ਵਾਸ਼ਿੰਗਟਨ: ਹਿਮਾਲਿਆ ਤੋਂ ਲੈ ਕੇ ਦੱਖਣੀ ਚੀਨ ਸਾਗਰ ਤੱਕ ਹਿੰਦ ਪ੍ਰਸ਼ਾਂਤ ਸਾਗਰ ਤੱਕ ਚੀਨ ਦੇ ਵੱਧਦੇ ਆਕਰਮਕ ਵਿਵਹਾਰ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਹ ਪਹਿਲਾਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਭਾਰਤ ਵਰਗੇ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰਾਂਗੇ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਕਵਾਡ ਦੇਸ਼ਾਂ ਭਾਰਤ, ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਦੇ ਨਾਲ ਸ਼ਿਖਰ ਸੰਮੇਲਨ ਦੇ ਬਾਰੇ 'ਚ ਫਿਲਹਾਲ ਕੋਈ ਯੋਜਨਾ ਨਹੀਂ ਹੈ ਪਰ ਭਵਿੱਖ 'ਚ ਕੁਝ ਵੀ ਹੋ ਸਕਦਾ ਹੈ। ਅਮਰੀਕਾ ਦਾ ਇਹ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪਿਓ ਅਤੇ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਅਗਲੇ ਹਫਤੇ ਭਾਰਤ ਦੇ ਦੌਰੇ 'ਤੇ ਆਉਣ ਵਾਲੇ ਹਨ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪਿਓ ਅਗਲੇ ਹਫਤੇ ਤੀਜੀ ਵਾਰ ਭਾਰਤ-ਅਮਰੀਕਾ ਟੂ ਪਲੱਸ ਟੂ ਵਾਰਤਾ ਦੇ ਲਈ ਨਵੀਂ ਦਿੱਲੀ ਆਉਣਗੇ। ਇਹ ਇਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਉਨ੍ਹਾਂ ਦੀ ਦੂਜੀ ਏਸ਼ੀਆ ਯਾਤਰਾ ਹੈ। ਭਾਰਤ ਦੇ ਇਲਾਵਾ ਉਹ ਮਾਲਦੀਵ, ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਵੀ ਜਾਣਗੇ। ਦੱਸ ਦੇਈਏ ਕਿ ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਟਰੰਪ ਸਰਕਾਰ ਦੀ ਆਖਿਰੀ ਸਭ ਤੋਂ ਵੱਡੀ ਡਿਪਲੋਮੈਂਟ ਗੱਲਬਾਤ ਹੋਵੇਗੀ। ਇਸ ਦੋ ਦਿਨਾਂ ਗੱਲਬਾਤ 'ਚ ਭਾਰਤ ਅਤੇ ਅਮਰੀਕਾ ਦੇ ਟਾਪ-ਚਾਰ ਕੈਬਨਿਟ ਮੰਤਰੀ ਹਿੱਸਾ ਲੈਣਗੇ। ਇਸ ਮੀਟਿੰਗ 'ਚ ਦੋਵਾਂ ਦੇਸ਼ਾਂ ਦੇ ਸੰਬੰਧੀ ਅਗਲੇ ਚਾਰ ਸਾਲ ਲਈ ਆਧਾਰਸ਼ਿਲਾ ਰੱਖੇ ਜਾਣ ਦੀ ਸੰਭਾਵਨਾ ਹੈ, ਭਾਵੇਂ ਹੀ ਚੋਣਾਂ ਕੋਈ ਵੀ ਜਿੱਤੇ।
ਵਾਸ਼ਿੰਗਟਨ ਡੀਸੀ 'ਚ ਫਾਰੇਨ ਪ੍ਰੈੱਸ ਸੈਂਟਰ ਵੱਲੋਂ ਆਯੋਜਤ 'ਕਾਨਫ੍ਰੈਂਸ ਕਾਲ' ਦੇ ਦੌਰਾਨ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਹਿਮਾਲਿਆ ਤੋਂ ਲੈ ਕੇ ਦੱਖਣੀ ਚੀਨ ਸਾਗਰ ਤੱਕ ਹਿੰਦ-ਪ੍ਰਸ਼ਾਂਤ 'ਚ ਚੀਨ ਦੇ ਵੱਧਦੇ ਆਕਰਮਕ ਵਿਵਹਾਰ ਦੇ ਕਾਰਨ ਸਾਡੇ ਲਈ ਸਮਾਨ ਸੋਚ ਰੱਖਣ ਵਾਲੇ ਭਾਰਤ ਵਰਗੇ ਸਾਂਝੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਕੌਮਾਂਤਰੀ ਵਿਕਾਸ ਵਿੱਤ ਸਹਿਯੋਗ (ਯੂ.ਆਈ.ਡੀ.ਐੱਫ.ਸੀ.) ਨੇ ਭਾਰਤ 'ਚ ਨਿਵੇਸ਼ ਪ੍ਰਾਜੈਕਟਾਂ 'ਚ 50 ਕਰੋੜ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਜਤਾਈ ਹੈ ਅਤੇ ਹਾਲ ਹੀ 'ਚ ਮੁੰਬਈ 'ਚ ਇਕ ਪ੍ਰਬੰਧ ਨਿਰਦੇਸ਼ਕ ਨੂੰ ਨਿਯੁਕਤ ਕੀਤਾ ਹੈ ਜੋ ਭਾਰਤ ਅਤੇ ਹੋਰ ਖੇਤਰ 'ਚ ਨਿਵੇਸ਼ ਨੂੰ ਵਿਸਤਾਰ ਦੇਣ 'ਚ ਮਦਦ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦਾ ਟੀਕਾ ਵਿਕਸਿਤ ਕਰਨ ਦੀ ਸਾਂਝੀ ਕੋਸ਼ਿਸ਼ ਵਰਣਨਯੋਗ ਪ੍ਰਗਤੀ ਦੇ ਨਾਲ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਛੇ ਤੋਂ ਜ਼ਿਆਦਾ ਅਮਰੀਕੀ ਕੰਪਨੀਆਂ ਅਤੇ ਸੰਸਥਾਨ 'ਸੀਰਮ ਇੰਸਟੀਚਿਊਟ ਆਫ ਇੰਡੀਆ' ਵਰਗੇ ਭਾਰਤੀ ਸਾਂਝੇਦਾਰਾਂ ਦੇ ਨਾਲ ਮਿਲ ਕੇ ਟੀਕਾ ਲੱਭਣ ਦੀ ਕੇ ਹਨ।
ਭਾਰਤ ਨਾਲ ਤਣਾਅ ਦੌਰਾਨ ਅਰੁਣਾਚਲ ਪ੍ਰਦੇਸ਼ ਦੇ CM ਦੀ ਚੀਨ ਨੂੰ ਚਿਤਾਵਨੀ, ਕਿਹਾ-'ਇਹ 1962 ਨਹੀਂ 2020 ਹੈ'
NEXT STORY