ਨਵੀਂ ਦਿੱਲੀ, (ਭਾਸ਼ਾ)— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪਹਿਲੀ ਵਾਰ 3 ਵੱਖ-ਵੱਖ ਗ੍ਰਹਿ ਪੰਧਾਂ ਦੇ ਉਪਗ੍ਰਹਿਆਂ ਨੂੰ ਸਥਾਪਤ ਕਰਨ ਵਾਲੇ ਪੀ. ਐੱਸ. ਐੱਲ. ਵੀ. -ਸੀ 45 ਮਿਸ਼ਨ ਨੇ ਸੋਮਵਾਰ ਭਾਵ ਅੱਜ ਸਵੇਰੇ 9:27 'ਤੇ ਸਫਲ ਉਡਾਣ ਭਰੀ ਅਤੇ ਇਹ ਆਪਣੇ ਨਾਲ ਪਹਿਲੇ ਉਪਗ੍ਰਹਿ ਐਮੀ ਸੈਟ 'ਤੇ 28 ਹੋਰਨਾਂ ਵਿਦੇਸ਼ੀ ਨੈਨੋ ਉਪਗ੍ਰਹਿਆਂ ਨੂੰ ਪੁਲਾੜ 'ਚ ਲੈ ਗਿਆ। ਐਮੀਸੈਟ ਦਾ ਭਾਰ 436 ਕਿਲੋ ਹੈ। ਇਸ ਦਾ ਮਕਸਦ ਬਿਜਲਈ ਚੁੰਬਕੀ ਸਪੈਕਟਰਮ ਨੂੰ ਨਾਪਣਾ ਹੈ। ਪਹਿਲਾਂ ਇਹ ਪ੍ਰੀਖਣ 21 ਮਾਰਚ ਨੂੰ ਕੀਤਾ ਜਾਣਾ ਸੀ ਪਰ ਕੁਝ ਅੰਦਰੂਨੀ ਤਿਆਰੀਆਂ ਪੂਰੀਆਂ ਨਾ ਹੋਣ ਕਾਰਨ ਇਸ ਨੂੰ ਕੁਝ ਦਿਨ ਲਈ ਅੱਗੇ ਪਾ ਦਿੱਤਾ ਗਿਆ।
ਇਹ ਇਸਰੋ ਦੀਆਂ 3 ਗ੍ਰਹਿ ਪੰਧਾਂ ਵਾਲੀ ਪਹਿਲੀ ਮੁਹਿੰਮ ਹੈ ਅਤੇ ਚੌਥੇ ਪੜਾਅ ਦੇ ਇੰਜਣ 'ਚ ਸੂਰਜੀ ਪੈਨਲ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ।
ਦੁਸ਼ਮਣ 'ਤੇ ਨਜ਼ਰ ਰੱਖੇਗਾ ਐਮੀਸੈਟ—
ਐਮੀਸੈਟ ਸੈਟੇਲਾਈਟ ਨਾਲ ਜਾਂਚ ਏਜੰਸੀਆਂ ਨੂੰ ਦੁਸ਼ਮਣ ਦੇਸ਼ਾਂ 'ਤੇ ਬਾਜ਼ ਵਰਗੀ ਅੱਖ ਰੱਖਣ 'ਚ ਮਦਦ ਮਿਲੇਗੀ। ਐਮੀਸੈਟ ਸੈਟੇਲਾਈਟ ਦੀ ਵਰਤੋਂ ਦੁਸ਼ਮਣ ਦੇ ਰਾਡਾਰ ਦਾ ਪਤਾ ਲਗਾਉਣ, ਕਮਿਊਨੀਕੇਸ਼ਨ ਇੰਟੈਲੀਜੈਂਸ ਅਤੇ ਤਸਵੀਰਾਂ ਨੂੰ ਇਕੱਠਾ ਕਰਨ ਲਈ ਕੀਤੀ ਜਾਵੇਗੀ। ਇਲੈਕਟ੍ਰਾਨਿਕ ਸੈਟੇਲਾਈਟ ਸੁਰੱਖਿਆ ਏਜੰਸੀਆਂ ਨੂੰ ਇਹ ਪਤਾ ਲਗਾਉਣ 'ਚ ਮਦਦ ਕਰਦੇ ਹਨ ਕਿ ਉਸ ਖੇਤਰ 'ਚ ਕਿੰਨੇ ਸੈੱਲਫੋਨ ਕਿਰਿਆਸ਼ੀਲ ਹਨ।
ਅੱਜ ਤੋਂ ਬਦਲ ਜਾਣਗੇ ਰੇਲਵੇ ਦੇ ਇਹ 2 ਨਿਯਮ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
NEXT STORY