ਨਵੀਂ ਦਿੱਲੀ- ਠੀਕ 2 ਸਾਲ ਪਹਿਲਾਂ ਭਾਜਪਾ ਦੀ ਤਿੱਖੀ ਨੌਜਵਾਨ ਮਹਿਲਾ ਆਗੂ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਸਾਹਿਬ ਬਾਰੇ ਵਾਦ ਵਿਵਾਦ ਵਾਲੇ ਬਿਆਨ ਕਾਰਨ ਪਾਰਟੀ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ।
ਜੁਲਾਈ 2022 ’ਚ ਜਦੋਂ ਦੇਸ਼ ’ਚ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋਏ ਤਾਂ ਭਾਜਪਾ ਨੇ ਆਪਣੀ ਸਾਬਕਾ ਬੁਲਾਰਨ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਪਾਰਟੀ ਨੇ ਬਿਨਾਂ ਕਿਸੇ ਦਬਾਅ ਦੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ। ਉਂਝ ਕੱਟੜਪੰਥੀਆਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਕਾਰਨ ਭਾਰੀ ਸੁਰੱਖਿਆ ਕਵਰ ਦਿੱਤਾ ਗਿਆ ਸੀ।
ਇਸ ਮਹੀਨੇ ਉਨ੍ਹਾਂ ਇਕ ਵਾਰ ਫਿਰ ਸਾਹਮਣੇ ਆ ਕੇ ਹਿੰਸਕ ਹਿੰਦੂਆਂ ਬਾਰੇ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਚੁਟਕੀ ਲਈ ਤੇ ਦਾਅਵਾ ਕੀਤਾ ਕਿ ਦੇਸ਼ ’ਚ ਸਨਾਤਨੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਏਬਰੇਲੀ ਦੇ ਸੰਸਦ ਮੈਂਬਰ ਦਾ ਨਾਂ ਲਏ ਬਿਨਾਂ ਨੁਪੁਰ ਸ਼ਰਮਾ ਨੇ ਕਿਹਾ ਕਿ ਹਿੰਦੂਆਂ ਖਿਲਾਫ ਟਿੱਪਣੀਆਂ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ 'ਚੋਂ ਹਿੰਦੂਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉੱਚ ਅਹੁਦਿਆਂ ’ਤੇ ਬੈਠੇ ਲੋਕ ਇਹ ਦਾਅਵਾ ਕਰਦੇ ਹਨ ਕਿ ਹਿੰਦੂ ਹਿੰਸਕ ਹਨ। ਭਾਜਪਾ ਦੀ ਸਾਬਕਾ ਆਗੂ ਨੇ ਕੁਝ ਦਿਨ ਪਹਿਲਾਂ ਗਾਜ਼ੀਆਬਾਦ ਦੇ ਇਕ ਪ੍ਰੋਗਰਾਮ ’ਚ ਇਹ ਗੱਲ ਕਹੀ ਸੀ।
ਹਾਲਾਂਕਿ ਭਾਜਪਾ ਨੇ ਉਨ੍ਹਾਂ ਦੇ ਬਿਆਨ ’ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਤੇ ਕੋਈ ਸੰਕੇਤ ਨਹੀਂ ਦਿੱਤਾ ਕਿ ਕੀ ਉਨ੍ਹਾਂ ਨੂੰ ਬੁਲਾਰਨ ਵਜੋਂ ਪਾਰਟੀ ’ਚ ਵਾਪਸ ਲਿਆ ਜਾਵੇਗਾ ਜਾਂ ਕੋਈ ਹੋਰ ਭੂਮਿਕਾ ਦਿੱਤੀ ਜਾਵੇਗੀ?
ਉਨ੍ਹਾਂ ਦਾ ਮੁੜ ਐਕਸ਼ਨ ’ਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਉਨ੍ਹਾਂ ਨੂੰ ਨਵੀਂ ਭੂਮਿਕਾ ’ਚ ਲਿਆਉਣ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਅਜੇ ਵੀ ਲੋਕ ਸਭਾ ਚੋਣਾਂ ’ਚ ਸਪੱਸ਼ਟ ਬਹੁਮਤ ਗੁਆਉਣ ਤੋਂ ਉਭਰ ਨਹੀਂ ਸਕੀ ਤੇ ਆਉਣ ਵਾਲੇ ਮਹੀਨਿਆਂ ਵਿਚ ਅਪਣਾਈ ਜਾਣ ਵਾਲੀ ਆਪਣੀ ਰਣਨੀਤੀ ਦੀ ਸਮੀਖਿਆ ਕਰ ਰਹੀ ਹੈ।
ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ
NEXT STORY