ਨਵੀਂ ਦਿੱਲੀ - ਜਿਵੇਂ-ਜਿਵੇਂ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਦਾ ਕੰਮ ਪੂਰਾ ਹੁੰਦਾ ਜਾ ਰਿਹਾ ਹੈ। ਉਸੇ ਗਤੀ ਨਾਲ ਦੇਸ਼ ਭਰ ਦੇ ਸ਼ਰਧਾਲੂਆਂ ਵਿਚ ਉਤਸ਼ਾਹ ਵੀ ਵਧਦਾ ਹੀ ਜਾ ਰਿਹਾ ਹੈ। ਦੁਨੀਆ ਭਰ ਵਿਚ ਸ਼ਰਧਾਲੂ ਭਗਵਾਨ ਰਾਮ ਦੇ ਆਉਣ ਦੀ ਖ਼ੁਸ਼ੀ ਮਨਾ ਰਹੇ ਹਨ ਅਤੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਸ਼ਰਧਾ ਦਿਖਾ ਰਹੇ ਹਨ। ਸਮਾਗਮ ਵਿਚ ਦੇਸ਼ ਦੇ ਲਗਭਗ 4000 ਸਾਧੂ-ਸੰਤਾਂ ਸਮੇਤ ਲਗਭਗ 8000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਇਸ ਮਹੀਨੇ ਹੋਣ ਵਾਲੇ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਮੰਦਿਰ ਅਤੇ ਸ਼ਰਧਾਲੂਆਂ ਦੀ ਸੁਰੱਖ਼ਿਆ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸੁਰੱਖ਼ਿਆ ਵਿਵਸਥਾ ਨੂੰ ਬਣਾਏ ਰੱਖਣ ਲਈ ਪ੍ਰਵੇਸ਼ ਸਬੰਧੀ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਦੀ ਪਾਲਣਾ ਹਰੇਕ ਸ਼ਰਧਾਲੂ ਲਈ ਲਾਜ਼ਮੀ ਹੋਵੇਗੀ। ਇਸ ਤੋਂ ਬਾਅਦ ਹੀ ਮੰਦਰ ਵਿੱਚ ਪ੍ਰਵੇਸ਼ ਮਿਲੇਗਾ।
ਇਹ ਵੀ ਪੜ੍ਹੋ : ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ
ਸੁਰੱਖਿਆ ਲਈ ਸਖ਼ਤ ਇੰਤਜ਼ਾਮ
ਰਾਮ ਜਨਮ ਭੂਮੀ ਦੀ ਚੌਵੀ ਘੰਟੇ ਸੁਰੱਖਿਆ ਲਈ ਹਾਈਟੈਕ ਉਪਕਰਨ ਲਗਾਏ ਗਏ ਹਨ। ਹਾਈ-ਟੈਕ ਯੰਤਰਾਂ ਨਾਲ ਜਨਮਭੂਮੀ ਮਾਰਗ ਦੀ ਨਿਗਰਾਨੀ ਕੀਤੀ ਜਾਵੇਗੀ। ਉਸ ਦਿਨ ਹਰ ਕਿਸੇ ਨੂੰ ਰਾਮ ਮੰਦਰ 'ਚ ਨਹੀਂ ਆਉਣ ਦਿੱਤਾ ਜਾਵੇਗਾ। ਮੰਦਰ ਦੇ ਖੇਤਰ ਵਿੱਚ ਦਾਖ਼ਲ ਹੋਣ ਮੰਦਰ ਟਰੱਸਟ ਦਾ ਸੱਦਾ ਪੱਤਰ ਹੋਣਾ ਲਾਜ਼ਮੀ ਹੈ। ਜਿਨ੍ਹਾਂ ਲੋਕਾਂ ਕੋਲ ਸੱਦਾ ਪੱਤਰ ਨਹੀਂ ਹੈ ਜਾਂ ਜਿਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਉਨ੍ਹਾਂ ਨੂੰ ਉਸ ਦਿਨ ਅਯੁੱਧਿਆ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਭਾਵ ਸੱਦਾ ਪੱਤਰ ਅਤੇ ਡਿਊਟੀ ਪਾਸ ਵਾਲੇ ਹੀ ਅਯੁੱਧਿਆ ਵਿਚ ਦਾਖ਼ਲ ਹੋ ਸਕਣਗੇ।
ਇਹ ਵੀ ਪੜ੍ਹੋ : ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ
22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਮੁੱਖ ਗੱਲਾਂ
- ਅਯੁੱਧਿਆ 'ਚ 22 ਜਨਵਰੀ 2024 ਨੂੰ ਦੁਪਹਿਰ 12:15 ਵਜੇ ਹੋਵੇਗੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਸ਼ੁਰੂਆਤ।
- ਭਗਵਾਨ ਰਾਮ ਮੰਦਰ ਵਿੱਚ ਦੁਪਹਿਰ 12:15 ਤੋਂ 12:45 ਵਜੇ ਤੱਕ ਬਿਰਾਜਮਾਨ ਹੋਣਗੇ।
- ਰਾਮ ਲੱਲਾ ਆਰਤੀ ਦਿਨ ਵਿੱਚ ਤਿੰਨ ਵਾਰ ਨਿਰਧਾਰਤ ਕੀਤੀ ਜਾਂਦੀ ਹੈ। ਸ਼ਰਧਾਲੂ ਸਵੇਰੇ 6:30 ਵਜੇ, ਦੁਪਹਿਰ 12:00 ਵਜੇ ਅਤੇ ਸ਼ਾਮ 7:30 ਵਜੇ ਆਰਤੀ ਵਿੱਚ ਹਿੱਸਾ ਲੈ ਸਕਦੇ ਹਨ। ਇਸ ਲਈ ਟਰੱਸਟ ਦੁਆਰਾ ਬਣਾਏ ਗਏ ਪਾਸ ਦੀ ਲੋੜ ਹੈ ਜਿਸ ਲਈ ਤੁਹਾਨੂੰ ID ਪਰੂਫ਼ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ।
- ਸਵੇਰੇ 11.00 ਵਜੇ ਤੋਂ ਪਹਿਲਾਂ ਸਮਾਗਮ ਵਾਲੀ ਥਾਂ 'ਤੇ ਕਰਨਾ ਹੋਵੇਗਾ ਪ੍ਰਵੇਸ਼
- ਜਾਣਕਾਰੀ ਅਨੁਸਾਰ ਸਮਾਗਮ 'ਚ ਬੁਲਾਏ ਗਏ ਸਾਰੇ ਮਹਿਮਾਨਾਂ ਲਈ ਆਧਾਰ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ।
- ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਸੰਤ-ਮਹਾਂਪੁਰਸ਼ ਆਪਣੇ ਨਾਲ ਕਮੰਡਲ, ਚਰਨ ਪਾਦੁਕਾ, ਥੈਲਾ, ਨਿੱਜੀ ਪੂਜਾ ਲਈ ਠਾਕੁਰ ਜੀ, ਸਿੰਘਾਸਨ ਅਤੇ ਛਤਰ ਆਦਿ ਨਹੀਂ ਲੈ ਕੇ ਆ ਸਕਣਗੇ। ਅਜਿਹੀਆਂ ਵਸਤੂਆਂ ਲਈ ਲਾਕਰ ਬਣਾਏ ਗਏ ਹਨ ਜਿਥੇ ਸ਼ਰਧਾਲੂ ਆਪਣਾ ਸਮਾਨ ਰੱਖ ਸਕਦੇ ਹਨ।
- ਉਸ ਵਿਅਕਤੀ ਨੂੰ ਹੀ ਮੰਦਰ 'ਚ ਦਾਖਲ ਹੋਣ ਦਿੱਤਾ ਜਾਵੇਗਾ, ਜਿਸ ਦਾ ਨਾਂ ਸੱਦਾ ਪੱਤਰ 'ਤੇ ਹੈ। ਸੇਵਕ ਜਾਂ ਚੇਲੇ ਨਾਲ ਨਹੀਂ ਜਾ ਸਕਣਗੇ।
- ਮੋਬਾਈਲ, ਪਰਸ, ਈਅਰ ਫ਼ੋਨ, ਰਿਮੋਟ ਵਾਲੀ ਚਾਬੀ ਸਮੇਤ ਕੋਈ ਵੀ ਇਲੈਕਟ੍ਰਾਨਿਕ ਗੈਜੇਟ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
- ਰਾਮ ਮੰਦਰ ਦੇ ਮੁੱਖ ਮੇਜ਼ਬਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਦਰ ਪਰਿਸਰ ਤੋਂ ਬਾਹਰ ਜਾਣ ਤੋਂ ਬਾਅਦ ਹੀ ਸੰਤਾਂ ਜਾਂ ਮਹਿਮਾਨਾਂ ਨੂੰ ਰਾਮ ਲਾਲਾ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
- ਭਾਰਤੀ ਪਰੰਪਰਾ ਮੁਤਾਬਕ ਹੀ ਕੱਪੜੇ ਪਾ ਕੇ ਹੀ ਰਾਮ ਮੰਦਰ ਕੰਪਲੈਕਸ ਵਿਚ ਸ਼ਾਮਲ ਹੋਣ ਦੀ ਆਗਿਆ ਹੋਵੇਗੀ।
- ਪੁਰਸ਼ ਧੋਤੀ, ਗਮਚਾ, ਕੁੜਤਾ-ਪਜਾਮਾ ਅਤੇ ਔਰਤਾਂ ਸਲਵਾਰ ਸੂਟ ਜਾਂ ਸਾੜ੍ਹੀ ਪਾ ਕੇ ਪ੍ਰਵੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
ਇਹ ਵੀ ਪੜ੍ਹੋ : ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਕੋਰੋਨਾ ਦੇ 475 ਨਵੇਂ ਮਾਮਲੇ ਆਏ ਸਾਹਮਣੇ, 6 ਮਰੀਜ਼ਾਂ ਦੀ ਹੋਈ ਮੌਤ
NEXT STORY