ਨਵੀਂ ਦਿੱਲੀ (ਭਾਸ਼ਾ)- ਭਾਰਤੀ ਪੁਲਸ ਸੇਵਾ ਦੇ ਪ੍ਰਸਿੱਧ ਅਧਿਕਾਰੀ ਨਲਿਨ ਪ੍ਰਭਾਤ ਨੂੰ ਵੀਰਵਾਰ ਨੂੰ ਜੰਮੂ-ਕਸ਼ਮੀਰ ਪੁਲਸ ਦਾ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਅਤੇ ਉਹ 30 ਸਤੰਬਰ ਨੂੰ ਆਰ.ਆਰ. ਸਵੈਨ ਦੇ ਸੇਵਾਮੁਕਤ ਹੋਣ ਤੋਂ ਬਾਅਦ ਫੋਰਸ ਦੀ ਕਮਾਨ ਸੰਭਾਲਣਗੇ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਆਂਧਰਾ ਪ੍ਰਦੇਸ਼ ਕੈਡਰ ਦੇ 1992 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਪ੍ਰਭਾਤ ਨੂੰ ‘ਤੁਰੰਤ ਪ੍ਰਭਾਵ’ ਨਾਲ ਜੰਮੂ-ਕਸ਼ਮੀਰ ਭੇਜਿਆ ਗਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ 30 ਸਤੰਬਰ ਨੂੰ ਸਵੈਨ ਦੇ ਸੇਵਾਮੁਕਤ ਹੋਣ 'ਤੇ,''ਪ੍ਰਭਾਤ ਨੂੰ ਜੰਮੂ ਅਤੇ ਕਸ਼ਮੀਰ ਦਾ ਡੀ.ਜੀ.ਪੀ. ਨਿਯੁਕਤ ਕੀਤਾ ਜਾਂਦਾ ਹੈ।'' ਪ੍ਰਭਾਤ (55) ਨੂੰ ਤਿੰਨ ਵਾਰ ਪੁਲਸ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਆਪਣੇ ਸਾਬਕਾ ਕੈਡਰ ਰਾਜ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਨਕਸਲ ਵਿਰੋਧੀ ਪੁਲਸ ਬਲ 'ਗ੍ਰੇਹਾਊਂਡਸ' ਦੀ ਵੀ ਅਗਵਾਈ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ 'ਚ ਡਬਲ ਡੇਕਰ ਐਕਸਪ੍ਰੈਸ ਦੇ ਦੋ ਡੱਬੇ ਚਲਦੀ ਟਰੇਨ ਤੋਂ ਅਚਾਨਕ ਹੋਏ ਵੱਖ
NEXT STORY