ਪੁੰਛ— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਸ਼ੁੱਕਰਵਾਰ ਰਾਤ ਨੂੰ ਬੱਦਲ ਫਟਣ ਨਾਲ ਆਏ ਹੜ੍ਹ 'ਚ ਕਈ ਘਰ ਨੁਕਸਾਨੇ ਗਏ ਅਤੇ ਕੁਝ ਵਾਹਨ ਹੜ੍ਹ 'ਚ ਵਹਿ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਦਲ ਫਟਣ ਨਾਲ ਡਿੰਗਲਾ ਖੇਤਰ ਦਾ ਉੱਪਰੀ ਇਲਾਕਿਆਂ ਪ੍ਰਭਾਵਿਤ ਹੋਇਆ ਹੈ, ਜਿਸ ਤੋਂ ਬਾਅਦ ਆਏ ਹੜ੍ਹ ਵਿਚ ਕੁਝ ਘਰ ਅਤੇ ਸੜਕਾਂ ਨੁਕਸਾਨੀਆਂ ਗਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ 'ਚ ਉੱਪਰੀ ਡਿੰਗਲਾ ਦੇ ਮੁੱਖ ਸੰਪਰਕ ਮਾਰਗ ਤੋਂ ਦੋ ਮੋਟਰਸਾਈਕਲਾਂ ਅਤੇ ਇਕ ਕਾਰ ਵਹਿ ਗਈ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਰਾਹਤ ਕਾਮੇ ਤਾਇਨਾਤ ਕੀਤੇ ਗਏ ਹਨ।
ਬੇਰੁਜ਼ਗਾਰਾਂ ਲਈ ਅਹਿਮ ਖ਼ਬਰ : ਨੋਇਡਾ ਦੇ ਕੱਪੜਾ ਉਦਯੋਗ ਨੂੰ 2 ਲੱਖ ਕਾਮਿਆਂ ਦੀ ਜ਼ਰੂਰਤ
NEXT STORY