ਪ੍ਰਯਾਗਰਾਜ : ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਪਤੀ ਆਨੰਦ ਪੀਰਾਮਲ ਨਾਲ ਮੰਗਲਵਾਰ ਨੂੰ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ 'ਚ ਪਹੁੰਚੀ ਅਤੇ ਇੱਥੇ ਪਵਿੱਤਰ ਤ੍ਰਿਵੇਣੀ 'ਤੇ ਆਸਥਾ ਦੀ ਡੁਬਕੀ ਲਗਾਈ। ਸਾਧੂ-ਸੰਤਾਂ ਦੀ ਮੌਜੂਦਗੀ ਵਿਚ ਈਸ਼ਾ ਅੰਬਾਨੀ ਨੇ ਸੰਗਮ ਵਿਚ ਇਸ਼ਨਾਨ ਕਰਕੇ ਪੂਜਾ-ਅਰਚਨਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਸਮੇਤ ਪੂਰੇ ਅੰਬਾਨੀ ਪਰਿਵਾਰ ਨੇ ਮਹਾਕੁੰਭ 'ਚ ਹਿੱਸਾ ਲਿਆ ਸੀ।
ਸੰਤਾਂ ਦੀ ਮੌਜੂਦਗੀ 'ਚ ਲਗਾਈ ਡੁਬਕੀ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਹੋ ਰਹੇ ਮਹਾਕੁੰਭ ਮੇਲੇ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਇਕਲੌਤੀ ਬੇਟੀ ਅਤੇ ਰਿਲਾਇੰਸ ਰਿਟੇਲ ਵੈਂਚਰਸ ਦੀ ਐਗਜ਼ੀਕਿਊਟਿਵ ਡਾਇਰੈਕਟਰ ਈਸ਼ਾ ਅੰਬਾਨੀ ਆਪਣੇ ਪਤੀ ਆਨੰਦ ਪੀਰਾਮਲ ਨਾਲ ਪਹੁੰਚੀ। ਇਸ ਦੌਰਾਨ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਦੇ ਕੁਝ ਦੋਸਤ ਵੀ ਉਸ ਨਾਲ ਸਨ। ਇਸ ਤੋਂ ਬਾਅਦ ਸਾਰੇ ਸੰਗਮ 'ਚ ਇਸ਼ਨਾਨ ਕਰਨ ਲਈ ਤ੍ਰਿਵੇਣੀ ਘਾਟ ਪਹੁੰਚੇ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਨੇ ਤ੍ਰਿਵੇਣੀ ਵਿਖੇ ਸਵਾਮੀ ਚਿਦਾਨੰਦ ਸਰਸਵਤੀ ਦੀ ਮੌਜੂਦਗੀ ਵਿੱਚ ਪਵਿੱਤਰ ਇਸ਼ਨਾਨ ਕੀਤਾ।
11 ਫਰਵਰੀ ਨੂੰ ਅੰਬਾਨੀ ਪਰਿਵਾਰ ਪੁੱਜਾ ਸੀ ਮਹਾਕੁੰਭ
ਈਸ਼ਾ ਅੰਬਾਨੀ ਤੋਂ ਪਹਿਲਾਂ 11 ਫਰਵਰੀ ਨੂੰ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਪੂਰੇ ਪਰਿਵਾਰ ਨਾਲ ਪ੍ਰਯਾਗਰਾਜ ਪਹੁੰਚੇ ਸਨ। ਉਨ੍ਹਾਂ ਦੇ ਨਾਲ ਬੇਟੇ ਆਕਾਸ਼ ਅੰਬਾਨੀ-ਨੂੰਹ ਸ਼ਲੋਕਾ ਮਹਿਤਾ, ਛੋਟੇ ਬੇਟੇ ਅਨੰਤ ਅੰਬਾਨੀ-ਨੂੰਹ ਰਾਧਿਕਾ ਮਰਚੈਂਟ ਅਤੇ ਮਾਂ ਕੋਕਿਲਾਬੇਨ ਅੰਬਾਨੀ ਤੋਂ ਇਲਾਵਾ ਪੋਤੇ-ਪੋਤੀਆਂ ਪ੍ਰਿਥਵੀ ਅਤੇ ਵੇਦਾ ਵੀ ਪਹੁੰਚੇ।

ਇਹ ਵੀ ਪੜ੍ਹੋ : ਵੀਡੀਓ ਕਾਲ 'ਤੇ ਸੀ ਪਤੀ, ਪਤਨੀ ਨੇ ਮੋਬਾਈਲ ਫੋਨ ਨੂੰ ਹੀ ਲਗਵਾ ਦਿੱਤੀ ਸੰਗਮ 'ਚ ਡੁਬਕੀ
ਅਨਿਲ ਅੰਬਾਨੀ ਵੀ ਲਗਾ ਚੁੱਕੇ ਹਨ ਆਸਥਾ ਦੀ ਡੁਬਕੀ
ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਵੀ ਪ੍ਰਯਾਗਰਾਜ ਮਹਾਕੁੰਭ ਵਿੱਚ ਆਪਣੇ ਪਰਿਵਾਰ ਨਾਲ ਆਸਥਾ ਦੀ ਡੁਬਕੀ ਲਗਾ ਚੁੱਕੇ ਹਨ। 26 ਜਨਵਰੀ ਨੂੰ ਬਿਹਾਰ ਦੇ ਗਯਾ 'ਚ ਪਿੰਡ ਦਾਨ ਕਰਨ ਤੋਂ ਬਾਅਦ ਅਨਿਲ ਅੰਬਾਨੀ ਮਹਾਕੁੰਭ 'ਚ ਪਹੁੰਚੇ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਅਤੇ ਬੇਟਾ ਜੈ ਅੰਸ਼ੁਲ ਅੰਬਾਨੀ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਕੰਨੜ ਫਿਲਮ ਸਟਾਰ ਯਸ਼ ਦਾ ਪੁਰਾਣਾ ਵੀਡੀਓ ਮਹਾਕੁੰਭ 2025 ਨਾਲ ਜੋੜ ਕੇ ਕੀਤਾ ਗਿਆ ਵਾਇਰਲ
NEXT STORY