ਇਸਲਾਮਾਬਾਦ/ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਈਰਾਨ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸੋਮਵਾਰ ਤੋਂ ਈਰਾਨੀ ਬੰਦਰਗਾਹਾਂ ਦੀ ਜਲ ਸੈਨਾ ਨਾਕਾਬੰਦੀ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। 'ਯੂਐਸ ਸੈਂਟਰਲ ਕਮਾਂਡ' ਅਨੁਸਾਰ ਇਹ ਨਾਕਾਬੰਦੀ ਪੂਰਬੀ ਸਮੇਂ ਅਨੁਸਾਰ ਸੋਮਵਾਰ ਸਵੇਰੇ 10 ਵਜੇ ਤੋਂ ਪ੍ਰਭਾਵੀ ਹੋਵੇਗੀ।
ਸਾਰੇ ਦੇਸ਼ਾਂ ਦੇ ਜਹਾਜ਼ਾਂ 'ਤੇ ਰਹੇਗੀ ਸਖ਼ਤ ਨਜ਼ਰ
ਅਮਰੀਕੀ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਾਕਾਬੰਦੀ ਕਿਸੇ ਇੱਕ ਦੇਸ਼ ਵਿਰੁੱਧ ਨਹੀਂ, ਸਗੋਂ ਉਨ੍ਹਾਂ ਸਾਰੇ ਦੇਸ਼ਾਂ ਦੇ ਜਹਾਜ਼ਾਂ ਵਿਰੁੱਧ ਨਿਰਪੱਖਤਾ ਨਾਲ ਲਾਗੂ ਕੀਤੀ ਜਾਵੇਗੀ ਜੋ ਈਰਾਨ ਦੀਆਂ ਬੰਦਰਗਾਹਾਂ ਅਤੇ ਤੱਟਵਰਤੀ ਖੇਤਰਾਂ ਵਿੱਚ ਦਾਖਲ ਹੋ ਰਹੇ ਹਨ ਜਾਂ ਉੱਥੋਂ ਬਾਹਰ ਆ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਘੋਸ਼ਣਾ ਮਗਰੋਂ ਤੇਲ ਕੀਮਤਾਂ 'ਚ ਅੱਗ! 104 ਡਾਲਰ ਦੇ ਪਾਰ ਪਹੁੰਚਿਆ ਕੱਚਾ ਤੇਲ
ਹੋਰਮੁਜ਼ ਜਲਡਮਰੂਮੱਧ 'ਚ ਆਵਾਜਾਈ ਲਈ ਸ਼ਰਤਾਂ
ਜਾਰੀ ਕੀਤੇ ਗਏ ਬਿਆਨ ਅਨੁਸਾਰ ਜੋ ਜਹਾਜ਼ ਗੈਰ-ਈਰਾਨੀ ਬੰਦਰਗਾਹਾਂ ਵਿਚਕਾਰ ਯਾਤਰਾ ਕਰ ਰਹੇ ਹਨ, ਉਨ੍ਹਾਂ ਨੂੰ ਹੋਰਮੁਜ਼ ਜਲਡਮਰੂ ਤੋਂ ਗੁਜ਼ਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਮਾਹਰਾਂ ਅਨੁਸਾਰ ਜੰਗਬੰਦੀ ਤੋਂ ਬਾਅਦ ਵੀ ਇਸ ਖੇਤਰ 'ਚ ਆਵਾਜਾਈ ਕਾਫ਼ੀ ਸੀਮਤ ਰਹੀ ਹੈ। ਅੰਕੜਿਆਂ ਮੁਤਾਬਕ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਸਿਰਫ਼ 40 ਤੋਂ ਵੱਧ ਵਪਾਰਕ ਜਹਾਜ਼ਾਂ ਨੇ ਹੀ ਇਸ ਜਲਡਮਰੂ ਨੂੰ ਪਾਰ ਕੀਤਾ ਹੈ। ਅਮਰੀਕਾ ਦੇ ਇਸ ਫੈਸਲੇ ਨੇ ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਤਣਾਅ ਵਧਾ ਦਿੱਤਾ ਹੈ, ਕਿਉਂਕਿ ਇਹ ਜਲ ਮਾਰਗ ਵਿਸ਼ਵ ਤੇਲ ਅਤੇ ਵਪਾਰਕ ਸਪਲਾਈ ਲਈ ਬੇਹੱਦ ਅਹਿਮ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਬਸ ਕੁਝ ਇੰਚ ਦੂਰ..!' ਅਮਰੀਕਾ ਨਾਲ ਕਿਉਂ ਨਹੀਂ ਬਣੀ ਸਹਿਮਤੀ, ਇਰਾਨੀ ਵਿਦੇਸ਼ ਮੰਤਰੀ ਨੇ ਦੱਸੀ ਪੂਰੀ ਗੱਲ
NEXT STORY