ਨੈਸ਼ਨਲ ਡੈਸਕ- ਉੱਤਰਾਖੰਡ ਪੁਲਸ ਨੇ ਬਦਰੀਨਾਥ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਮੁੱਖ ਮੁਲਜ਼ਮ ਪ੍ਰਮੋਦ ਨੌਟਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚਮੋਲੀ ਦੇ ਐੱਸ.ਐੱਸ.ਪੀ. ਸੁਰਜੀਤ ਸਿੰਘ ਪੰਵਾਰ ਨੇ ਦੱਸਿਆ ਕਿ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁਲਾਜ਼ਮ ਪ੍ਰਮੋਦ ਨੂੰ ਚਮੋਲੀ ਪੁਲਸ ਨੇ ਦੇਹਰਾਦੂਨ ਦੀ ਨਹਿਰੂ ਕਾਲੋਨੀ ’ਚ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਪ੍ਰਮੋਦ ਨੂੰ ਬਦਰੀਨਾਥ ਲਿਆਂਦਾ ਗਿਆ ਹੈ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 26 ਲੱਖ ਪ੍ਰਵਾਸੀ ਡਿਪੋਰਟ ! ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਪਾਕਿ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਸ਼ਿਕਾਇਤ ’ਚ ਪ੍ਰਮੋਦ ’ਤੇ ਮੰਦਰ ਦੇ ਚੜ੍ਹਾਵੇ ’ਚ ਗਬਨ ਕਰਨ ਦਾ ਦੋਸ਼ ਲਾਇਆ ਗਿਆ ਸੀ। 2 ਜੁਲਾਈ ਨੂੰ ਸੋਸ਼ਲ ਮੀਡੀਆ ’ਤੇ ਚੜ੍ਹਾਵੇ ਸਬੰਧੀ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ 4 ਮੈਂਬਰੀ ਜਾਂਚ ਕਮੇਟੀ ਬਣਾਈ ਗਈ। ਇਸ ਦੀ ਮੁੱਢਲੀ ਰਿਪੋਰਟ ’ਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਮੋਦ ਨੂੰ 7 ਜੁਲਾਈ ਨੂੰ ਮੁਅੱਤਲ ਕਰ ਦਿੱਤਾ ਗਿਆ। ਉਹ ਚੇਅਰਮੈਨ ਦੇ ਦਫ਼ਤਰ ’ਚ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਵਿਆਹ ਤੋਂ ਆਉਂਦੇ 13 ਲੋਕਾਂ ਦੀ ਹਾਈਵੇ 'ਤੇ ਨਿਕਲੀ ਜਾਨ ! ਟਰੱਕਾਂ ਦੀ ਟੱਕਰ ਮਗਰੋਂ ਕੁਲੋਨ 'ਚ ਵਿਛ ਗਈਆਂ ਲਾਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਹਾਈਕਮਾਨ ਨੇ ਸੱਦ ਲਈ ਮੀਟਿੰਗ, ਹੋ ਸਕਦਾ ਵੱਡਾ ਐਲਾਨ
NEXT STORY