ਬੈਂਗਲੁਰੂ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਕਾਰ ਸੈਂਸਰ ਲਈ ਦਰਾਮਦ ’ਤੇ ਨਿਰਭਰ ਰਹਿਣ ਦੀ ਬਜਾਏ ਘਰੇਲੂ ਪੱਧਰ ’ਤੇ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਸੋਮਨਾਥ ਨੇ ਬੈਂਗਲੁਰੂ ਤਕਨਾਲੋਜੀ ਸੰਮੇਲਨ ’ਚ ਆਯੋਜਿਤ ‘ਪੁਲਾੜ ਤਕਨਾਲੋਜੀ ਅਤੇ ਰੱਖਿਆ’ ਵਿਸ਼ੇ ’ਤੇ ਆਯੋਜਿਤ ਸੈਸ਼ਨ ’ਚ ਸਸਤੇ ਉਤਪਾਦਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਦੌਰਾਨ ਕਰਨਾਟਕ ਪੁਲਾੜ ਤਕਨਾਲੋਜੀ ਨੀਤੀ ਦਾ ਖਰੜਾ ਵੀ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਾਲਾਂਕਿ ਭਾਰਤ ਰਾਕੇਟ ਸੈਂਸਰ ਦੇ ਉਤਪਾਦਨ ’ਚ ਮਹੱਤਵਪੂਰਨ ਨਿਵੇਸ਼ ਕਰਦਾ ਹੈ ਪਰ ਕਾਰ ਸੈਂਸਰ ਦੀ ਉੱਚ ਉਤਪਾਦਨ ਲਾਗਤ ਕਾਰਨ ਘਰੇਲੂ ਨਿਰਮਾਣ ਘੱਟ ਵਿਹਾਰਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰ ਸੈਂਸਰ ਲਈ ਵਿਹਾਰਕਤਾ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਉਤਪਾਦਨ ਲਾਗਤ ਘੱਟ ਹੋਵੇ ਅਤੇ ਨਿਰਮਾਣ ਦਾ ਪੱਧਰ ਵਧਾਇਆ ਜਾਵੇ।
ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਉਦਯੋਗ ਜਗਤ ਨਾਲ ਵੱਧ ਤੋਂ ਵੱਧ ਸਹਿਯੋਗ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸੰਮੇਲਨ ’ਚ ਪੇਸ਼ ਨੀਤੀਗਤ ਦਖਲ ਨਾਲ ਹੱਲ ਮਿਲ ਸਕਦਾ ਹੈ।
ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਉਤਸਵ ਦੀ ਗੋਆ 'ਚ ਹੋਈ ਸ਼ਾਨਦਾਰ ਸ਼ੁਰੂਆਤ
NEXT STORY