ਨੈਸ਼ਨਲ ਡੈਸਕ - ਭਾਰਤੀ ਪੁਲਾੜ ਖੋਜ ਸੰਗਠਨ (ISRO) 2035 ਤੱਕ ਪੁਲਾੜ ਸਟੇਸ਼ਨ ਦੀ ਸਥਾਪਨਾ ਦਾ ਟੀਚਾ ਬਣਾ ਰਿਹਾ ਹੈ ਅਤੇ ਚੰਦਰਯਾਨ 4 ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਡਾਇਰੈਕਟਰ ਡਾ. ਉਨੀਕ੍ਰਿਸ਼ਨਨ ਨਾਇਰ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ-ਇਸਰੋ ਗਗਨਯਾਨ ਪ੍ਰੋਗਰਾਮ ਤਹਿਤ ਪਹਿਲਾ ਮਾਨਵ ਰਹਿਤ ਮਿਸ਼ਨ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਬੈਂਗਲੁਰੂ ਵਿੱਚ ਆਯੋਜਿਤ 8ਵੇਂ ਬੇਂਗਲੁਰੂ ਸਪੇਸ ਐਕਸਪੋ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਮਾਨਵ ਰਹਿਤ ਮਿਸ਼ਨ ਦਾ ਔਰਬਿਟਲ ਮਾਡਿਊਲ ਤਿਆਰ ਹੈ ਅਤੇ ਜਲਦੀ ਹੀ ਇਸਨੂੰ ਸ਼੍ਰੀਹਰੀਕੋਟਾ ਲਿਜਾਇਆ ਜਾਵੇਗਾ। ਪਹਿਲਾ ਗਗਨਯਾਨ ਮਿਸ਼ਨ ਇਸ ਸਾਲ ਦੇ ਅੰਤ ਵਿੱਚ ਭੇਜਿਆ ਜਾਵੇਗਾ।
ਉਨੀਕ੍ਰਿਸ਼ਨਨ ਨੇ ਕਿਹਾ ਕਿ ਹਾਲ ਹੀ ਵਿੱਚ ਮੁੜ ਵਰਤੋਂ ਯੋਗ ਲਾਂਚ ਵਾਹਨ RLV L X 02 – ਪੁਸ਼ਪਕ ਦਾ ਚਿਤਰਦੁਰਗਾ ਵਿੱਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਸੀ। ਹੁਣ ਮੁੜ ਵਰਤੋਂ ਯੋਗ ਪੁਲਾੜ ਯਾਨ ਦੇ ਪੈਰਾਸ਼ੂਟ ਪ੍ਰਣਾਲੀ ਦੀ ਜਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਬਚਣ ਦੀ ਪ੍ਰਣਾਲੀ ਦੀ ਵੀ ਜਾਂਚ ਕੀਤੀ ਗਈ ਸੀ। ਗਗਨਯਾਨ ਪ੍ਰੋਗਰਾਮ ਦੇ ਤਹਿਤ, ਇਸਰੋ ਅੰਤਿਮ ਮਨੁੱਖੀ ਮਿਸ਼ਨ ਤੋਂ ਪਹਿਲਾਂ ਤਿੰਨ ਮਾਨਵ ਰਹਿਤ ਪਰੀਖਣ ਉਡਾਣਾਂ ਦਾ ਸੰਚਾਲਨ ਕਰੇਗਾ।
ਡਾ. ਉਨੀਕ੍ਰਿਸ਼ਨਨ ਨੇ ਇਹ ਵੀ ਕਿਹਾ ਕਿ ਇਸਰੋ 2035 ਤੱਕ ਸਪੇਸ ਸਟੇਸ਼ਨ ਅਤੇ ਚੰਦਰਯਾਨ 4 ਮਿਸ਼ਨ 'ਤੇ ਵੀ ਕੰਮ ਕਰੇਗਾ। ਜਿਸ ਵਿਚ ਚੰਦਰਮਾ 'ਤੇ ਉਤਰਨ, ਨਮੂਨੇ ਇਕੱਠੇ ਕਰਨ ਅਤੇ ਧਰਤੀ 'ਤੇ ਵਾਪਸ ਆਉਣ ਦੀ ਸਮਰੱਥਾ ਹੋਵੇਗੀ।
ਗਣੇਸ਼ ਵਿਸਰਜਨ ਸ਼ੋਭਾ ਯਾਤਰਾ ਦੌਰਾਨ ਕਰ ਰਿਹਾ ਸੀ ਹੁੱਲੜਬਾਜ਼ੀ, ਪੁਲਸ ਨੇ ਰੋਕਿਆ ਤਾਂ ਚਾਕੂ ਨਾਲ ਕਰ 'ਤਾ ਹਮਲਾ
NEXT STORY