ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਹਮਾਸ ਗੁਪਤ ਸੈੱਲਾਂ ਰਾਹੀਂ ਯੂਰਪ ’ਚ ਇਕ ਸੰਚਾਲਨ ਨੈੱਟਵਰਕ ਵਿਕਸਤ ਕਰ ਰਿਹਾ ਹੈ ਜੋ ਕਮਾਂਡ ਮਿਲਣ ’ਤੇ ਕਿਸੇ ਵੀ ਸਮੇਂ ਧਮਾਕੇ ਕਰਨ ਦੇ ਸਮਰੱਥ ਹੈ।
ਮੋਸਾਦ ਨੇ ਕਿਹਾ ਕਿ ਯੂਰਪੀਨ ਸੁਰੱਖਿਆ ਸੇਵਾਵਾਂ ਨਾਲ ਸਹਿਯੋਗ ਨੇ ਹਥਿਆਰਾਂ ਦੀ ਖੋਜ, ਸ਼ੱਕੀਆਂ ਦੀ ਗ੍ਰਿਫਤਾਰੀ ਤੇ ਕਈ ਯੋਜਨਾਬੱਧ ਹਮਲਿਆਂ ਨੂੰ ਰੋਕਣ ’ਚ ਮਦਦ ਕੀਤੀ ਹੈ। ਯੂਰਪੀਨ ਭਾਈਵਾਲਾਂ ਨੇ ਇਜ਼ਰਾਈਲੀ ਤੇ ਯਹੂਦੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ’ਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ- ਆਪਣੀ ਲਾਈ ਅੱਗ ਦਾ ਸੇਕ ; ਧਮਾਕਿਆਂ ਨਾਲ ਕੰਬ ਉੱਠਿਆ ਗੁਆਂਢੀ ਮੁਲਕ ! ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਜਰਮਨੀ ਤੇ ਆਸਟ੍ਰੀਆ ਵਰਗੇ ਦੇਸ਼ਾਂ ’ਚ ਸਾਂਝੇ ਆਪ੍ਰੇਸ਼ਨਾਂ ਦੇ ਨਤੀਜੇ ਵਜੋਂ ਕਈ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਨਾਗਰਿਕਾਂ ਵਿਰੁੱਧ ਕਮਾਂਡ ’ਤੇ ਵਰਤੋਂ ਲਈ ਤਿਆਰ ਕੀਤੇ ਗਏ ਹਥਿਆਰ ਜ਼ਬਤ ਕੀਤੇ ਗਏ ਹਨ।
ਜਾਂਚ ਏਜੰਸੀਆਂ ਨੇ ਲੰਘੇ ਸਤੰਬਰ ’ਚ ਇਕ ਵੱਡੀ ਸਫਲਤਾ ਹਾਸਲ ਕੀਤੀ। ਆਸਟ੍ਰੀਆ ਦੀ ਡੀ.ਐੱਸ.ਐੱਨ. ਸੁਰੱਖਿਆ ਸੇਵਾ ਨੂੰ ਲੁਕੀਆਂ ਹੋਈਆਂ ਹੈਂਡਗਨਜ਼ ਤੇ ਧਮਾਕਾਖੇਜ਼ ਸਮੱਗਰੀ ਮਿਲੀ ਜਿਨ੍ਹਾਂ ਨੂੰ ਬਾਅਦ ’ਚ ਹਮਾਸ ਦੇ ਇਕ ਸੀਨੀਅਰ ਸਿਆਸੀ ਬਿਊਰੋ ਅਧਿਕਾਰੀ ਬਾਸੇਮ ਨਈਮ ਦੇ ਪੁੱਤਰ ਮੁਹੰਮਦ ਨਈਮ ਨਾਲ ਜੋੜਿਆ ਗਿਆ।
ਜਾਂਚਕਰਤਾ ਤੁਰਕੀ ਤੋਂ ਕੰਮ ਕਰ ਰਹੇ ਹਮਾਸ ਹਮਾਇਤੀ ਵਿਅਕਤੀਆਂ ’ਤੇ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਨ। ਜਰਮਨੀ ਦੇ ਅਧਿਕਾਰੀਆਂ ਨੇ ਨਵੰਬਰ ’ਚ ਬੁਰਹਾਨ ਅਲ-ਖਤੀਬ ਨੂੰ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੁਰਕੀ ’ਚ ਸਰਗਰਮ ਸੀ।
ਪਾਕਿ ਦੇ ਫੌਜ ਮੁਖੀ ਆਸਿਮ ਮੁਨੀਰ ਨੂੰ ਮਿਲੀ ਅਥਾਹ ਸ਼ਕਤੀ ! ਸੀਨੀਅਰ ਅਧਿਕਾਰੀਆਂ 'ਚ ਵਧਿਆ ਬਗ਼ਾਵਤ ਦਾ ਖ਼ਤਰਾ
NEXT STORY