ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਮਹਿਲਾ ਅਧਿਕਾਰੀ, ਜੋ ਕਿ IPS ਅੰਜਨਾ ਕ੍ਰਿਸ਼ਨਾ ਹਨ, ਫੋਨ 'ਤੇ ਬਿਨਾ ਡਰੇ ਗੱਲ ਕਰਦੀਆਂ ਦਿਖਾਈ ਦਿੰਦੀ ਹੈ। ਵੀਡੀਓ ਵਿੱਚ ਅੰਜਨਾ ਕ੍ਰਿਸ਼ਨਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨਾਲ ਫੋਨ 'ਤੇ ਗੱਲ ਕਰਦੀਆਂ ਕਹਿ ਰਹੀਆਂ ਹਨ, "ਮੈਂ ਤੁਹਾਨੂੰ ਨਹੀਂ ਜਾਣਦੀ, ਜੇ ਤੁਸੀਂ ਮੈਨੂੰ ਗੱਲ ਕਰਨੀ ਚਾਹੁੰਦੇ ਹੋ ਤਾਂ ਆਪਣੇ ਅਧਿਕਾਰਿਕ ਨੰਬਰ ਤੋਂ ਕਾਲ ਕਰੋ।" ਇਸਦੇ ਬਾਅਦ ਫੋਨ ਕੱਟ ਜਾਦਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਸੋਲਾਪੁਰ ਦੇ ਮਾਢਾ ਇਲਾਕੇ ਦੇ ਕੁੜ੍ਹੂ ਪਿੰਡ ਦਾ ਹੈ, ਜਿੱਥੇ ਕੁਝ ਲੋਕ ਗੈਰਕਾਨੂਨੀ ਤਰੀਕੇ ਨਾਲ ਮੁਰੂਮ (ਮਿੱਟੀ) ਦੀ ਖੁਦਾਈ ਕਰ ਰਹੇ ਸਨ। ਪੁਲਸ ਨੂੰ ਸ਼ਿਕਾਇਤ ਮਿਲੀ ਤਾਂ DSP ਅੰਜਨਾ ਕ੍ਰਿਸ਼ਨਾ ਟੀਮ ਨਾਲ ਮੌਕੇ 'ਤੇ ਪਹੁੰਚੀ। ਓਥੇ ਉਨ੍ਹਾਂ ਦੀ ਮਲਾਕਾਤ NCP ਦੇ ਨੇਤਾ ਬਾਬਾ ਜਗਤਾਪ ਅਤੇ ਪਿੰਡ ਦੇ ਲੋਕਾਂ ਨਾਲ ਹੋਈ। ਜਦੋਂ ਅੰਜਨਾ ਕ੍ਰਿਸ਼ਨਾ ਨੇ ਕਾਰਵਾਈ ਕਰਨ ਦੀ ਗੱਲ ਕੀਤੀ, ਤਾਂ ਜਗਤਾਪ ਨੇ ਅਜੀਤ ਪਵਾਰ ਨਾਲ ਸਿੱਧਾ ਫੋਨ ਮਿਲਾ ਦਿੱਤਾ ਅਤੇ ਫੋਨ ਅੰਜਨਾ ਨੂੰ ਦੇ ਦਿੱਤਾ।
ਜਦੋਂ ਅਜੀਤ ਪਵਾਰ ਨੇ ਫੋਨ 'ਤੇ ਆਪਣੀ ਪਛਾਣ ਦੱਸੀ ਅਤੇ ਅੰਜਨਾ ਕ੍ਰਿਸ਼ਨਾ ਨੂੰ ਕਾਰਵਾਈ ਰੋਕਣ ਲਈ ਕਿਹਾ, ਤਾਂ ਅੰਜਨਾ ਨੇ ਬਿਨਾ ਡਰੇ ਸਪਸ਼ਟ ਸ਼ਬਦਾਂ ਵਿੱਚ ਕਿਹਾ, "ਮੈਂ ਤੁਹਾਨੂੰ ਨਹੀਂ ਜਾਣਦੀ, ਜੇ ਤੁਸੀਂ ਮੈਨੂੰ ਗੱਲ ਕਰਨੀ ਚਾਹੁੰਦੇ ਹੋ ਤਾਂ ਆਪਣੇ ਅਧਿਕਾਰਿਕ ਨੰਬਰ ਤੋਂ ਕਾਲ ਕਰੋ।" ਇਸ ਦੇ ਬਾਅਦ ਫੋਨ ਕੱਟ ਜਾਂਦਾ ਹੈ। ਇਸ ਘਟਨਾ ਦੇ ਬਾਅਦ ਅੰਜਨਾ ਕ੍ਰਿਸ਼ਨਾ ਦੀ ਇਮਾਨਦਾਰੀ ਅਤੇ ਨਿਡਰਤਾ ਦੀ ਬਹੁਤ ਤਾਰੀਫ ਹੋ ਰਹੀ ਹੈ।
ਕੌਣ ਹੈ IPS ਅੰਜਨਾ ਕ੍ਰਿਸ਼ਨਾ
ਅੰਜਨਾ ਕ੍ਰਿਸ਼ਨਾ, 2023 ਬੈਚ ਦੀ IPS ਅਧਿਕਾਰੀ ਹਨ ਅਤੇ ਹਾਲ ਵਿੱਚ ਸੋਲਾਪੁਰ ਦੇ ਕਰਮਾਲਾ ਵਿੱਚ DSP ਦੇ ਅਹੁਦੇ 'ਤੇ ਤਾਇਨਾਤ ਹਨ। ਉਹ ਕੇਰਲ ਦੇ ਤਿਰੁਵਨੰਨਥਪੁਰਮ ਵਿੱਚ ਪੈਦਾ ਹੋਈਆਂ ਸਨ। ਅੰਜਨਾ ਨੇ UPSC ਸਿਵਲ ਸਰਵਿਸ ਐਗਜ਼ਾਮ ਵਿੱਚ 355ਵੀ ਰੈਂਕ ਹਾਸਲ ਕੀਤੀ ਸੀ। ਉਹ ਇੱਕ ਸਾਦੇ ਪਰਿਵਾਰ ਤੋਂ ਆਉਂਦੀਆਂ ਹਨ, ਜਿੱਥੇ ਉਨ੍ਹਾਂ ਦੇ ਪਿਤਾ ਕੱਪੜਿਆਂ ਦਾ ਛੋਟਾ ਵਪਾਰੀ ਹਨ ਅਤੇ ਮਾਂ ਇੱਕ ਟਾਈਪਿਸਟ ਹਨ। ਅੰਜਨਾ ਨੇ ਆਪਣੀ ਪ੍ਰਾਰੰਭਿਕ ਸਿੱਖਿਆ ਸੈਂਟ ਮੇਰੀਜ਼ ਸੈਂਟ੍ਰਲ ਸਕੂਲ ਤੋਂ ਕੀਤੀ ਅਤੇ ਫਿਰ ਤਿਰੁਵਨੰਨਥਪੁਰਮ ਦੇ HHMSPB NSS ਕਾਲਜ ਤੋਂ ਗਣਿਤ ਵਿੱਚ B.Sc ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਇਹ ਘਟਨਾ ਦੱਸਦੀ ਹੈ ਕਿ ਉਹ ਸਿਰਫ ਇੱਕ ਯੋਗ ਅਧਿਕਾਰੀ ਹੀ ਨਹੀਂ, ਸਗੋਂ ਆਪਣੀ ਇਮਾਨਦਾਰੀ ਅਤੇ ਹੌਸਲੇ ਨਾਲ ਸਮਾਜ ਵਿੱਚ ਬਦਲਾਅ ਦੀ ਦਿਸ਼ਾ ਵਿੱਚ ਕਦਮ ਵਧਾ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਥਸ਼ਾਸਤਰੀਆਂ ਦਾ ਅਨੁਮਾਨ: GST ਕਟੌਤੀ ਨਾਲ ਘਟੇਗੀ ਮਹਿੰਗਾਈ
NEXT STORY