ਚੰਡੀਗੜ੍ਹ (ਸੁਸ਼ੀਲ ਰਾਜ) - ਆਈ. ਪੀ. ਐੱਸ. ਵਾਈ. ਪੂਰਨ ਕੁਮਾਰ ਦੀ ਪਤਨੀ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਚੰਡੀਗੜ੍ਹ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਤੋਂ ਸੰਤੁਸ਼ਟ ਨਹੀਂ ਹਨ। ਖੁਦਕੁਸ਼ੀ ਦੇ 4 ਦਿਨ ਬਾਅਦ ਵੀ ਪੂਰਨ ਕੁਮਾਰ ਦੀ ਲਾਸ਼ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਅਮਨੀਤ ਨੇ ਕਿਹਾ ਕਿ ਐੱਫ. ਆਈ. ਆਰ. ਦੇ ਮੁਲਜ਼ਮਾਂ ਦੇ ਕਾਲਮ ਵਿਚ ਡੀ. ਜੀ. ਪੀ. ਸ਼ਤਰੂਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਐੱਸ. ਪੀ. ਨਰਿੰਦਰ ਬਿਜਾਰਨੀਆ ਦਾ ਨਾਂ ਨਹੀਂ ਹੈ। ਇਸ ਵਿਚ ਸਿਰਫ਼ ਫਾਈਨਲ ਰਿਪੋਰਟ ਦਰਜ ਹੈ। ਉਸਨੇ ਇਹ ਵੀ ਮੰਗ ਕੀਤੀ ਕਿ ਐੱਫ. ਆਈ. ਆਰ. ਵਿਚ ਐੱਸ. ਸੀ./ਐੱਸ. ਟੀ. ਐਕਟ ਦੀਆਂ ਢੁਕਵੀਆਂ ਧਾਰਾਵਾਂ ਜੋੜੀਆਂ ਜਾਣ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਸ ਨੂੰ ਮੁਲਜ਼ਮਾਂ ਦੇ ਕਾਲਮ ਵਿਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਨਾਂ ਲਿਖਣੇ ਚਾਹੀਦੇ ਸਨ ਪਰ ਅਜਿਹਾ ਨਹੀਂ ਕੀਤਾ। ਉਨ੍ਹਾਂ ਐੱਫ. ਆਈ. ਆਰ. ਵਿਚ ਸੋਧ ਲਈ ਐੱਸ. ਐੱਸ. ਪੀ. ਕੰਵਰਦੀਪ ਕੌਰ ਨੂੰ ਪੱਤਰ ਲਿਖਿਆ ਹੈ। ਅਮਨੀਤ ਪੀ. ਕੁਮਾਰ ਨੇ ਪੱਤਰ ਵਿਚ ਐੱਫ. ਆਈ. ਆਰ. ਨੰਬਰ 156, ਮਿਤੀ 9 ਅਕਤੂਬਰ ਵਿਚ ਕਈ ਗਲਤੀਆਂ ਨੂੰ ਤੁਰੰਤ ਸੁਧਾਰਣ ਦੀ ਮੰਗ ਕੀਤੀ ਹੈ। ਪੱਤਰ ਵਿਚ ਲਿਖਿਆ ਕਿ 9 ਅਕਤੂਬਰ ਦੀ ਰਾਤ 10.22 ਵਜੇ ਪੁਲਸ ਨੇ ਸੈਕਟਰ-24ਏ ਸਥਿਤ ਰਿਹਾਇਸ਼ ’ਤੇ ਐੱਫ. ਆਈ. ਆਰ. ਦੀ ਕਾਪੀ ਸੌਂਪੀ ਸੀ ਪਰ ਇਹ ਕਾਪੀ ਅਧੂਰੀ ਅਤੇ ਬਿਨਾਂ ਦਸਤਖਤ ਵਾਲੀ ਸੀ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ
ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਮੁਤਾਬਕ ਐੱਫ. ਆਈ. ਆਰ. ਵਿਚ ਸਪੱਸ਼ਟ ਤੌਰ ’ਤੇ ਮੁੱਖ ਮੁਲਜ਼ਮ ਦਾ ਨਾਂ ਨਹੀਂ ਹੈ। ਸ਼ਿਕਾਇਤ ਮੁਤਾਬਕ ਇਸ ਮਾਮਲੇ ਵਿਚ ਹਰਿਆਣਾ ਦੇ ਡੀ. ਜੀ. ਪੀ. ਸ਼ਤਰੂਘਨ ਸਿੰਘ ਕਪੂਰ ਅਤੇ ਰੋਹਤਕ ਦੇ ਐੱਸ. ਪੀ. ਨਰਿੰਦਰ ਬਿਜਾਰਨੀਆ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਐੱਫ. ਆਈ. ਆਰ. ’ਚ ਐੱਸ. ਸੀ./ਐੱਸ. ਸੀ. (ਅੱਤਿਆਚਾਰ ਨਿਵਾਰਣ) ਐਕਟ ਦੀ ਕਮਜ਼ੋਰ ਧਾਰਾਵਾਂ ਲਗਾਈਆਂ ਗਈਆਂ ਹਨ। ਸਹੀ ਧਾਰਾ 3(2)(1) ਲਾਗੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮਾਮਲੇ ਦੀ ਕਾਨੂੰਨੀ ਕਾਰਵਾਈ ਉਚਿਤ ਤੌਰ ’ਤੇ ਕੀਤੀ ਜਾ ਸਕੇ।
ਇਸ ਦੌਰਾਨ, ਅਮਨੀਤ ਪੀ. ਕੁਮਾਰ ਨੇ ਜਾਨ ਦਾ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਸੁਰੱਖਿਆ ਵਧਾਉਣ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਪੱਤਰ ਵੀ ਦਿੱਤਾ ਸੀ। ਇਸਦੇ ਕਾਰਨ ਸੈਕਟਰ-24 ਸਥਿਤ ਨਿਵਾਸ ਦੇ ਬਾਹਰ ਇਕ ਬੂਥ ਲਗਾ ਦਿੱਤਾ ਤਾਂ ਜੋ 24 ਘੰਟੇ ਪੁਲਸ ਜਵਾਨ ਤਾਇਨਾਤ ਹੋ ਸਕਣ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਹਿਲਾ ਪੱਤਰਕਾਰਾਂ ਦੀ ਐਂਟਰੀ 'ਤੇ ਬੈਨ, ਦਿੱਲੀ 'ਚ ਅਫ਼ਗਾਨ ਵਿਦੇਸ਼ ਮੰਤਰੀ ਨੇ ਸੁਣਾਇਆ ਤਾਲਿਬਾਨੀ ਫਰਮਾਨ
NEXT STORY