ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਯਾਨੀ ਕਿ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵੱਧ ਰਿਹਾ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਇੱਥੇ 'ਇਸਰੋ ਟੇਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ' ਵਿਚ ਸਥਿਤ 'ਮਿਸ਼ਨ ਆਪਰੇਸ਼ੰਸ ਕੰਪਲੈਕਸ' 'ਚ ਉਤਸ਼ਾਹ ਦਾ ਮਾਹੌਲ ਹੈ। ਇਸਰੋ ਨੇ 19 ਅਗਸਤ, 2023 ਨੂੰ ਲਗਭਗ 70 ਕਿਲੋਮੀਟਰ ਦੀ ਉਚਾਈ ਤੋਂ ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰੇ (LPDC) ਜ਼ਰੀਏ ਕੈਪਚਰ ਕੀਤੇ ਚੰਦਰਮਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ
ਇਸਰੋ ਨੇ ਚੰਦਰਮਾ 'ਤੇ ਭਾਰਤ ਦੇ ਤੀਜੇ ਮਿਸ਼ਨ ਦੀ ਮੰਗਲਵਾਰ ਦੁਪਹਿਰ ਨੂੰ ਤਾਜ਼ਾ ਜਾਣਕਾਰੀ ਦਿੰਦਿਆਂ ਕਿਹਾ ਮਿਸ਼ਨ ਤੈਅ ਸਮੇਂ 'ਤੇ ਹੈ। ਸਿਸਟਮਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਨਿਰਵਿਘਨ ਸਮੁੰਦਰੀ ਸਫ਼ਰ ਜਾਰੀ ਹੈ। ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ਊਰਜਾ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ!
MOX/ISTRAC 'ਤੇ ਲੈਂਡਿੰਗ ਓਪਰੇਸ਼ਨਾਂ ਦਾ ਲਾਈਵ ਟੈਲੀਕਾਸਟ 23 ਅਗਸਤ, 2023 ਨੂੰ 5 ਵਜ ਕੇ 20 ਮਿੰਟ 'ਤੇ ਸ਼ੁਰੂ ਹੋਵੇਗਾ। ਲੈਂਡਰ (ਵਿਕ੍ਰਮ) ਅਤੇ ਰੋਵਰ (ਪ੍ਰਗਿਆਨ) ਨਾਲ ਯੁਕਤ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ- ਸੁਆਗਤ ਹੈ ਦੋਸਤ! ਚੰਦਰਯਾਨ-2 ਆਰਬਿਟ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਾਲੇ ਬਣਿਆ ਸੰਪਰਕ
48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ
NEXT STORY