ਹਾਜੀਪੁਰ (ਜੋਸ਼ੀ)- ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬੇਮੌਸਮੀ ਅਤੇ ਭਾਰੀ ਬਰਸਾਤ ਨੇ ਖੇਤਰ ਦੇ ਕਿਸਾਨਾਂ 'ਤੇ ਕਹਿਰ ਢਾਹਿਆ ਹੈ। ਅੰਨਦਾਤੇ ਵੱਲੋਂ ਪੁੱਤਾਂ ਵਾਂਗ ਪਾਲ ਕੇ ਤਿਆਰ ਕੀਤੀ ਗਈ ਝੋਨੇ ਦੀ ਪੱਕੀ-ਪਕਾਈ ਫ਼ਸਲ ਖੇਤਾਂ 'ਚ ਹੀ ਵਿੱਛ ਕੇ ਤਬਾਹ ਹੋ ਚੁੱਕੀ ਹੈ, ਜਿਸ ਨਾਲ ਫ਼ਸਲ ਦੇ ਖੇਤਾਂ 'ਚ ਹੀ ਗਲਣ-ਸੜਨ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਇਸ ਕੁਦਰਤੀ ਆਫ਼ਤ ਨੇ ਕਿਸਾਨਾਂ ਦੀ ਮਿਹਨਤ ਅਤੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ, ਜਿਸ ਨਾਲ ਉਹ ਹੋਰ ਡੂੰਘੇ ਆਰਥਿਕ ਸੰਕਟ ਅਤੇ ਕਰਜ਼ੇ ਦੀ ਦਲਦਲ ਵਿੱਚ ਫ਼ਸਣ ਲਈ ਮਜਬੂਰ ਹੋ ਗਏ ਹਨ। ਬਰਸਾਤ ਕਾਰਨ ਹੋਏ ਭਾਰੀ ਨੁਕਸਾਨ ਤੋਂ ਪੀੜਤ ਕਿਸਾਨ ਲੰਬੜਦਾਰ ਯੂਨੀਅਨ ਤਹਿਸੀਲ ਪ੍ਰਧਾਨ ਦੇਸ ਰਾਜ ਦਗਨ,ਚੌਧਰੀ ਵਰਿੰਦਰ ਸਰਿਆਣਾ, ਸਾਬਕਾ ਸਰਪੰਚ ਹਰਦੀਪ ਕੁਮਾਰ,ਆੜਤੀ ਵਰਿੰਦਰ ਕੁਮਾਰ, ਰਜਤ ਸਵਰਾਜ,ਮੁਨੀਸ਼ ਗੇਰਾ,ਸਾਬਕਾ ਸੰਮਤੀ ਮੈਬਰ ਸ਼ਮਸ਼ੇਰ ਸਿੰਘ ਰੈਲੀ, ਰਾਕੇਸ਼ ਕੁਮਾਰ,ਸ਼ਸ਼ੀ ਪਾਲ ਸਵਾਰ ਅਤੇ ਲੰਬੜਦਾਰ ਰਛਪਾਲ ਸਿੰਘ ਸਰਕਾਰ ਤੱਕ ਆਪਣੀ ਦਰਦਭਰੀ ਆਵਾਜ਼ ਪਹੁੰਚਾਉਂਦਿਆਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਿਤ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ 21 ਅਕਤੂਬਰ ਲਈ ਵੱਡਾ ਐਲਾਨ! ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਲਿਆ ਅਹਿਮ ਫ਼ੈਸਲਾ
ਕਿਸਾਨਾਂ ਨੇ ਮੰਗ ਕੀਤੀ ਕਿ ਨੁਕਸਾਨੀ ਗਈ ਫ਼ਸਲ ਦਾ ਬਣਦਾ ਉਚਿਤ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਸ ਔਖੀ ਘੜੀ 'ਚ ਕਿਸਾਨਾਂ ਦੀ ਬਾਂਹ ਫੜਦਿਆਂ ਵਿਸ਼ੇਸ਼ ਬੋਨਸ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਅਤੇ ਕੁਦਰਤੀ ਮਾਰ ਸਹਿ ਰਹੇ ਅੰਨਦਾਤੇ ਦੀ ਆਰਥਿਕ ਹਾਲਤ ਸੁਧਾਰਨ ਲਈ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਵੇ ਅਤੇ ਹਰ ਪੀੜਤ ਕਿਸਾਨ ਤੱਕ ਬਿਨਾਂ ਦੇਰੀ ਵਿੱਤੀ ਰਾਹਤ ਪਹੁੰਚਾਏ।
ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹਥਿਆਰਾਂ ਸਮੇਤ ਫੜੇ ਗਏ 3 ਮੁਲਜ਼ਮ! ਮਾਡਿਊਲ ਦਾ ਹੋਇਆ ਪਰਦਾਫ਼ਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, ਨਵੀਂ ਫੈਕਟਰੀ ਹੋਈ ਤਬਾਹ, ਕਿਸਾਨ ਦੀ ਮੌਤ
NEXT STORY