ਬਿਜ਼ਨੈੱਸ ਡੈਸਕ : ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਵਿੱਤ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਕਮੋਡਿਟੀ ਐਕਸਚੇਂਜ (Commodities Exchange) 'ਤੇ ਕਣਕ, ਛੋਲੇ, ਚੌਲ, ਸਰੋਂ, ਸੋਇਆਬੀਨ, ਪਾਮ ਆਇਲ (Palm Oil) ਅਤੇ ਮੂੰਗ ਦੇ ਵਾਅਦਾ ਕਾਰੋਬਾਰ (Forward Trading) 'ਤੇ ਇਕ ਸਾਲ ਲਈ ਰੋਕ ਲਾ ਦਿੱਤੀ ਹੈ। ਵਿੱਤ ਮੰਤਰਾਲੇ ਨੇ ਸੇਬੀ ਦੇ ਇਹ ਹੁਕਮ ਜਾਰੀ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪੁੱਜੇ 'ਬਲਬੀਰ ਸਿੰਘ ਰਾਜੇਵਾਲ' ਨੇ ਚੋਣਾਂ ਨੂੰ ਲੈ ਕੇ ਦਿੱਤਾ ਇਹ ਬਿਆਨ
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਹੋਲਸੇਲ ਮਹਿੰਗਾਈ ਦੀ ਦਰ 14.23 ਫ਼ੀਸਦੀ ਨੂੰ ਪਾਰ ਕਰ ਗਈ ਸੀ ਅਤੇ ਮਹਿੰਗਾਈ ਦੀ ਇਸ ਵੱਡੀ ਦਰ 'ਚ ਖ਼ਾਸ ਤੌਰ 'ਤੇ ਖਾਣ ਵਾਲੇ ਤੇਲਾਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਨਾਲ ਕਣਕ, ਚੌਲ ਅਤੇ ਮੂੰਗ ਦੀਆਂ ਕੀਮਤਾਂ 'ਚ ਵੀ ਬੇਹਿਸਾਬੀਆਂ ਵੱਧ ਰਹੀਆਂ ਸਨ। ਖਾਧ ਪਦਾਰਥਾਂ ਦੀ ਮਹਿੰਗਾਈ ਦਾ ਇਕ ਵੱਡਾ ਕਾਰਨ Future Exchange 'ਤੇ ਇਨ੍ਹਾਂ ਦਾ ਕਾਰੋਬਾਰ ਵੀ ਹੁੰਦਾ ਹੈ।
ਇਹ ਵੀ ਪੜ੍ਹੋ : ਬੇਅਦਬੀ ਮੁੱਦੇ 'ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ, 'ਬੇਅਦਬੀ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਫ਼ਾਹਾ ਲਾ ਦੇਣਾ ਚਾਹੀਦੈ
ਵਾਅਦਾ ਕਾਰੋਬਾਰ 'ਚ ਕਾਲਪਨਿਕ ਤਰੀਕੇ ਨਾਲ ਖਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਦਾ ਅਸਰ ਸਪੋਰਟ ਮਾਰਕਿਟ 'ਤੇ ਵੀ ਪੈਂਦਾ ਹੈ ਅਤੇ ਆਮ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਹਨ। ਇਸ ਮਹਿੰਗਾਈ 'ਤੇ ਰੋਕ ਲਈ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਅਤੇ ਇਸ ਤੋਂ ਬਾਅਦ ਮਹਿੰਗਾਈ 'ਤੇ ਰੋਕ ਲੱਗਣ ਦੀ ਉਮੀਦ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਅਪਮਾਨ ਕਰਨ ’ਤੇ ਕਰਨਾਟਕ ਦੇ ਮੁੱਖ ਮੰਤਰੀ ਵਿਰੁੱਧ ਪ੍ਰਦਰਸ਼ਨ
NEXT STORY