ਚੇਨਈ, (ਯੂ. ਐੱਨ. ਆਈ.)– ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੋਮਵਾਰ ਨੂੰ ਸ਼੍ਰੀਹਰੀਕੋਟਾ ਦੇ ਸਪੇਸਪੋਰਟ ਤੋਂ ਜੀ. ਐੱਸ. ਐੱਲ. ਵੀ.-ਐੱਫ.12, ਐੱਨ. ਵੀ. ਐੱਸ.-01 ਉਪਗ੍ਰਹਿ ਸਥਾਪਤ ਕਰੇਗਾ। ਇਹ ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵ੍ਹੀਕਲ ਮਿਸ਼ਨ ਐੱਨ. ਵੀ. ਐੱਸ.-01 ਨੈਵੀਗੇਸ਼ਨ ਉਪਗ੍ਰਹਿ ਨੂੰ ਤਾਇਨਾਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦਾ ਭਾਰ ਲਗਭਗ 2,232 ਕਿਲੋਗ੍ਰਾਮ ਹੈ। ਇਸ ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ ’ਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਦੇ ਪੰਧ ਨੂੰ ਉੱਪਰ ਉੱਚਣ ਦੀ ਤਕਨੀਕ ਦੀ ਵਰਤੋਂ ਉਪਗ੍ਰਹਿ ਨੂੰ ਮਰਜ਼ੀ ਦੇ ਪੰਧ ’ਚ ਲਿਜਾਣ ਲਈ ਕੀਤੀ ਜਾਵੇਗੀ।
ਇਸਰੋ ਦੇ ਸੂਤਰਾਂ ਨੇ ਕਿਹਾ ਕਿ ਉਪਗ੍ਰਹਿ ਨੂੰ ਲਿਜਾਣ ਵਾਲਾ 3 ਪੜਾਵਾਂ ਵਾਲਾ ਰਾਕੇਟ ਸ਼੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਸੋਮਵਾਰ ਸਵੇਰੇ ਐੱਸ. ਡੀ. ਐੱਸ. ਸੀ.-ਸ਼ਾਰ ਰੇਂਜ ਤੋਂ 10 ਵੱਜ ਕੇ 42 ਮਿੰਟ ’ਤੇ ਦਾਗਿਆ ਜਾਵੇਗਾ। ਜੀ. ਐੱਸ. ਐੱਲ. ਵੀ.-ਐੱਫ.12, ਐੱਨ. ਵੀ. ਐੱਸ.-01 ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ (ਜੀ. ਟੀ. ਓ.) ’ਚ ਤਾਇਨਾਤ ਕਰੇਗਾ। ਐੱਨ. ਵੀ. ਐੱਸ.-01 ਭਾਰਤੀ ਨਕਸ਼ੱਤਰ ਸੇਵਾਵਾਂ ਦੇ ਨਾਲ ਨੈਵੀਗੇਸ਼ਨ ਲਈ ਡਿਜ਼ਾਈਨ ਕੀਤੇ ਦੂਜੀ ਪੀੜ੍ਹੀ ਦੇ ਉਪਗ੍ਰਹਿਆਂ ਵਿਚੋਂ ਪਹਿਲਾ ਹੈ। ਇਹ ਇਸ ਸਾਲ ਦਾ ਪਹਿਲਾ ਜੀ. ਐੱਸ. ਐੱਲ. ਵੀ. ਮਿਸ਼ਨ ਹੈ।
CM ਕੇਜਰੀਵਾਲ ਨੇ ਹਸਪਤਾਲ 'ਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨਾਲ ਕੀਤੀ ਮੁਲਾਕਾਤ
NEXT STORY