ਨਵੀਂ ਦਿੱਲੀ— ਆਈ.ਆਰ.ਸੀ.ਟੀ.ਸੀ. ਘਪਲਾ ਮਾਮਲੇ 'ਚ ਅੱਜ ਭਾਵ ਸੋਮਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਈ। ਰਾਬੜੀ ਦੇਵੀ ਤੇ ਤੇਜਸਵੀ ਯਾਦਵ ਕੋਰਟ 'ਚ ਪੇਸ਼ ਹੋਏ। ਜਦਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਸਿਹਤ ਖਰਾਬ ਹੋਣ ਕਾਰਨ ਕੋਰਟ 'ਚ ਪੇਸ਼ ਨਹੀਂ ਹੋ ਸਕੇ ਤੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹ ਅਦਾਲਤ 'ਚ ਪੇਸ਼ ਹੋਏ। ਇਸ ਮਾਮਲੇ 'ਚ ਰਾਬੜੀ ਦੇਵੀ ਤੇ ਤੇਜਸਵੀ ਯਾਦਵ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਸੀ.ਬੀ.ਆਈ. ਕੋਰਟ 'ਚ 20 ਦਸੰਬਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਰਾਬੜੀ ਦੇਵੀ ਐਤਵਾਰ ਨੂੰ ਪਟਨਾ ਏਅਪਰੋਪਟ ਤੋਂ ਦੁਪਹਿਰ ਬਾਅਦ ਫਲਾਈਟ ਰਾਹੀਂ ਦਿੱਲੀ ਆਈ ਸੀ। ਰਾਬੜੀ ਦੇਵੀ ਨੇ ਐਤਵਾਰ ਨੂੰ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਏਅਰਪੋਰਟ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲਾਲੂ ਪਰਿਵਾਰ ਦੀ ਨਿਗਰਾਨੀ ਕੀਤੇ ਜਾਣ 'ਤੇ ਸਵਾਲ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਪਿਛਲੇ ਦਿਨੀਂ ਸੀ.ਐੱਮ. ਹਾਊਸ 'ਚ ਲੱਗੇ ਕੈਮਰੇ ਦਾ ਰੂਖ ਵਿਰੋਧੀ ਧਿਰ ਦੇ ਘਰ ਵੱਲ ਹੋਣ ਨੂੰ ਲੈ ਕੇ ਰਾਜਦ ਨੇ ਸਵਾਲ ਚੁੱਕੇ ਸਨ।
ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੀ ਨਿਗਰਾਨੀ 'ਚ ਹਾਂ, ਕੈਮਰੇ ਲਗਾਉਣ ਵਾਲੇ ਲਗਾਉਣ। ਇਸ ਤੋਂ ਇਲਾਵਾ ਰਾਬੜੀ ਦੇਵੀ ਨੇ ਆਰ.ਜੇ.ਡੀ ਮੁਖੀ ਤੇ ਆਪਣੇ ਪਤੀ ਲਾਲੂ ਪ੍ਰਸਾਦ ਦੀ ਲਗਾਤਾਰ ਵਿਗੜਦੀ ਸਿਹਤ ਨੂੰ ਲੈ ਕੇ ਵੀ ਕਾਫੀ ਪ੍ਰੇਸ਼ਾਨ ਨਜ਼ਰ ਆਈ। ਉਨ੍ਹਾਂ ਕਿਹਾ ਕਿ ਲਾਲੂ ਜੀ ਦੀ ਸਿਹਤ ਕਾਫੀ ਖਰਾਬ ਹੈ। ਹਾਲਾਂਕਿ ਤੇਜ ਪ੍ਰਤਾਪ ਯਾਦਵ ਦੇ ਮਾਮਲੇ 'ਤੇ ਉਨ੍ਹਾਂ ਕੁਝ ਨਹੀਂ ਕਿਹਾ।
ਕੀ ਹੈ ਆਈ.ਆਰ.ਸੀ.ਟੀ.ਸੀ. ਘਪਲਾ?
ਆਈ.ਆਰ.ਸੀ.ਟੀ.ਸੀ. ਟੈਂਡਰ ਘਪਲੇ 'ਚ ਰਾਜਦ ਸੁਪਰੀਮੋ ਲਾਲੂ ਯਾਦਵ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲਸ 2004 ਚੋਂ 2009 ਵਿਚਾਲੇ ਰੇਲ ਮੰਤਰੀ ਰਹਿੰਦੇ ਹੋਏ ਇਕ ਨਿੱਜੀ ਕੰਪਨੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭੁਵਨੇਸ਼ਵਰ ਤੇ ਰਾਂਚੀ 'ਚ 2 ਹੋਟਲਾਂ ਨੂੰ ਚਲਾਉਣ ਦਾ ਠੇਕਾ ਦਿੱਤਾ ਸੀ। ਇਸ ਦੇ ਬਦਲੇ 'ਚ ਉਨ੍ਹਾਂ ਨੇ ਪਟਨਾ ਦੇ ਸਗੁਨਾ ਮੋੜ ਇਲਾਕੇ 'ਚ ਇਸ ਕੰਪਨੀ ਨੇ 3 ਏਕੜ ਜ਼ਮੀਨ ਮੁਹੱਈਆ ਕਰਵਾਈ ਸੀ। ਇਸ ਮਾਮਲੇ 'ਚ ਸੀ.ਬੀ.ਆਈ. ਨੇ ਲਾਲੂ, ਰਾਬੜੀ ਦੇਵੀ, ਤੇਜਸਵੀ ਯਾਦਵ ਸਣੇ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਵੀਅਤਨਾਮ ਪਹੁੰਚੇ ਰਾਸ਼ਟਰਪਤੀ ਕੋਵਿੰਦ, ਗਏ ਸ਼ਿਵਲਿੰਗ ਰੱਖੇ ਮਿਊਜ਼ੀਅਮ 'ਚ
NEXT STORY