ਨਵੀਂ ਦਿੱਲੀ- ਇੰਡੀਅਨ ਆਇਲ ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਮਾਰਕੀਟਿੰਗ ਡਿਵੀਜ਼ਨ ਲਈ ਉੱਤਰੀ ਖੇਤਰ 'ਚ ਅਪ੍ਰੈਂਟਿਸਾਂ ਦੀ ਸਿੱਧੀ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਦਾ ਅਧਿਕਾਰਤ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਾਰਮ ਭਰਨ ਦਾ ਲਿੰਕ ਵੀ 16 ਮਾਰਚ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ iocl.com 'ਤੇ ਸਰਗਰਮ ਹੈ। ਜਿਸ ਵਿਚ ਆਖਰੀ ਤਾਰੀਖ਼ 22 ਮਾਰਚ ਤੱਕ ਯੋਗ ਉਮੀਦਵਾਰਾਂ ਤੋਂ ਫਾਰਮ ਸਵੀਕਾਰ ਕੀਤੇ ਜਾਣਗੇ।
ਪੰਜਾਬ ਵਾਸੀ ਵੀ ਕਰ ਸਕਣਗੇ ਅਪਲਾਈ
ਇੰਡੀਅਨ ਆਇਲ ਦੇ ਟੈਕਨੀਸ਼ੀਅਨ, ਗ੍ਰੈਜੂਏਟ ਅਤੇ ਟਰੇਡ ਅਪ੍ਰੈਂਟਿਸ ਦੀ ਇਹ ਅਸਾਮੀ ਤਕਨੀਕੀ ਅਤੇ ਗੈਰ-ਤਕਨੀਕੀ ਦੋਵਾਂ ਖੇਤਰਾਂ ਲਈ ਹੈ। ਇਹ ਅਸਾਮੀ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਲਈ ਹੈ। ਸਾਰੇ ਸੂਬਿਆਂ ਵਿਚ ਅਸਾਮੀਆਂ ਦੀ ਗਿਣਤੀ ਵੱਖਰੀ ਹੈ।
ਯੋਗਤਾ
ਇੰਡੀਅਨ ਆਇਲ ਅਪ੍ਰੈਂਟਿਸ ਦੀ ਇਸ ਅਸਾਮੀ ਲਈ ਯੋਗਤਾ ਪੋਸਟ ਮੁਤਾਬਕ ਤੈਅ ਕੀਤੀ ਗਈ ਹੈ। ਟੈਕਨੀਸ਼ੀਅਨ ਅਪ੍ਰੈਂਟਿਸ ਲਈ ਡਿਪਲੋਮਾ ਪਾਸ, ਟਰੇਡ ਅਪ੍ਰੈਂਟਿਸ ਲਈ ITI ਪਾਸ, ਬੀ.ਬੀ.ਏ., ਬੀ.ਏ., ਬੀ.ਕਾਮ, ਗ੍ਰੈਜੂਏਟ ਅਪ੍ਰੈਂਟਿਸ ਲਈ ਬੀ.ਐੱਸ.ਸੀ. ਅਤੇ ਡਾਟਾ ਐਂਟਰੀ ਆਪਰੇਟਰ 12ਵੀਂ ਪਾਸ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। ਇਨ੍ਹਾਂ ਵਿਚ ਘੱਟੋ-ਘੱਟ ਵਿਦਿਅਕ ਯੋਗਤਾ ਵੀ ਤੈਅ ਕੀਤੀ ਗਈ ਹੈ। ਜਨਰਲ/EWS/OBC-NCL ਉਮੀਦਵਾਰਾਂ ਨੂੰ 50 ਫ਼ੀਸਦੀ ਅੰਕ ਪ੍ਰਾਪਤ ਲਿਆਉਣੇ ਹੋਣਗੇ। ਜਦੋਂ ਕਿ SC/ST/PWD ਉਮੀਦਵਾਰਾਂ ਲਈ ਇਹ 45 ਫ਼ੀਸਦੀ ਅੰਕ ਹਨ।
ਉਮਰ ਹੱਦ
ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਤੋਂ ਵੱਧ ਨਾ ਹੋਵੇ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਸਿੱਧੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ
ਇਸ ਭਰਤੀ ਲਈ ਅਰਜ਼ੀ ਦੀ ਕੋਈ ਫੀਸ ਨਹੀਂ ਹੈ।
ਅਪ੍ਰੈਂਟਿਸਸ਼ਿਪ ਸਿਖਲਾਈ ਦੀ ਮਿਆਦ
ਉਮੀਦਵਾਰਾਂ ਨੂੰ 12 ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਬਜ਼ੁਰਗ ਔਰਤ 'ਤੇ ਪਾਲਤੂ ਕੁੱਤੇ 'ਜਰਮਨ ਸ਼ੈਫਰਡ' ਨੇ ਕੀਤਾ ਹਮਲਾ, ਨੋਚ-ਨੋਚ ਨੇ ਮਾਰਿਆ
NEXT STORY