ਨਵੀਂ ਦਿੱਲੀ (ਵਾਰਤਾ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਕਿਹਾ ਕਿ ਮੀਡੀਆ ਦੇ ਕੁਝ ਲੋਕ ਸਿਰਫ਼ ਇਕ ਵਿਅਕਤੀ ਦਾ ਚਿਹਰਾ ਦਿਖਾ ਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰਦੇ ਹਨ ਪਰ ਜੇਕਰ ਇਨ੍ਹਾਂ ਪੱਤਰਕਾਰਾਂ ਨਾਲ ਕਦੇ ਬੇਇਨਸਾਫ਼ੀ ਹੋਵੇਗੀ ਤਾਂ ਉਹ ਹਮੇਸ਼ਾ ਉਨ੍ਹਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ। ਰਾਹੁਲ ਨੇ ਕਿਹਾ ਕਿ ਜਿਹੜੇ ਪੱਤਰਕਾਰ ਵਿਰੋਧੀ ਧਿਰ ਦੀ ਗੱਲ ਨੂੰ ਦਬਾਉਂਦੇ ਹਨ, ਅਸਲ ਵਿੱਚ ਉਹ ਲੋਕਾਂ ਦੇ ਮੁੱਦਿਆਂ ਨੂੰ ਦਬਾਉਣ ਦਾ ਕੰਮ ਕਰਦੇ ਹਨ ਪਰ ਜਿਸ ਵਿਅਕਤੀ ਦਾ ਚਿਹਰਾ ਉਹ ਦਿਖਾਉਂਦੇ ਰਹਿੰਦੇ ਹਨ, ਉਹ ਕਦੇ ਵੀ ਉਨ੍ਹਾਂ ਦੀ ਆਵਾਜ਼ ਨਹੀਂ ਉਠਾਉਂਦੇ।
ਰਾਹੁਲ ਗਾਂਧੀ ਨੇ ਟਵੀਟ ਕੀਤਾ,‘‘ਦੁੱਖ! ਮੀਡੀਆ ਦੇ ਕਈ ਸਾਥੀ ਸਿਰਫ ਇਕ ਵਿਅਕਤੀ ਦਾ ਚਿਹਰਾ ਦਿਖਾਉਂਦੇ ਹਨ, ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹਨ-ਇਸ ਨੂੰ ਜਨਤਾ ਤੱਕ ਪਹੁੰਚਣ ਨਹੀਂ ਦਿੰਦੇ ਹਨ। ਕੀ ਉਸ ਵਿਅਕਤੀ ਨੇ ਕਦੇ ਤੁਹਾਡੇ ਲਈ ਆਵਾਜ਼ ਉਠਾਈ ਹੈ? ਤੁਹਾਨੂੰ ਜੋ ਵੀ ਸਹੀ ਲੱਗੇ ਉਹ ਕਰੋ ਪਰ ਜੇਕਰ ਤੁਹਾਡੇ ਨਾਲ ਬੇਇਨਸਾਫੀ-ਹਿੰਸਾ ਹੁੰਦੀ ਹੈ ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸੀ, ਭਵਿੱਖ ਵਿੱਚ ਵੀ ਤੁਹਾਡੇ ਨਾਲ ਰਹਾਂਗਾ।’’ ਇਸ ਦੇ ਨਾਲ ਹੀ ਉਨ੍ਹਾਂ ਪੂਰੀ ਦੁਨੀਆ ਦੇ ਪੱਤਰਕਾਰਾਂ ਦੇ ਹਾਲਾਤ ’ਤੇ ਨਜ਼ਰ ਰੱਖਣ ਵਾਲੀ ਇਕ ਅਮਰੀਕੀ ਸੰਸਥਾ ਦੀ ਰਿਪੋਰਟ ਦੀ ਕਲਿਪਿੰਗ ਪੋਸਟ ਕੀਤੀ ਹੈ, ਜਿਸ ਵਿੱਚ ਭਾਰਤ ਨੂੰ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਦੱਸਿਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2021 ਵਿੱਚ ਭਾਰਤ ’ਚ 4 ਪੱਤਰਕਾਰ ਮਾਰੇ ਗਏ ਅਤੇ ਉਨ੍ਹਾਂ ’ਤੇ 228 ਹਮਲੇ ਹੋਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮਹਿੰਗਾਈ ਘੱਟ ਕਰਨ ਲਈ ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, 7 Commodities ਦੀ ਟ੍ਰੇਡਿੰਗ 'ਤੇ ਰੋਕ
NEXT STORY