ਨੈਸ਼ਨਲ ਡੈਸਕ- ਗੋਦਰੇਜ ਏਅਰੋਸਪੇਸ ਨੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਨੂੰ ਗਗਨਯਾਨ ਪ੍ਰਾਜੈਕਟ ਲਈ ਪਹਿਲਾ ‘ਹਿਊਮਨ-ਰੇਟਿਡ’ ਐੱਲ110 ਸਟੇਜ ਡਿਵੈਲਪਮੈਂਟ ਇੰਜਣ ਸੌਂਪ ਦਿੱਤਾ ਹੈ। ਇਹ ਇੰਜਣ ਖਾਸ ਤੌਰ ‘ਤੇ ਇਸ ਲਈ ਤਿਆਰ ਕੀਤਾ ਗਿਆ ਹੈ ਕਿ ਇਹ ਪੁਲਾੜ ਯਾਨ ਵਿਚ ਮਨੁੱਖਾਂ ਨੂੰ ਸੁਰੱਖਿਅਤ ਤਰੀਕੇ ਨਾਲ ਲੈ ਜਾ ਸਕੇ। ਗਗਨਯਾਨ ਮਿਸ਼ਨ ਦੇ ਤਹਿਤ ਪਹਿਲੀ ਬਿਨਾਂ ਮਨੁੱਖ ਵਾਲੀ ਟੈਸਟ ਫਲਾਈਟ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਦੀ ਉਮੀਦ ਹੈ, ਜਦਕਿ ਭਾਰਤ 2027 'ਚ ਆਪਣਾ ਪਹਿਲਾ ਮਨੁੱਖ ਸਮੇਤ ਪੁਲਾੜ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਗੋਦਰੇਜ ਏਂਟਰਪ੍ਰਾਈਜ਼ ਗਰੁੱਪ ਦੇ ਏਅਰੋਸਪੇਸ ਵਿਭਾਗ ਦੇ ਐਗਜ਼ਿਕਿਊਟਿਵ ਵਾਈਸ ਪ੍ਰੇਜ਼ੀਡੈਂਟ ਅਤੇ ਬਿਜ਼ਨੈੱਸ ਹੈੱਡ ਮੈਨਿਕ ਬਹਰਾਮ ਕਾਮਦੀਨ ਨੇ ਕਿਹਾ,“ਇਹ ਸਿਰਫ਼ ਇਕ ਤਕਨੀਕੀ ਉਪਲੱਬਧੀ ਨਹੀਂ, ਸਗੋਂ ਸਾਡੀ ਇਸਰੋ ਨਾਲ ਦਹਾਕਿਆਂ ਪੁਰਾਣੀ ਭਰੋਸੇਮੰਦ ਸਾਂਝ ਦੀ ਨਿਸ਼ਾਨੀ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਮਿਸ਼ਨ ਲਈ ਮਹੱਤਵਪੂਰਨ ਤਕਨਾਲੋਜੀ ਪ੍ਰਦਾਨ ਕਰਨ ਦੇ ਯੋਗ ਹਾਂ, ਜਿਸ ਨਾਲ ਪੁਲਾੜ ਖੋਜ 'ਚ ਭਾਰਤ ਦੀ ਅਗਵਾਈ ਹੋਰ ਮਜ਼ਬੂਤ ਹੋਵੇਗੀ।” ਗੋਦਰੇਜ ਗਰੁੱਪ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੰਦਰਯਾਨ ਅਤੇ ਨਿਸਾਰ ਵਰਗੇ ਮਹੱਤਵਪੂਰਨ ਮਿਸ਼ਨਾਂ ਲਈ ਉੱਚ-ਪ੍ਰਿਸੀਜ਼ਨ ਇੰਜਣ ਅਤੇ ਹਿੱਸੇ ਸਪਲਾਈ ਕਰ ਰਿਹਾ ਹੈ।
ਗਗਨਯਾਨ ਮਿਸ਼ਨ ਲਈ ‘ਹਿਊਮਨ-ਰੇਟਿਡ’ LVM-3 ਰਾਕੇਟ ਦੀ ਵਰਤੋਂ ਕੀਤੀ ਜਾਵੇਗੀ, ਜੋ ਭਾਰਤੀ ਪੁਲਾੜ ਯਾਤਰੀਆਂ ਨੂੰ “ਕਰੂ ਮਾਡਿਊਲ” ਸਮੇਤ ਧਰਤੀ ਦੀ ਜਮਾਤ 'ਚ ਲੈ ਜਾਵੇਗਾ ਅਤੇ ਸੁਰੱਖਿਅਤ ਵਾਪਸ ਲਿਆਏਗਾ। ਬਹਰਾਮ ਕਾਮਦੀਨ ਨੇ ਕਿਹਾ,“ਇਹ ਸਿਰਫ਼ ਗੋਦਰੇਜ ਲਈ ਮੀਲ ਦਾ ਪੱਥਰ ਨਹੀਂ, ਸਗੋਂ ਦੇਸ਼ ਲਈ ਮਾਣ ਦਾ ਮੌਕਾ ਹੈ। ਭਾਰਤ ਦੇ ਪਹਿਲੇ ਮਨੁੱਖ ਸਮੇਤ ਪੁਲਾੜ ਉਡਾਣ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡੇ ਲਈ ਮਾਣ ਅਤੇ ਜ਼ਿੰਮੇਵਾਰੀ ਦੋਵੇਂ ਹੈ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Delhi Blast: ਅਲ ਫਲਾਹ ਯੂਨੀਵਰਸਿਟੀ ਦੀ ਫੰਡਿੰਗ ਦੀ ED ਕਰੇਗੀ ਜਾਂਚ ! NAAC ਨੇ ਵੀ ਜਾਰੀ ਕੀਤਾ ਨੋਟਿਸ
NEXT STORY