ਤੇਹਰਾਨ (ਬਿਊਰੋ): ਈਰਾਨ ਦੇ ਵਿਦੇਸ਼ ਮੰਤਰੀ ਐੱਮ ਜਾਵੇਦ ਜ਼ਰੀਫ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਇਸ ਲਈ ਭਾਰਤ ਈਰਾਨੀ ਵਿਦੇਸ਼ ਮੰਤਰੀ ਐੱਮ ਜਾਵੇਦ ਜ਼ਰੀਫ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਵਿਚ ਹੈ। ਇਹ ਮੇਜ਼ਬਾਨੀ ਅਮਰੀਕਾ-ਈਰਾਨ ਸੰਘਰਸ ਦੇ ਵਿਚ ਪੱਛਮੀ ਏਸ਼ੀਆ ਵਿਚ ਆਪਣੀ ਊਰਜਾ ਅਤੇ ਵਿੱਤੀ ਹਿੱਤਾਂ ਦੀ ਰੱਖਿਆ ਦੇ ਤਹਿਤ ਕੀਤੀ ਜਾ ਰਹੀ ਹੈ।ਜ਼ਰੀਫ ਭਾਰਤ ਦੇ ਪ੍ਰਮੁੱਖ ਵਿਦੇਸ਼ ਨੀਤੀ ਪ੍ਰੋਗਰਾਮ 'ਰਾਇਸੀਨਾ ਡਾਇਲਾਗ' ਵਿਚ ਇਕ ਪ੍ਰਮੁੱਖ ਸਪੀਕਰ ਵੀ ਹੋਣਗੇ, ਜੋ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਬਾਅਦ ਕਿਸੇ ਅੰਤਰਰਾਸ਼ਟਰੀ ਮੰਚ ਤੋਂ ਉਹਨਾਂ ਦਾ ਪਹਿਲਾ ਸੰਬੋਧਨ ਹੋ ਸਕਦਾ ਹੈ।
ਪਿਛਲੇ ਮਹੀਨੇ ਜ਼ਰੀਫ ਨੇ ਤੇਹਰਾਨ ਵਿਚ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮੇਜ਼ਬਾਨੀ ਕੀਤੀ ਸੀ ਅਤੇ ਬਾਅਦ ਵਿਚ ਮਸਕਟ ਵਿਚ ਓਮਾਨ-ਈਰਾਨ-ਭਾਰਤ ਤਿੰਨ ਪੱਖੀ ਬੈਠਕ ਵਿਚ ਉਹਨਾਂ ਨਾਲ ਮੁਲਾਕਾਤ ਕੀਤੀ।ਐਤਵਾਰ ਰਾਤ ਜੈਸ਼ੰਕਰ ਨੇ ਜ਼ਰੀਫ ਨਾਲ ਖੇਤਰੀ ਸਥਿਤੀ ਦੀ ਸਮੀਖਿਆ ਕੀਤੀ, ਜਿਸ ਵਿਚ ਇਕ ਅਮਰੀਕੀ ਏਅਰ ਸਟ੍ਰਾਈਕ ਦੇ ਬਾਅਦ ਸੁਲੇਮਾਨੀ ਨੂੰ ਮਾਰਨ ਦੇ ਬਾਅਦ ਦੋਹਾਂ ਪੱਖਾਂ ਵਿਚ ਕੈਬਨਿਟ ਪੱਧਰ 'ਤੇ ਪਹਿਲਾ ਸੰਪਰਕ ਸੀ। ਇਸ ਮੁਲਾਕਾਤ ਸਬੰਧੀ ਜੈਸ਼ੰਕਰ ਨੇ ਟਵੀਟ ਕੀਤਾ। ਆਪਣੇ ਟਵੀਟ ਵਿਚ ਉਹਨਾਂ ਨੇ ਲਿਖਿਆ,''ਈਰਾਨ ਦੇ ਵਿਦੇਸ਼ ਮੰਤਰੀ ਜ਼ਰੀਫ ਨਾਲ ਇਕ ਗੱਲਬਾਤ ਸੰਪੰਨ ਹੋਈ। ਇਸ ਗੱਲ 'ਤੇ ਧਿਆਨ ਦਿੱਤਾ ਗਿਆ ਕਿ ਘਟਨਾਕ੍ਰਮ ਨੇ ਬਹੁਤ ਗੰਭੀਰ ਮੋੜ ਲੈ ਲਿਆ ਹੈ। ਤਣਾਅ ਦੇ ਪੱਧਰਾਂ ਨੂੰ ਲੈ ਕੇ ਭਾਰਤ ਡੂੰਘੀ ਚਿੰਤਾ ਵਿਚ ਹੈ। ਅਸੀਂ ਸੰਪਰਕ ਵਿਚ ਬਣੇ ਰਹਿਣ 'ਤੇ ਸਹਿਮਤ ਹੋਏ।''
ਗੌਰਤਲਬ ਹੈ ਕਿ 2020 ਵਿਚ ਦੋ-ਪੱਖੀ ਸੰਧੀ ਦੀ ਦੋਸਤੀ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ ਸਹਿਮਤੀ ਜ਼ਾਹਰ ਕੀਤੀ ਗਈ ਸੀ। ਇਸ ਪ੍ਰਸੰਗ ਵਿਚ, ਦੋਵੇਂ ਪੱਖ ਸਾਂਸਦਾਂ ਵਿਚਾਲੇ ਆਪਸੀ ਵਟਾਂਦਰੇ ਨੂੰ ਉਤਸ਼ਾਹਿਤ ਕਰਨਗੇ, ਸੱਭਿਆਚਾਰਕ ਸਮਾਰੋਹਾਂ ਦਾ ਆਯੋਜਨ ਕਰਨਗੇ, ਲੋਕਾਂ ਨਾਲ ਸੰਪਰਕ ਅਤੇ ਨੌਜਵਾਨ ਦੇ ਵਟਾਂਦਰੇ ਨੂੰ ਵਧਾਵਾ ਦੇਣਗੇ। ਦੋਵੇਂ ਪੱਖ ਵਪਾਰ 'ਤੇ ਸੰਯੁਕਤ ਕਾਰਜਕਾਰੀ ਸਮੂਹ ਦੀ ਇਕ ਸ਼ੁਰੂਆਤੀ ਬੈਠਕ ਕਰਨ ਅਤੇ ਇਕ ਤਰਜੀਹੀ ਵਪਾਰ ਸਮਝੌਤੇ ਅਤੇ ਦੋ-ਪੱਖੀ ਨਿਵੇਸ਼ ਆਦਿ ਨੂੰ ਅੰਤਿਮ ਰੂਪ ਦੇਣ ਦੀ ਆਸ ਕਰਦੇ ਹਨ।
ਰਾਜਸਥਾਨ ਕ੍ਰਾਈਮ ਰਿਪੋਰਟ 2019 : ਰੇਪ ਦੇ ਮਾਮਲਿਆਂ 'ਚ ਹੋਇਆ 81 ਫੀਸਦੀ ਵਾਧਾ
NEXT STORY