ਦੀ ਅਗਲੀ MPC ਮੀਟਿੰਗ 'ਤੇ ਨਜ਼ਰ,  ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਵਧੀ
  • india  s   digital blueprint   for brics  sovereignty and interoperability
    BRICS ਲਈ ਭਾਰਤ ਦਾ 'ਡਿਜੀਟਲ ਬਲੂਪ੍ਰਿੰਟ': ਪ੍ਰਭੂਸੱਤਾ ਅਤੇ ਅੰਤਰ-ਕਾਰਜਸ਼ੀਲਤਾ 'ਤੇ ਅਧਾਰਤ ਇੱਕ ਨਵਾਂ ਆਦੇਸ਼
  • dhillon strongly condemns the desecration of baba sahib  s statue
    ਹੁਸ਼ਿਆਰਪੁਰ 'ਚ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਅਤੇ ਭਾਜਪਾ ਆਗੂਆਂ 'ਤੇ ਹਮਲੇ ਦੀ ਢਿੱਲੋਂ ਵੱਲੋਂ ਸਖ਼ਤ ਨਿੰਦਾ
  • female player  foreign coach  raid
    ਖਿਡਾਰਣ ਦਾ ਜਿਨਸੀ ਸ਼ੋਸ਼ਣ ਮਾਮਲੇ 'ਚ ਵਿਦੇਸ਼ੀ ਕੋਚ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ 'ਤੇ ਛਾਪੇਮਾਰੀ
  • harmeet sets 23 national and international records by walking 40 000 km
    40 ਹਜ਼ਾਰ Km ਪੈਦਲ ਚੱਲ ਕੇ ਹਰਮੀਤ ਨੇ ਬਣਾਏ 23 ਰਾਸ਼ਟਰੀ-ਅੰਤਰਰਾਸ਼ਟਰੀ ਰਿਕਾਰਡ, ਗਿਨੀਜ਼ ਬੁੱਕ 'ਤੇ ਹੈ ਨਜ਼ਰ
  • kishore kumar  national award  petition  patna high court
    ਕਿਸ਼ੋਰ ਕੁਮਾਰ ਦੀ ਜੀਵਨੀ ਨੂੰ ਰਾਸ਼ਟਰੀ ਪੁਰਸਕਾਰ ਦੇਣ ਨੂੰ Challenge ! ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਤਲਬ
  • trump s surgical strike on the media
    ਟਰੰਪ ਦੀ ਮੀਡੀਆ 'ਤੇ 'ਸਰਜੀਕਲ ਸਟ੍ਰਾਈਕ', CNN, MS NOW ਅਤੇ Politico ਵ੍ਹਾਈਟ ਹਾਊਸ ਤੋਂ ਬੈਨ
  • the entry of the media in the white house
    ‘ਵ੍ਹਾਈਟ ਹਾਊਸ’ ’ਚ ਮੀਡੀਆ ਦੀ ਐਂਟਰੀ ਰੋਕੀ, ਟਰੰਪ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ’ਚ ਪਹੁੰਚੇ ਨਿਊਜ਼ ਅਦਾਰੇ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • woman gives birth outside krishna lab at civil hospital
    ਜਲੰਧਰ ਸਿਵਲ ਹਸਪਤਾਲ 'ਚ ਕ੍ਰਿਸ਼ਨਾ ਲੈਬ ਦੇ ਬਾਹਰ ਔਰਤ ਨੇ ਬੱਚੇ ਨੂੰ ਦਿੱਤਾ ਜਨਮ
  • major crackdown by nakodar police on drug smugglers  20 accused arrested
    ਨਕੋਦਰ ਪੁਲਸ ਦੀ ਨਸ਼ਾ ਸਮੱਗਲਰਾਂ 'ਤੇ ਵੱਡੀ ਕਾਰਵਾਈ, 17 FIR ਦਰਜ, 20 ਮੁਲਜ਼ਮ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • corporation is set to incur a loss installation of flex banners
    ਯੂਨੀਪੋਲਜ਼ ’ਤੇ ਨਾਜਾਇਜ਼ ਫਲੈਕਸ ਲੱਗਣ ਨਾਲ ਨਿਗਮ ਨੂੰ ਇਸ ਮਹੀਨੇ ਹੋਣ ਜਾ ਰਿਹੈ...
  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ :...
  • vehicles without high security number plates will not get petrol or diesel
    ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
Trending
Ek Nazar
people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਤੀਬਾੜੀ ਦੀਆਂ ਖਬਰਾਂ
    • sowing sugarcane during the assu season results in higher yields
      ਅੱਸੂ ਰੁੱਤੇ ਗੰਨੇ ਦੀ ਬਿਜਾਈ ਕਿਸਾਨ ਲਈ ਵਧੇਰੇ ਉਪਜ, ਵਧੇਰੇ ਆਮਦਨ ਤੇ ਮਿੱਲ ਲਈ...
    • burst of fireworks  mexico 10 people
      ਮੈਕਸੀਕੋ : ਧਾਰਮਿਕ ਸਮਾਗਮ ਦੌਰਾਨ ਜ਼ੋਰਦਾਰ ਧਮਾਕਾ, 10 ਲੋਕਾਂ ਦੀ ਮੌਤ, 64 ਜ਼ਖ਼ਮੀ
    • farmers  income avocado farming
      ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ
    • the news of 30  spoilage of 1 21 lakh tonnes of onion is false
      1.21 ਲੱਖ ਟਨ ਪਿਆਜ਼ ਦੇ 30% ਖ਼ਰਾਬ ਹੋਣ ਦੀ ਖ਼ਬਰ ਝੂਠੀ; ਅਫਵਾਹਾਂ ਤੇ ਸਰਕਾਰ ਨੇ...
    • sugarcane production increased by 43 5 in 10 years
      10 ਸਾਲਾਂ 'ਚ 43.5% ਵਧਿਆ ਗੰਨੇ ਦੇ ਉਤਪਾਦਨ, 'Ethanol ਨਹੀਂ ਹੈ ਖੰਡ ਦੀਆਂ...
    • make this homemade insecticide at home
      ਘਰ 'ਚ ਬਣਾਓ ਇਹ ਦੇਸੀ ਕੀਟਨਾਸ਼ਕ, ਪੌਦਿਆਂ 'ਚ ਦੀਮਕ ਅਤੇ ਫੰਗਸ ਦਾ ਹੋਵੇਗਾ ਖ਼ਾਤਮਾ
    • delhi  farmers khanori border sealed
      ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਜੀਂਦ ਪ੍ਰਸ਼ਾਸਨ ਵਲੋਂ ਹਰਿਆਣਾ-ਪੰਜਾਬ ਦੀ ਖਨੋਰੀ...
    • growing global demand for mithila makhana opportunities for bihar farmers
      ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ...
    • highway  fruit truck  apple merchant
      3 ਦਿਨਾਂ ਤੋਂ ਹਾਈਵੇਅ 'ਤੇ ਫਸੇ ਫਲਾਂ ਨਾਲ ਭਰੇ ਟਰੱਕ, ਚਿੰਤਾ 'ਚ ਸੇਬ ਕਾਰੋਬਾਰੀ
    • wheat prices increase in global markets  hopes for increased exports for india
      ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +