ਨਵੀਂ ਦਿੱਲੀ- ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਘਰ ਵਿਚੋਂ ਮਿਲੀ ਬੇਹਿਸਾਬ ਨਕਦੀ ਦਾ ਮਾਮਲਾ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਓਡੀਸ਼ਾ ਸਥਿਤ ਬੋਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੇ ਖਿਲਾਫ ਇਨਕਮ ਟੈਕਸ ਵਿਭਾਗ ਦੀ ਤਲਾਸ਼ੀ ਦੌਰਾਨ ਹੁਣ ਤੱਕ 225 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਬੇਹਿਸਾਬ ਨਕਦੀ ਨੂੰ ਲੈ ਕੇ ਭਾਜਪਾ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਧੀਰਜ ਸ਼ਾਹੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮਰਾਂਡੀ ਮੁਤਾਬਕ ਸਾਹੂ ਖਿਲਾਫ਼ FIR ਦਰਜ ਹੋਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ- ਦਾਜ 'ਚ ਸੋਨਾ ਤੇ ਜ਼ਮੀਨ ਨਹੀਂ ਮਿਲਿਆ ਤਾਂ ਤੋੜਿਆ ਰਿਸ਼ਤਾ, ਰੁਆ ਦੇਵੇਗਾ ਮਹਿਲਾ ਡਾਕਟਰ ਦਾ ਸੁਸਾਈਡ ਨੋਟ
ਨੋਟ ਗਿਣਨ 'ਚ ਲੱਗੀਆਂ 3 ਦਰਜਨ ਤੋਂ ਵੱਧ ਮਸ਼ੀਨਾਂ
ਮਰਾਂਡੀ ਨੇ ਕਿਹਾ ਕਿ ਇੰਨੀ ਵੱਡੀ ਨਕਦੀ ਦੀ ਬਰਾਮਦਗੀ ਹੈਰਾਨ ਕਰ ਦੇਣ ਵਾਲੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਕਦੀ ਦਾ ਕਾਂਗਰਸ ਦੀ ਸੀਨੀਅਰ ਅਗਵਾਈ ਦੇ ਨਾਲ-ਨਾਲ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਵੀ ਸਬੰਧ ਹਨ। ਓਧਰ ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਰਕਮ ਗਿਣਨ ਲਈ 3 ਦਰਜਨ ਤੋਂ ਵੱਧ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਾਈਆਂ ਹਨ। ਮਸ਼ੀਨਾਂ ਦੀ ਸੀਮਤ ਸਮਰੱਥਾ ਦੀ ਵਜ੍ਹਾ ਤੋਂ ਬੇਹਿਸਾਬ ਰਕਮ ਨੂੰ ਗਿਣਨ ਵਿਚ ਸਮਾਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਅਤੇ ਦਿੱਲੀ ਪੁਲਸ ਵਿਚਾਲੇ ਮੁਕਾਬਲਾ, ਦੋ ਸ਼ੂਟਰ ਗ੍ਰਿਫ਼ਤਾਰ
ਅਲਮਾਰੀਆਂ 'ਚ ਰੱਖੀ ਗਈ ਵੱਡੀ ਰਕਮ
ਅਧਿਕਾਰੀਆਂ ਨੇ ਦੱਸਿਆ ਕਿ ਅਲਮਾਰੀਆਂ 'ਚ ਰੱਖੀਆਂ 200 ਕਰੋੜ ਰੁਪਏ ਦੀ ਨਕਦੀ ਓਡੀਸ਼ਾ ਦੇ ਬੋਲਾਂਗੀਰ ਜ਼ਿਲ੍ਹੇ 'ਚ ਡਿਸਟਿਲਰੀ ਸਮੂਹ ਦੇ ਕੰਪਲੈਕਸ ਤੋਂ ਬਰਾਮਦ ਕੀਤੀ ਗਈ ਹੈ, ਜਦਕਿ ਬਾਕੀ ਰਕਮ ਓਡੀਸ਼ਾ ਦੇ ਸੰਬਲਪੁਰ ਅਤੇ ਸੁੰਦਰਗੜ੍ਹ, ਝਾਰਖੰਡ ਦੇ ਬੋਕਾਰੋ ਅਤੇ ਰਾਂਚੀ ਵਰਗੀਆਂ ਹੋਰ ਥਾਵਾਂ ਤੋਂ ਬਰਾਮਦ ਕੀਤੀ ਗਈ। ਕੁਝ ਰਕਮ ਕੋਲਕਾਤਾ ਤੋਂ ਵੀ ਮਿਲੀ ਹੈ।
ਇਹ ਵੀ ਪੜ੍ਹੋ- 40 ਮਿੰਟਾਂ 'ਚ ਕਾਸ਼ੀ ਤੋਂ ਅਯੁੱਧਿਆ ਪਹੁੰਚਣਗੇ ਸ਼ਰਧਾਲੂ, ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ
PM ਨਰਿੰਦਰ ਮੋਦੀ ਨੇ ਵੀ ਕਾਂਗਰਸ 'ਤੇ ਕੱਸਿਆ ਤੰਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਹਿੰਦੀ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਝਾਰਖੰਡ ਤੋਂ ਕਾਂਗਰਸ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਤੋਂ ਇਕ ਕਾਰੋਬਾਰੀ ਸਮੂਹ ਦੇ ਵੱਖ-ਵੱਖ ਟਿਕਾਣਿਆਂ ਤੋਂ ਇਨਕਮ ਟੈਕਸ ਵਿਭਾਗ ਨੇ 200 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਕ ਪੋਸਟ ਵਿਚ ਲਿਖਿਆ ਕਿ ਦੇਸ਼ ਵਾਸੀ ਇਨ੍ਹਾਂ ਨੋਟਾਂ ਦੇ ਢੇਰ ਨੂੰ ਵੇਖੋ ਅਤੇ ਫਿਰ ਇਨ੍ਹਾਂ ਨੇਤਾਵਾਂ ਦੇ ਈਮਾਨਦਾਰੀ ਦੇ ਭਾਸ਼ਣਾਂ ਨੂੰ ਸੁਣੋ। ਜਨਤਾ ਤੋਂ ਜੋ ਲੁੱਟਿਆ ਹੈ, ਉਸ ਦਾ ਇਕ-ਇਕ ਪੈਸਾ ਵਾਪਸ ਕਰਨਾ ਪਵੇਗਾ, ਇਹ ਮੋਦੀ ਦੀ ਗਾਰੰਟੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦਾ GDP ਵਾਧਾ ਪਿਛਲੇ 10 ਸਾਲਾਂ ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਪ੍ਰਤੀਬਿੰਬ : PM ਮੋਦੀ
NEXT STORY