ਯੇਰੁਸ਼ਲਮ/ਨਵੀਂ ਦਿੱਲੀ : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੋਸਤਾਨਾ ਰਿਸ਼ਤੇ ਜਗ ਜਾਹਿਰ ਹਨ। ਇਸ ਦੋਸਤੀ ਨੂੰ ਭਾਰਤ ਵਿਚ ਇਜ਼ਰਾਇਲ ਦੇ ਦੂਤਾਵਾਸ ਨੇ ਬਾਲੀਵੁੱਡ ਅੰਦਾਜ ਵਿਚ ਮਨਾਇਆ ਹੈ। ਇਜ਼ਰਾਇਲ ਦੇ ਦੂਤਾਵਾਸ ਦੇ ਹੈਂਡਲ ਤੋਂ ਬਾਲੀਵੁੱਡ ਫਿਲਮ ਦੇ ਮਸ਼ਹੂਰ ਦੋਸਤੀ ਗੀਤ- 'ਤੇਰੇ ਜੈਸਾ ਯਾਰ ਕਹਾਂ' ਦੀ ਧੁਨ 'ਤੇ ਦੋਵਾਂ ਦੇਸ਼ਾਂ ਦੇ ਦੋਸਤਾਨਾ ਸੰਬੰਧ ਦਿਖਾਏ ਗਏ ਹਨ। ਉਥੇ ਹੀ ਅਮਰੀਕੀ ਦੂਤਾਵਾਸ ਨੇ ਵੀ ਭਾਰਤ ਨੂੰ ਫਰੈਂਡਸ਼ਿਪ ਡੇ ਦੀ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਨੇ 3 ਦਿਨ 'ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ
ਟਵੀਟ ਕੀਤੀ ਗਈ ਵੀਡੀਓ ਵਿਚ ਦੋਵਾਂ ਨੇਤਾਵਾਂ ਦੀਆਂ ਮੁਲਾਕਾਤਾਂ ਦੀਆਂ ਝਲਕੀਆਂ ਹਨ। ਨਾਲ ਹੀ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ ਇਕੱਠੇ ਲੜਨ ਦੀ ਵਚਣਬੱਧਤਾ ਵੀ ਦੇਖਣ ਨੂੰ ਮਿਲੀ। ਇਸ ਵਿਚ ਬੈਕਗਰਾਉਂਡ ਮਿਊਜ਼ਿਕ ਆਇਕਾਨਿਕ ਫਿਲਮ ਯਰਾਨਾ ਦਾ ਗੀਤ 'ਤੇਰੇ ਜੈਸਾ ਯਾਰ ਕਹਾਂ' ਵੀ ਹੈ। ਉਥੇ ਹੀ ਅਮਰੀਕਾ ਦੇ ਦੂਤਾਵਾਸ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੀ.ਐਮ. ਮੋਦੀ ਦੀ ਤਸਵੀਰ ਸ਼ੇਅਰ ਕਰਕੇ ਫਰੈਂਡਸ਼ਿਪ ਡੇ ਦੀ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਮੰਗਵਾਓ Samsung ਦੇ ਨਵੇਂ ਫੋਨਜ਼, ਪਹਿਲਾਂ ਚਲਾ ਕੇ ਦੇਖੋ ਫਿਰ ਖ਼ਰੀਦੋ
ਨੇਤਨਯਾਹੂ ਅਤੇ ਪੀ.ਐਮ. ਮੋਦੀ ਵਿਚਾਲੇ ਕਾਫ਼ੀ ਸਮੇਂ ਤੋਂ ਰਿਸ਼ਤੇ ਚੰਗੇ ਰਹੇ ਹਨ। ਦੋਵੇਂ ਨੇਤਾ ਇਕ-ਦੂਜੇ ਲਈ ਦੋਸਤੀ ਦਾ ਇਜ਼ਹਾਰ ਕਰਣ ਤੋਂ ਪਰਹੇਜ ਨਹੀਂ ਕਰਦੇ ਹਨ। ਪੀ.ਐਮ. ਮੋਦੀ ਦੇ ਇਜ਼ਰਾਇਲ ਦੌਰੇ 'ਤੇ ਨੇਤਨਯਾਹੂ ਪ੍ਰੋਟੋਕਾਲ ਤੋੜ ਕੇ ਉਨ੍ਹਾਂ ਨੂੰ ਰਿਸੀਵ ਕਰਣ ਪਹੁੰਚ ਗਏ ਸਨ। ਇਜ਼ਰਾਇਲ ਨੇ ਅਜਿਹਾ ਸਵਾਗਤ ਪਹਿਲਾਂ ਸਿਰਫ਼ ਅਮਰੀਕੀ ਰਾਸ਼ਟਰਪਤੀ ਅਤੇ ਈਸਾਈ ਧਰਮ ਦੇ ਸਰਵੋੱਚ ਧਰਮਗੁਰੂ ਪੋਪ ਲਈ ਹੀ ਕੀਤਾ ਸੀ।
ਇਹ ਵੀ ਪੜ੍ਹੋ: ਤਿਉਹਾਰਾਂ ਦੇ ਮੱਦੇਨਜ਼ਰ ਖਾਦੀ ਨੇ ਰੇਸ਼ਮੀ ਮਾਸਕ ਵਾਲਾ ਗਿਫਟ ਬਾਕਸ ਕੀਤਾ ਲਾਂਚ, ਇੰਨੀ ਹੋਵੇਗੀ ਕੀਮਤ (ਤਸਵੀਰਾਂ)
ਕਰਨਾਟਕ 'ਚ 110 ਸਾਲਾ ਬਜ਼ੁਰਗ ਬੀਬੀ ਨੇ ਦਿੱਤੀ ਕੋਰੋਨਾ ਨੂੰ ਮਾਤ
NEXT STORY