ਗੁਰੂਗ੍ਰਾਮ (ਹਰਿਆਣਾ)- ਗੁਰੂਗ੍ਰਾਮ ਦੇ ਇਕ ਜੋੜੇ ਨੇ IVF ਸੈਂਟਰ 'ਤੇ ਬੱਚੇ ਬਦਲਣ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਉਦੋਂ ਲਗਾਇਆ ਗਿਆ ਜਦੋਂ DNA ਟੈਸਟ ਬੱਚਿਆਂ ਨਾਲ ਮੈਚ ਨਹੀਂ ਹੋ ਸਕਿਆ। ਪੀੜਤ ਜੋੜੇ ਰਾਹੁਲ ਰਾਠੌੜ ਅਤੇ ਮੀਨੂ ਰਾਠੌੜ ਨੇ ਇਸ ਮਾਮਲੇ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਰਾਹੁਲ ਰਾਠੌੜ ਨੇ ਦੱਸਿਆ ਕਿ IVF ਪ੍ਰਕਿਰਿਆ ਗ੍ਰੇਟਰ ਕੈਲਾਸ਼ ਦੇ ਇਕ ਫਰਟੀਲਿਟੀ ਕਲੀਨਿਕ 'ਚ ਕੀਤੀ ਗਈ ਸੀ। ਉਨ੍ਹਾਂ ਅਨੁਸਾਰ 14 ਮਈ ਨੂੰ ਭਰੂਣ (embryo) ਟਰਾਂਸਫਰ ਕੀਤੇ ਗਏ ਸਨ। ਰਾਠੌੜ ਨੇ ਕਿਹਾ ਕਿ 5 ਜਨਵਰੀ ਨੂੰ ਬੱਚਿਆਂ ਦੇ ਜਨਮ ਤੋਂ ਬਾਅਦ ਸ਼ੱਕ ਪੈਦਾ ਹੋਇਆ, ਕਿਉਂਕਿ ਬੱਚਿਆਂ ਦੀ ਸ਼ਕਲ ਪਰਿਵਾਰ 'ਚ ਕਿਸੇ ਨਾਲ ਮੈਚ ਨਹੀਂ ਹੋ ਰਹੀ ਸੀ। ਇਸ ਤੋਂ ਬਾਅਦ ਜੋੜੇ ਨੇ ਡੀਐੱਨਏ ਟੈਸਟ ਕਰਵਾਇਆ, ਜਿਸ 'ਚ ਉਨ੍ਹਾਂ ਦੇ ਦਾਅਵੇ ਅਨੁਸਾਰ ਮਾਤਾ ਅਤੇ ਪਿਤਾ ਦੋਵਾਂ ਨਾਲ ਡੀਐੱਨਏ ਮੈਚ ਨਹੀਂ ਹੋਇਆ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 7 ਜਨਵਰੀ ਨੂੰ ਇਸ ਮੁੱਦੇ 'ਤੇ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਬਾਅਦ 'ਚ ਫਰਵਰੀ 'ਚ ਕੇਂਦਰੀ ਸਿਹਤ ਮੰਤਰਾਲਾ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਮਾਰਚ 'ਚ ਸੂਬੇ ਦੇ ਅਸਿਸਟੇਡ ਰਿਪ੍ਰੋਡਕਟਿਵ ਤਕਨਾਲੋਜੀ (ਏਆਰਟੀ) ਵਿਭਾਗ ਨਾਲ ਸੰਪਰਕ ਕੀਤਾ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਰਾਠੌੜ ਅਨੁਸਾਰ, ਲਗਭਗ 3 ਮਹੀਨਿਆਂ ਤੱਕ ਅਧਿਕਾਰੀਆਂ ਅਤੇ ਪੁਲਸ ਨਾਲ ਵਾਰ-ਵਾਰ ਸੰਪਰਕ ਦੇ ਬਾਵਜੂਦ ਐੱਫਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲਾ ਅਦਾਲਤ ਦੇ ਦਖ਼ਲ ਤੋਂ ਬਾਅਦ ਹੀ ਅੱਗੇ ਵਧਿਆ। ਲਗਭਗ ਤਿੰਨ ਮਹੀਨਿਆਂ ਤੱਕ ਅਸੀਂ ਐੱਫਆਈਆਰ ਦਰਜ ਕਰਵਾਉਣ ਲਈ ਅਧਿਕਾਰੀਆਂ ਅਤੇ ਪੁਲਸ ਵਿਭਾਗ ਕੋਲ ਜਾਂਦੇ ਰਹੇ ਪਰ ਐੱਫਆਈਆਰ ਦਰਜ ਨਹੀਂ ਕੀਤੀ ਗਈ। ਆਖ਼ਰਕਾਰ ਅਦਾਲਤ ਨੇ ਦਖ਼ਲ ਦਿੱਤਾ ਅਤੇ ਕੋਰਟ ਦੇ ਨਿਰਦੇਸ਼ 'ਤੇ ਐੱਫਆਈ ਆਰ ਦਰਜ ਕੀਤੀ ਗਈ। ਹਾਲਾਂਕਿ ਅਗੇਲ ਹੀ ਦਿਨ ਜਾਂਚ 'ਤੇ ਰੋਕ ਲਗਾ ਦਿੱਤੀ ਗਈ।''
ਉਨ੍ਹਾਂ ਦੋਸ਼ ਲਗਾਇਆ ਕਿ ਅਦਾਲਤ ਦੀ ਕਾਰਵਾਈ 'ਚ 2 ਵਾਰ ਪੇਸ਼ ਹੋਣ ਅਤੇ ਦਸਤਾਵੇਜ਼ ਤੇ ਸਬੂਤ ਜਮ੍ਹਾ ਕਰਵਾਉਣ ਦੇ ਬਾਵਜੂਦ, ਅਧਿਕਾਰੀ ਸ਼ਿਕਾਇਤ ਦੇ ਮੁੱਖ ਮੁੱਦੇ ਦੀ ਬਜਾਏ ਪ੍ਰਕਿਰਿਆਤਮਕ ਰਸਮਾਂ 'ਤੇ ਹੀ ਧਿਆਨ ਦਿੰਦੇ ਰਹੇ। ਇਹ ਦਾਅਵਾ ਕਰਦੇ ਹੋਏ ਕਿ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਕਮੀ ਜਾਂਚ ਨੂੰ ਪ੍ਰਭਾਵਿਤ ਕਰ ਰਹੀ ਹੈ, ਰਾਠੌੜ ਨੇ ਦੋਸ਼ ਲਗਾਇਆ ਕਿ ਜਿਸ ਨੂੰ ਉਹ ਸਿੱਧਾ ਮਾਮਲਾ ਮੰਨਦੇ ਹਨ, ਉਸ ਨੂੰ ਬੇਵਜ੍ਹਾ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਸਿਰਫ਼ ਦੋਸ਼ਾਂ ਦੀ ਨਿਰਪੱਖ ਜਾਂਚ ਚਾਹੁੰਦਾ ਹੈ। ਡੀਐਨਏ ਟੈਸਟ 'ਤੇ ਇਤਰਾਜ਼ਾਂ 'ਤੇ ਸਵਾਲ ਉਠਾਉਂਦੇ ਹੋਏ, ਰਾਠੌੜ ਨੇ ਕਿਹਾ ਕਿ ਉਨ੍ਹਾਂ ਕਈ ਡਾਕਟਰੀ ਪ੍ਰਕਿਰਿਆਵਾਂ ਕੀਤੀਆਂ ਸਨ ਅਤੇ ਆਈਵੀਐੱਫ ਪ੍ਰਕਿਰਿਆ ਦੌਰਾਨ ਲਗਭਗ 5-6 ਲੱਖ ਰੁਪਏ ਖਰਚ ਕੀਤੇ ਸਨ। ਉਸ ਨੇ ਦਲੀਲ ਦਿੱਤੀ ਕਿ ਅੰਤਰ ਦੇਖਣ ਤੋਂ ਬਾਅਦ ਇਕ ਵਾਧੂ ਟੈਸਟ ਦੀ ਮੰਗ ਕਰਨਾ ਵਾਜਬ ਸੀ ਅਤੇ ਉਨ੍ਹਾਂ ਦੇ ਅਧਿਕਾਰਾਂ ਦੇ ਅੰਦਰ ਸੀ। ਰਾਠੌੜ ਨੇ ਕਿਹਾ,"ਇਹ ਮੇਰਾ ਅਧਿਕਾਰ ਹੈ ਅਤੇ ਮੇਰੀ ਜਾਗਰੂਕਤਾ ਹੈ। ਜੇਕਰ ਮੈਨੂੰ ਕੁਝ ਗਲਤ ਮਹਿਸੂਸ ਹੋ ਰਿਹਾ ਹੈ, ਤਾਂ ਮੈਂ ਆਪਣੇ ਪਾਸਿਓਂ ਇਸ ਦੀ ਜਾਂਚ ਕਰਵਾਵਾਂਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਆਪਣੇ ਪਿਓ ਸਾਹਮਣੇ ਹੀ...
NEXT STORY