ਸ਼੍ਰੀਨਗਰ - ਕਸ਼ਮੀਰ 'ਚ 70 ਨੌਜਵਾਨ ਅੱਤਵਾਦੀ ਗਰੁੱਪਾਂ 'ਚ ਸ਼ਾਮਲ ਹੋਏ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਦੱਖਣੀ ਕਸ਼ਮੀਰ ਦੇ 3 ਜ਼ਿਲਿਆਂ ਨਾਲ ਸੰਬੰਧਤ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਤਕਨੀਕ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਅੱਤਵਾਦੀਆਂ ਦਾ ਗੜ੍ਹ ਬਣ ਚੁੱਕੇ ਦੱਖਣੀ ਕਸ਼ਮੀਰ ਦੇ ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲਿਆਂ ਦੇ ਹਨ।
ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਅਧਿਕਾਰਤ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਸਾਲ 7 ਮਹੀਨਿਆਂ ਵਿਚ ਘਾਟੀ ਵਿਚ ਕਰੀਬ 70 ਨੌਜਵਾਨ ਅੱਤਵਾਦੀ ਗਰੁੱਪਾਂ ਦਾ ਹਿੱਸਾ ਬਣ ਚੁੱਕੇ ਹਨ। ਅਧਿਕਾਰੀ ਨੇ ਦਾਅਵਾ ਕੀਤਾ ਕਿ 2016 ਵਿਚ ਕੁੱਲ 88 ਕਸ਼ਮੀਰੀ ਨੌਜਵਾਨ ਅੱਤਵਾਦੀ ਗਰੁੱਪਾਂ ਵਿਚ ਸ਼ਾਮਲ ਹੋਏ ਸਨ। 2014 ਤੋਂ ਅੱਤਵਾਦੀ ਗਰੁੱਪਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧੀ ਹੈ।
ਸੁਰੱਖਿਆ ਏਜੰਸੀਆਂ ਵਲੋਂ ਇਕੱਤਰ ਅੰਕੜਿਆਂ ਦੇ ਅਨੁਸਾਰ ਕਸ਼ਮੀਰ ਵਿਚ 2015 'ਚ 66, 2014 'ਚ 53 ਨੌਜਵਾਨ ਅੱਤਵਾਦੀ ਗਰੁੱਪਾਂ ਵਿਚ ਸ਼ਾਮਲ ਹੋਏ ਸਨ। ਉਥੇ 2010 ਵਿਚ ਇਹ ਗਿਣਤੀ 54 ਸੀ ਅਤੇ 2011 ਵਿਚ ਘਟ ਕੇ 23 ਹੋ ਗਈ। 2012 ਤੇ 2013 'ਚ ਇਹ ਗਿਣਤੀ ਘਟ ਕੇ ਤਰਤੀਬਵਾਰ 21 ਤੇ 16 ਹੋ ਗਈ।
ਪੱਛਮੀ ਬੰਗਾਲ 'ਚ 'ਬਲਿਊ ਵ੍ਹੇਲ' ਨੇ ਲਈ ਇਕ ਹੋਰ ਜਾਨ
NEXT STORY