ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਅਪਰਾਧਿਕ ਪੁਲਸ ਸੰਗਠਨ (ਇੰਟਰਪੋਲ) ਦੇ ਮੈਂਬਰ ਦੇਸ਼ਾਂ ਦੇ ਪੁਲਸ ਨੁਮਾਇੰਦਿਆਂ ਨੂੰ ਅੱਤਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਗਲੀ ਜਾਨਵਰਾਂ ਦੇ ਸ਼ਿਕਾਰ, ਸਾਈਬਰ, ਵਿੱਤੀ ਅਤੇ ਸੰਗਠਿਤ ਅਪਰਾਧਾਂ ਨਾਲ ਇਕਜੁੱਟ ਹੋ ਕੇ ਮੁਕਾਬਲਾ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਸਾਈਬਰ ਜਗਤ ’ਚ ਨਿਗਰਾਨੀ ਅਤੇ ਸੁਰੱਖਿਆ ਨੂੰ ਮਜ਼ਬੂਤ ਬਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਰਾਜਧਾਨੀ ’ਚ ਇੰਟਰਪੋਲ ਦੀ 90ਵੀਂ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਅਪੀਲ ਕੀਤੀ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਇੰਟਰਪੋਲ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਅਹਿਮਦ ਨਾਸਿਰ ਅਲ ਰਾਇਸੀ ਅਤੇ ਸਕੱਤਰ ਜਨਰਲ ਜਰਗਨ ਸਟਾਕ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਤਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਗਲੀ ਜੀਵਾਂ ਦਾ ਸ਼ਿਕਾਰ ਅਤੇ ਸੰਗਠਿਤ ਅਪਰਾਧ ਪਹਿਲਾਂ ਨਾਲੋਂ ਕਿਤੇ ਵੱਧ ਹੋ ਰਹੇ ਹਨ। ਜਦੋਂ ਖ਼ਤਰੇ ਗਲੋਬਲ ਹੋਣ ਤਾਂ ਜਵਾਬੀ ਕਾਰਵਾਈ ਸਥਾਨਕ ਪੱਧਰ ਤੱਕ ਸੀਮਤ ਨਹੀਂ ਹੋ ਸਕਦੀ ਹੈ। ਇਹ ਸਹੀ ਸਮਾਂ ਹੈ ਜਦੋਂ ਵਿਸ਼ਵ ਇਕਜੁੱਟ ਹੋ ਕੇ ਅਜਿਹੇ ਖ਼ਤਰਿਆਂ ਨੂੰ ਹਰਾਉਂਦਾ ਹੈ। ਆਨਲਾਈਨ ਕੱਟੜਵਾਦ ਅਤੇ ਸਾਈਬਰ ਖ਼ਤਰੇ ਲਗਾਤਾਰ ਵੱਧ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਵਿੱਤੀ ਅਪਰਾਧਾਂ ਨੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਭਲਾਈ ਨੂੰ ਨੁਕਸਾਨ ਪਹੁੰਚਾਇਆ ਹੈ। ਭ੍ਰਿਸ਼ਟ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਆਪਣੀ ਦੌਲਤ ਲੁਕਾਉਣ ਦਾ ਤਰੀਕਾ ਲੱਭ ਲੈਂਦੇ ਹਨ, ਜਦਕਿ ਇਹ ਪੈਸਾ ਅਸਲ ਵਿਚ ਦੇਸ਼ ਦੇ ਨਾਗਰਿਕਾਂ ਦੀ ਦੌਲਤ ਹੈ। ਭ੍ਰਿਸ਼ਟਾਚਾਰ ਤੋਂ ਕਮਾਇਆ ਪੈਸਾ ਬੁਰਾਈਆਂ ਲਈ ਵਰਤਿਆ ਜਾਂਦਾ ਹੈ। ਅੱਤਵਾਦ ਦੇ ਵਿੱਤ ਪੋਸ਼ਣ ਵਿਚ ਵੀ ਇਸ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਗਲੀ ਜੀਵਾਂ ਦੇ ਸ਼ਿਕਾਰ ਅਤੇ ਸੰਗਠਿਤ ਅਪਰਾਧ ਵਿਚ ਲੱਗੇ ਲੋਕਾਂ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੋ ਸਕਦੀ।
ਨਾਬਾਲਗ ਮੁਸਲਿਮ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੀ ਹੈ ਜਾਂ ਨਹੀਂ? SC ਕਰੇਗਾ ਤੈਅ
NEXT STORY